ਮੁੰਬਈ- ਛੋਟੀ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੇ ਕਪਤਾਨ ਵਿਰਾਟ ਕੋਹਲੀ ਦੇ ਸਾਹਮਣੇ ਨਿਊਜ਼ੀਲੈਂਡ ਵਿਰੁੱਧ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਵਿਚ ਟੀਮ 'ਚ ਆਖਰੀ-11 ਦੀ ਚੋਣ ਦੀ ਵੱਡੀ ਸਮੱਸਿਆ ਹੋਵੇਗੀ ਤੇ ਇਸਦੇ ਨਾਲ ਹੀ ਮੁੰਬਈ ਵਿਚ ਲਗਾਤਾਰ ਪੈ ਰਿਹਾ ਮੀਂਹ ਵੀ ਚਿੰਤਾ ਦਾ ਸਬੱਬ ਹੈ। ਪਹਿਲੇ ਟੈਸਟ ਵਿਚ ਨਿਊਜ਼ੀਲੈਂਡ ਦੀ ਆਖਰੀ ਜੋੜੀ ਦੀਆਂ ਸਬਰ ਨਾਲ ਖੇਡੀਆਂ ਪਾਰੀਆਂ ਦੇ ਕਾਰਨ ਭਾਰਤ ਤੈਅ ਲੱਗ ਰਹੀ ਜਿੱਤ ਤੋਂ ਵਾਂਝਾ ਰਹਿ ਗਿਆ ਸੀ। ਹੁਣ ਨਿਯਮਤ ਕਪਤਾਨ ਦੀ ਵਾਪਸੀ ਤੋਂ ਬਾਅਦ ਟੀਮ ਦੀ ਆਖਰੀ-11 ਵਿਚ ਬਦਲਾਅ ਤੈਅ ਹੈ। ਵਾਨਖੇੜੇ ਸਟੇਡੀਅਮ 'ਤੇ ਸੰਭਵ ਹੈ ਕਿ ਮੇਜ਼ਬਾਨ ਟੀਮ ਨੂੰ ਚਾਰ ਹੀ ਦਿਨ ਮਿਲਣ ਕਿਉਂਕਿ ਪਹਿਲੇ ਦਿਨ ਭਾਰੀ ਮੀਂਹ ਦਾ ਅਨੁਮਾਨ ਹੈ। ਮੀਂਹ ਦੇ ਕਾਰਨ ਪਿੱਚ ਵਿਚ ਨਮੀ ਹੋਣ ਨਾਲ ਨਿਊਜ਼ੀਲੈਂਡ ਟੀਮ ਨੀਲ ਵੈਗਨਰ ਦੇ ਰੂਪ ਵਿਚ ਵਾਧੂ ਤੇਜ਼ ਗੇਂਦਬਾਜ਼ ਨੂੰ ਉਤਾਰ ਸਕਦੀ ਹੈ।
ਇਹ ਖ਼ਬਰ ਪੜ੍ਹੋ- ਵਾਨਖੇੜੇ ਸਟੇਡੀਅਮ 'ਚ 5 ਸਾਲ ਬਾਅਦ ਹੋਵੇਗੀ ਟੈਸਟ ਕ੍ਰਿਕਟ ਦੀ ਵਾਪਸੀ, ਅਜਿਹਾ ਹੈ ਭਾਰਤ ਦਾ ਰਿਕਾਰਡ
ਆਮ ਤੌਰ 'ਤੇ ਭਾਰਤੀ ਟੀਮਾਂ ਵਿਚ ਜ਼ਿਆਦਾਤਰ ਬਦਲਾਅ ਦੇ ਪੱਖ ਵਿਚ ਟੀਮ ਮੈਨੇਜਮੈਂਟ ਨਹੀਂ ਰਹਿੰਦੀ ਪਰ ਕੋਚ ਰਾਹੁਲ ਦ੍ਰਾਵਿੜ ਤੇ ਕਪਤਾਨ ਕੋਹਲੀ ਦੇ ਸਾਹਮਣੇ ਸਮੱਸਿਆ ਇਹ ਹੈ ਕਿ ਦੋ ਖਿਡਾਰੀ ਦੌੜਾਂ ਨਹੀਂ ਬਣਾ ਪਾ ਰਹੇ। ਕਾਨਪੁਰ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕਰਨਕੇ 105 ਤੇ 65 ਦੌੜਾਂ ਬਣਾਉਣ ਦੇ ਬਾਵਜੂਦ ਸ਼੍ਰੇਅਸ ਅਈਅਰ ਦੀ ਆਖਰੀ-11 ਵਿਚ ਜਗ੍ਹਾ ਪੱਕੀ ਨਹੀਂ ਹੈ। ਕਰੁਣ ਨਾਇਰ ਦੇ ਨਾਲ ਵੀ ਇਹ ਤੀਹਰਾ ਸੈਂਕੜਾ ਲਾਉਣ ਤੋਂ ਬਾਅਦ ਹੋਇਆ ਸੀ ਪਰ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਉਹ ਇਕ ਥੱਕੀ ਹੋਈ ਟੀਮ ਦੇ ਸਾਹਮਣੇ ਰਸਮੀ ਤੌਰ 'ਤੇ ਪੰਜਵਾਂ ਟੈਸਟ ਸੀ ਤੇ ਭਾਰਤ 'ਤੇ ਕੋਈ ਦਬਾਅ ਨਹੀਂ ਸੀ। ਅਜਿੰਕਯ ਰਹਾਨੇ ਲਗਾਤਾਰ 12 ਪਾਰੀਆਂ ਵਿਚ ਅਸਫਲ ਰਿਹਾ ਹੈ ਪਰ ਪਿਛਲੇ ਮੈਚ ਵਿਚ ਕਪਤਾਨੀ ਕਰਨ ਵਾਲੇ ਖਿਡਾਰੀ ਨੂੰ ਖਰਾਬ ਫਰਾਮ ਦੇ ਕਾਰਨ ਅਗਲੇ ਮੈਚ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ ਤੇ ਉਹ ਵੀ ਉਸਦੇ ਘਰੇਲੂ ਮੈਦਾਨ 'ਤੇ। ਉਸ ਨੂੰ ਇਕ ਹੋਰ ਮੌਕਾ ਦਿੱਤੇ ਜਾਣ ਦੇ ਮਾਇਨੇ ਹਨ ਕਿ ਟੀਮ ਮੈਨੇਜਮੈਂਟ ਦੀ ਸਖਤ ਕਦਮ ਨਾ ਚੁੱਕਣ ਨੂੰ ਲੈ ਕੇ ਆਲੋਚਨਾ ਹੋਵੇਗੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਕੁਆਲੀਫਿਕੇਸ਼ਨ ਮੈਚ 'ਚ ਪਾਕਿਸਤਾਨ ਨੂੰ ਹਰਾਇਆ
ਦੂਜਾ ਮਾਮਲਾ ਚੇਤੇਸ਼ਵਰ ਪੁਜਾਰਾ ਦਾ ਹੈ ਜਿਹੜਾ ਅਕਸਰ ਇਹ ਭੁੱਲ ਜਾਂਦਾ ਹੈ ਕਿ ਟੈਸਟ ਕ੍ਰਿਕਟ ਸਿਰਫ ਵਿਕਟ ਬਚਾ ਕੇ ਖੇਡਣਾ ਨਹੀਂ ਹੈ। ਇੰਗਲੈਂਡ ਵਿਚ ਉਸਦੀ ਮਾਨਸਿਕਤਾ ਵਿਚ ਥੋੜ੍ਹਾ ਬਦਲਾਅ ਦਿਸਿਆ ਸੀ ਪਰ ਕਾਨਪੁਰ ਵਿਚ ਉਹ ਫਿਰ ਉਸੇ ਪੁਰਾਣੇ ਅੰਦਾਜ਼ ਵਿਚ ਚੱਲਦਾ ਨਜ਼ਰ ਆਇਆ। ਵੈਸੇ ਟੀਮ ਦੱਖਣੀ ਅਫਰੀਕਾ ਜਾਵੇਗੀ ਤਾਂ ਕੋਹਲੀ ਨੂੰ ਪਤਾ ਹੈ ਕਿ ਉਹ ਹੀ ਇਕ ਬੱਲੇਬਾਜ਼ ਹੈ ਜਿਹੜਾ ਕੋਗਿਸੋ ਰਬਾਡਾ ਤੇ ਐਨਰਿਚ ਨੋਰਤਜੇ ਦੀਆਂ ਨਵੀਂ ਕੂਕਾਬੁਰਾ ਗੇਂਦਾਂ ਝੱਲ ਸਕਦਾ ਹੈ। ਪੁਜਾਰਾ ਤੇ ਰਹਾਨੇ ਦੇ ਸਮਰਥਕ ਸੁੱਖ ਦਾ ਸਾਹ ਲੈ ਸਕਦੇ ਹਨ ਕਿ ਘੱਟ ਤੋਂ ਘੱਟ ਇਸ ਮੈਚ ਵਿਚ ਉਨ੍ਹਾਂ ਨੂੰ ਬਾਹਰ ਕੀਤੇ ਜਾਣ ਦੀ ਸੰਭਾਵਨਾ ਘੱਟ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਰਕਾਰ ਨੇ ਪਿਛਲੇ ਪੰਜ ਸਾਲਾ 'ਚ ਭਾਰਤੀ ਪੁਰਸ਼ ਹਾਕੀ ਟੀਮ 'ਤੇ ਖਰਚ ਕੀਤੇ 65 ਕਰੋੜ ਰੁਪਏ
NEXT STORY