ਸਪੋਰਟਸ ਡੈਸਕ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦਿਨ ਦੀ ਖੇਡ ਖਤਮ ਹੋਣ ਤਕ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 3 ਵਿਕਟਾਂ ਗੁਆ ਕੇ 180 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਉਸ ਨੇ ਭਾਰਤ ਖਿਲਾਫ 134 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਨਿਊਜ਼ੀਲੈਂਡ ਲਈ ਡੇਵੋਨ ਕੋਨਵੇ 91 ਦੌੜਾਂ ਦੌੜਾਂ, ਵਿਲ ਯੰਗ 33 ਦੌੜਾਂ ਤੇ ਟਾਮ ਲਾਥਮ 15 ਦੌੜਾਂ ਬਣਾ ਆਊਟ ਹੋਏ। ਭਾਰਤ ਵਲੋਂ ਅਸ਼ਵਿਨ ਨੇ 1, ਕੁਲਦੀਪ ਯਾਦਵ ਨੇ 1 ਤੇ ਰਵਿੰਦਰ ਜਡੇਜਾ ਨੇ 1 ਵਿਕਟਾਂ ਲਈਆਂ।
ਮੀਂਹ ਨਾਲ ਪ੍ਰਭਾਵਿਤ ਟੈਸਟ ਮੈਚ 'ਚ ਨਿਊਜ਼ੀਲੈਂਡ ਦੇ ਮੈਟ ਹੈਨਰੀ (5) ਅਤੇ ਵਿਲੀਅਮ ਓ'ਰੂਰਕੇ (4) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਪਹਿਲੇ ਟੈਸਟ ਦੀ ਪਹਿਲੀ ਪਾਰੀ 'ਚ 46 ਦੌੜਾਂ 'ਤੇ ਢੇਰ ਹੋ ਗਿਆ। ਭਾਰਤ ਵੱਲੋਂ 5 ਖਿਡਾਰੀ ਜ਼ੀਰੋ 'ਤੇ ਆਊਟ ਹੋਏ, ਜਿਨ੍ਹਾਂ 'ਚ ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇ.ਐੱਲ. ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਵੱਡੇ ਖਿਡਾਰੀ ਸ਼ਾਮਲ ਹਨ। ਜਦਕਿ ਰੋਹਿਤ ਸ਼ਰਮਾ ਨੇ ਸਿਰਫ 2 ਦੌੜਾਂ ਬਣਾਈਆਂ।
ਯਸ਼ਸਵੀ ਜਾਇਸਵਾਲ ਨੇ 13 ਦੌੜਾਂ ਦੀ ਪਾਰੀ ਖੇਡੀ ਜਦਕਿ ਰਿਸ਼ਭ ਪੰਤ ਨੇ ਸਭ ਤੋਂ ਵੱਧ 20 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਰੱਦ ਹੋ ਗਈ ਸੀ ਅਤੇ ਟਾਸ ਵੀ ਨਹੀਂ ਹੋ ਸਕਿਆ ਸੀ।
ਸੰਭਾਵਿਤ ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਨਿਊਜ਼ੀਲੈਂਡ : ਡੇਵੋਨ ਕੌਨਵੇ, ਟੌਮ ਲੈਥਮ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਮੈਟ ਹੈਨਰੀ, ਟਿਮ ਸਾਊਥੀ, ਏਜਾਜ਼ ਪਟੇਲ ਅਤੇ ਵਿਲੀਅਮ ਓਰੂਰਕੇ।
IPL 2025: ਅਸ਼ਵਿਨ ਦਾ ਸੁਝਾਅ, CSK ਧੋਨੀ ਨੂੰ ਕੈਪਡ ਖਿਡਾਰੀ ਦੇ ਤੌਰ 'ਤੇ ਬਰਕਰਾਰ ਰੱਖੇ
NEXT STORY