ਰਾਓਰਕੇਲਾ, (ਭਾਸ਼ਾ)– ਭਾਰਤੀ ਮਹਿਲਾ ਹਾਕੀ ਟੀਮ ਬੇਹੱਦ ਮਜ਼ਬੂਤ ਨੀਦਰਲੈਂਡ ਵਿਰੁੱਧ ਬਿਹਤਰ ਰੱਖਿਆਤਮਕ ਪ੍ਰਦਰਸ਼ਨ ਕਰਨ ਦੇ ਬਾਵਜੂਦ ਬੁੱਧਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ ਲੀਗ ਮੈਚ ਵਿਚ 0-1 ਨਾਲ ਹਾਰ ਗਈ। ਭਾਰਤੀ ਮਹਿਲਾ ਟੀਮ ਲਈ ਪ੍ਰੋ ਲੀਗ ਦੇ ਮੌਜੂਦਾ ਗੇੜ ਵਿਚ 6 ਮੈਚਾਂ ਵਿਚ ਇਹ 5ਵੀਂ ਹਾਰ ਹੈ। ਨੀਦਰਲੈਂਡ ਦੀ ਇਹ 10 ਮੈਚਾਂ ਵਿਚ 10ਵੀਂ ਜਿੱਤ ਹੈ।
ਮੌਜੂਦਾ ਵਿਸ਼ਵ, ਓਲਪਿਕ ਤੇ ਪ੍ਰੋ ਲੀਗ ਚੈਂਪੀਅਨ ਨੀਦਰਲੈਂਡ ਲਈ ਅਲਬਰਸ ਫੇਲਿਸ ਨੇ 27ਵੇਂ ਮਿੰਟ ਵਿਚ ਗੋਲ ਕੀਤਾ, ਜਿਹੜਾ ਫੈਸਲਾਕੁੰਨ ਸਾਬਤ ਹੋਇਆ। ਵਿਸ਼ਵ ਰੈਂਕਿੰਗ ਵਿਚ ਚੋਟੀ ’ਤੇ ਕਾਬਜ਼ ਟੀਮ ਵਿਰੁੱਧ ਭਾਰਤ ਦੀ ਲਗਾਤਾਰ ਦੂਜੀ ਹਾਰ ਹੈ। ਇਕ ਹਫਤੇ ਪਹਿਲਾਂ ਨੀਦਰਲੈਂਡ ਨੇ ਭੁਵਨੇਸ਼ਵਰ ਵਿਚ ਭਾਰਤ ਨੂੰ 3-1 ਨਾਲ ਹਰਾਇਆ ਸੀ।
ਰੋਹਿਤ ਜਾਂ ਪੰਡਯਾ, ਕੌਣ ਕਰੇਗਾ T-20 World Cup 'ਚ ਭਾਰਤ ਦੀ ਕਪਤਾਨੀ? ਜੈ ਸ਼ਾਹ ਨੇ ਕਰ ਦਿੱਤਾ ਖ਼ੁਲਾਸਾ
NEXT STORY