ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਅੱਜ ਰਾਜਕੋਟ ਦੇ ਸੌਰਾਸ਼ਟਰਾ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਦੇ ਪਹਿਲੇ ਦਿਨ ਦੀ ਖੇਡ ਖੇਡੀ ਗਈ। ਭਾਰਤ ਨੇ ਰੋਹਿਤ ਸ਼ਰਮਾ ਤੇ ਰਵਿੰਦਰ ਜਡੇਜਾ ਦੇ ਸ਼ਾਨਦਾਰ ਸੈਂਕੜਿਆਂ ਤੇ ਸਰਫਰਾਜ਼ ਖਾਨ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਦਿਨ ਦੀ ਖੇਡ ਖਤਮ ਹੋਣ ਤਕ 5 ਵਿਕਟਾਂ ਗੁਆ ਕੇ 326 ਦੌੜਾਂ ਬਣਾਈਆਂ। ਭਾਰਤ ਲਈ ਰੋਹਿਤ ਸ਼ਰਮਾ ਨੇ 131 ਦੌੜਾਂ ਰਵਿਦਰ ਜਡੇਜਾ ਨੇ ਅਜੇਤੂ 110 ਦੌੜਾਂ ਤੇ ਸਰਫਰਾਜ਼ ਖਾਨ ਨੇ 62 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਯਸ਼ਸ਼ਵੀ ਜਾਇਸਵਾਲ ਨੇ 10 ਦੌੜਾਂ, ਰਜਤ ਪਾਟੀਦਾਰ ਨੇ 5 ਦੌੜਾਂ ਤੇ ਸ਼ੁਭਮਨ ਗਿੱਲ ਨੇ 0 ਦੌੜਾਂ ਬਣਾਈਆਂ। ਇੰਗਲੈਂਡ ਲਈ ਮਾਰਕ ਵੁੱਡ ਨੇ 3 ਤੇ ਟੌਮ ਹਾਰਟਲੇ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਰੋਹਿਤ ਜਾਂ ਪੰਡਯਾ, ਕੌਣ ਕਰੇਗਾ T-20 World Cup 'ਚ ਭਾਰਤ ਦੀ ਕਪਤਾਨੀ? ਜੈ ਸ਼ਾਹ ਨੇ ਕਰ ਦਿੱਤਾ ਖ਼ੁਲਾਸਾ
ਦੋਵੇਂ ਦੇਸ਼ਾਂ ਦੀ ਪਲੇਇੰਗ 11
ਭਾਰਤ - ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ
ਇੰਗਲੈਂਡ - ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੋਕਸ (ਵਿਕਟਕੀਪਰ), ਰੇਹਾਨ ਅਹਿਮਦ, ਟੌਮ ਹਾਰਟਲੀ, ਮਾਰਕ ਵੁੱਡ, ਜੇਮਸ ਐਂਡਰਸਨ
ਇਹ ਵੀ ਪੜ੍ਹੋ : ਲੀਜੈਂਡਸ ਕ੍ਰਿਕਟ : ਚੌਕੇ-ਛੱਕੇ ਲਾਉਂਦੇ ਨਜ਼ਰ ਆਉਣਗੇ ਯੁਵਰਾਜ ਸਿੰਘ, ਨਿਊਯਾਰਕ ਸਟ੍ਰਾਈਕਰਸ ਨੇ ਬਣਾਇਆ ਕਪਤਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੀਦਰਲੈਂਡ ਹੱਥੋਂ 1-0 ਨਾਲ ਹਾਰਿਆ ਭਾਰਤ
NEXT STORY