ਵਿਸ਼ਾਖਾਪਟਨਮ- ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ ਤੇ ਸੂਰਯਾਕੁਮਾਰ ਯਾਦਵ ਦੀ ਲਗਾਤਾਰ ਹਮਲਾਵਰ ਬੱਲੇਬਾਜ਼ੀ ਨੇ 5 ਮੈਚਾਂ ਦੀ ਮੌਜੂਦਾ ਟੀ-20 ਅੰਤਰਰਾਸ਼ਟਰੀ ਲੜੀ ’ਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਲਈ ‘ਸਬਰ ਬਰਕਰਾਰ ਰੱਖਣਾ’ ਮੁਸ਼ਕਿਲ ਕਰ ਦਿੱਤਾ ਹੈ ਪਰ ਗੇਂਦਬਾਜ਼ੀ ਕੋਚ ਜੈਕਬ ਓਰਮ ਨੇ ਖਿਡਾਰੀਆਂ ਨੂੰ ਇਸ ਚੁਣੌਤੀ ਨੂੰ ਸਵੀਕਾਰ ਕਰਨ ਤੇ ਉਸ ਨਾਲ ਨਜਿੱਠਣ ਦੇ ਤਰੀਕੇ ਲੱਭਣ ਦੀ ਸਲਾਹ ਦਿੱਤੀ ਹੈ।
ਭਾਰਤੀ ਚੋਟੀਕ੍ਰਮ ਦੇ ਇਨ੍ਹਾਂ ਤਿੰਨ ਬੱਲੇਬਾਜ਼ਾਂ ਨੇ ਪਿਛਲੇ 3 ਟੀ-20 ਮੈਚਾਂ ’ਚ ਲੱਗਭਗ 250 ਦੀ ਸਟ੍ਰਾਈਕ ਰੇਟ ਨਾਲ ਲਗਾਤਾਰ ਦੌੜਾਂ ਬਣਾਉਂਦੇ ਹੋਏ ਨਿਊਜ਼ੀਲੈਂਡ ਦੇ ਗੇਂਦਬਾਜ਼ੀ ਹਮਲੇ ਦੀ ਸਖਤ ਪ੍ਰੀਖਿਆ ਲਈ ਹੈ।
ਓਰਮ ਨੇ ਕਿਹਾ, ‘‘ਮੈਦਾਨ ’ਤੇ ਥੋੜ੍ਹੀ ਅਰਾਜਕਤਾ ਵਰਗੀ ਸਥਿਤੀ ਰਹੀ ਹੈ, ਗੇਂਦ ਹਰ ਵਾਰ ਬਾਊਂਡਰੀ ਦੇ ਬਾਹਰ ਜਾ ਰਹੀ ਹੈ। ਅਜਿਹੇ ’ਚ ਸਬਰ ਤੇ ਕੰਟਰੋਲ ਬਰਕਰਾਰ ਰੱਖਣ ਦੇ ਨਾਲ ਆਪਣੀਆਂ ਯੋਜਨਾਵਾਂ ਨੂੰ ਅਮਲ ’ਚ ਲਿਆਉਣਾ ਜ਼ਰੂਰੀ ਹੈ ਪਰ ਮੈਂ ਫਿਰ ਕਹਾਂਗਾ ਕਿ ਇਹ ਸਿੱਖਣ ਦੀ ਪ੍ਰਕਿਰਿਆ ਦਾ ਹਿੱਸਾ ਹੈ।’’
ਵਿਸ਼ਵ ਕੱਪ 2030 ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ ਸਪੇਨ
NEXT STORY