ਨਵੀਂ ਦਿੱਲੀ (ਬਿਊਰੋ)— ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ ਭਾਰਤ ਨੇ ਸ਼੍ਰੀਲੰਕਾ 'ਤੇ 1-0 ਨਾਲ ਬੜ੍ਹਤ ਬਣਾ ਲਈ ਹੈ। ਭਾਰਤ ਨੇ ਨਾਗਪੁਰ ਦ ਟੈਸਟ 'ਚ ਸ਼੍ਰੀਲੰਕਾ ਨੂੰ ਇਕ ਪਾਰੀ ਨਾਲ ਕਰਾਰੀ ਹਾਰ ਦਾ ਮਜ਼ਾ ਚਖਾਇਆ ਸੀ ਤੇ ਹੁਣ ਯਾਨੀ ਅੱਜ ਭਾਰਤ ਦਾ ਮੈਚ ਦਿੱਲੀ ਦੇ ਫਰੋਜਸ਼ਾਹ ਕੋਟਲਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਜਿਸ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ।
ਭਾਰਤ ਵਲੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਮੁਰਲੀ ਵਿਜੇ ਨੇ ਪਾਰੀ ਦੀ ਸ਼ੁਰੂਆਤ ਕੀਤੀ। ਪਰ ਜਲਦ ਹੀ ਟੀਮ ਦੇ 42 ਦੇ ਸਕੋਰ 'ਤੇ ਧਵਨ ਦੇ ਰੂਪ 'ਚ ਭਾਰਤ ਨੂੰ ਪਹਿਲਾ ਝਟਕਾ ਲੱਗਾ, ਜੋ ਕਿ 23 ਦੌੜਾਂ ਬਣਾ ਕੇ ਆਊਟ ਹੋਏ ਤੇ ਪੁਜਾਰਾ (23) ਵੀ ਕੁਝ ਖਾਸ ਨਾ ਕਰ ਸਕੇ ਤੇ ਗਮਾਗੇ ਦੀ ਗੇਂਦ ਉੱਤੇ ਕੈਚ ਆਊਟ ਹੋ ਗਏ। ਭਾਰਤੀ ਟੀਮ ਵਲੋਂ ਕੋਹਲੀ ਤੇ ਵਿਜੇ ਨੇ ਵਧੀਆ ਖੇਡ ਦਿਖਾਇਆ। ਵਿਜੇ ਨੇ ਆਪਣੇ ਟੈਸਟ ਕਰੀਅਰ ਦਾ 11ਵਾਂ ਸੈਂਕਡ਼ਾ ਲਗਾਇਆ। ਉੱਥੇ ਹੀ ਕਪਤਾਨ ਕੋਹਲੀ ਨੇ ਵੀ ਆਪਣਾ 20ਵਾਂ ਸੈਂਕੜਾ ਪੂਰਾ ਕੀਤਾ। ਮੁਰਲੀ 155 ਦੇ ਸਕੋਰ ਉੱਤੇ ਸੰਦਾਕਨ ਦਾ ਸ਼ਿਕਾਰ ਬਣੇ। ਉਸ ਤੋਂ ਬਾਅਦ ਆਏ ਰਹਾਣੇ ਇਸ ਵਾਰ ਵੀ ਫਲਾਪ ਰਹੇ ਤੇ ਇਕ ਦੇ ਸਕੋਰ ਉੱਤੇ ਵਾਪਸ ਪੈਵੀਲੀਅਨ ਚਲਦੇ ਬਣੇ।
ਦੇਸ਼ ਦੀ ਇਸ 22 ਸਾਲਾਂ ਖਿਡਾਰਨ ਨੇ ਰਚਿਆ ਇਤਿਹਾਸ, ਵੇਟ ਲਿਫਟਿੰਗ 'ਚ ਹਾਸਲ ਕੀਤਾ ਸੋਨ ਤਮਗਾ
NEXT STORY