ਸਾਊਥੰਪਟਨ- ਭਾਰਤ ਅਤੇ ਨਿਊਜ਼ੀਲੈਂਡ ਸ਼ੁੱਕਰਵਾਰ ਨੂੰ ਇੱਥੇ ਰੋਜ਼ ਬਾਊਲ ਵਿਚ ਹੋਣ ਵਾਲੇ ਪਹਿਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਟੈਸਟ ਕ੍ਰਿਕਟ ਦਾ ਬਾਦਸ਼ਾਹ ਬਣਨ ਦੇ ਇਰਾਦੇ ਨਾਲ ਉੱਤਰਨਗੇ। ਇਸ ਫਾਈਨਲ ਦੇ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ 2 ਸਾਲ ਦੇ ਕ੍ਰਮ ਦਾ ਅੰਤ ਹੋ ਜਾਵੇਗਾ, ਜਿਸ ਨੂੰ ਟੈਸਟ ਕ੍ਰਿਕਟ ਨੂੰ ਨਵੀਂ ਜ਼ਿੰਦਗੀ ਦੇਣ ਦੇ ਟੀਚੇ ਨਾਲ 2019 ਵਿਚ ਸ਼ੁਰੂ ਕੀਤਾ ਗਿਆ ਸੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਚਾਹੁੰਦੀ ਹੈ ਕਿ ਚੈਂਪੀਅਨਸ਼ਿਪ ਨਾਲ ਟੈਸਟ ਕ੍ਰਿਕਟ ਨੂੰ ਨਵੀਂਆਂ ਉੱਚਾਈਆਂ ਤੇ ਮਾਇਨੇ ਮਿਲਣ ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਮੰਨਣਾ ਹੈ ਕਿ ਇਹ ਸਫਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ
30 ਸਾਲਾ ਵਿਲੀਅਮਸਨ ਨੇ ਕਿਹਾ ਕਿ ਚੈਂਪੀਅਨਸ਼ਿਪ ਦੇ ਆਖਰੀ ਦੌਰ ਵਿਚ ਅਸੀਂ ਦੇਖਿਆ ਸੀ ਕਿ ਟੀਮਾਂ ਕੁਆਲੀਫਾਈ ਕਰਨ ਲਈ ਆਪਣਾ ਪੂਰਾ ਜ਼ੋਰ ਲਾ ਰਹੀਆਂ ਸਨ, ਜਿਸ ਨਾਲ ਕਈ ਰੋਮਾਂਚਕ ਨਤੀਜੇ ਦੇਖਣ ਨੂੰ ਮਿਲੇ । ਅਸੀਂ ਅਸਟਰੇਲੀਆ ਵਿਚ ਅਤੇ ਨਿਊਜ਼ੀਲੈਂਡ ਵਿਚ ਦੇਖਿਆ ਸੀ ਕਿ ਕਈ ਟੀਮਾਂ ਕੋਲ ਫਾਈਨਲ ਵਿਚ ਜਗ੍ਹਾ ਬਣਾਉਣ ਦਾ ਮੌਕਾ ਸੀ। ਨਿਊਜ਼ੀਲੈਂਡ ਵੱਡੇ ਫਾਈਨਲ ਫਾਈਨਲ ਵਿਚ ਲੜਖੜਾਉਣ ਦਾ ਠੱਪਾ ਉੱਤਾਰਨ ਦੇ ਮੂਡ ਵਿਚ ਹੈ। ਕੀਵੀ ਟੀਮ ਪਿਛਲੇ 2 ਵਨ ਡੇ ਵਿਸ਼ਵ ਕੱਪ ਵਿਚ ਉਪ ਜੇਤੂ ਰਹੀ ਹੈ। ਖਾਸ ਤੌਰ 'ਤੇ 2019 ਵਿਚ ਇੰਗਲੈਂਡ ਵਿਚ ਖੇਡੇ ਗਏ ਵਿਸ਼ਵ ਕੱਪ ਦਾ ਫਾਈਨਲ ਜਦੋਂ ਸੁਪਰ ਓਵਰ ਵਿਚ ਵੀ ਟਾਈ ਰਿਹਾ ਸੀ ਤਾਂ ਇਸ ਤੋਂ ਬਾਅਦ ਇੰਗਲੈਂਡ ਨੇ ਬਾਊਂਡਰੀ ਨਿਯਮ ਦੇ ਆਧਾਰ 'ਤੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ- IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਉਨ੍ਹਾਂ ਨੂੰ ਵਿਸ਼ਵ ਚੈਂਪੀਅਨ ਬਣਨ ਦਾ ਇਕ ਹੋਰ ਮੌਕਾ ਦਿੰਦਾ ਹੈ ਅਤੇ ਕੀਵੀ ਟੀਮ ਹਾਲ ਹੀ ਵਿਚ ਇੰਗਲੈਂਡ ਤੋਂ 2 ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤਣ ਤੋਂ ਬਾਅਦ ਇਸ ਮੌਕੇ ਦਾ ਫਾਇਦਾ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਿਊਜ਼ੀਲੈਂਡ ਦੇ ਐਜਬੈਸਟਨ ਵਿਚ ਹੋਏ ਦੂਜੇ ਟੈਸਟ ਮੈਚ ਵਿਚ ਆਪਣੀ ਆਖਰੀ-11 ਵਿਚ 6 ਬਦਲਾਅ ਕੀਤੇ ਸਨ ਹਾਲਾਂਕਿ ਉਹ ਸਾਢੇ 3 ਦਿਨ ਦੇ ਅੰਦਰ ਹੀ ਮੈਚ ਨੂੰ 8 ਵਿਕਟਾਂ ਨਾਲ ਜਿੱਤਣ ਵਿਚ ਸਫਲ ਰਹੀ ਸੀ।
ਭਾਰਤੀ ਪਲੇਇੰਗ-11 ਇਸ ਪ੍ਰਕਾਰ ਹੈ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਅਸ਼ਵਿਨ, ਜਸਪ੍ਰੀਤ ਬੁਮਰਾਹ, ਇਸ਼ਾਤ ਸ਼ਰਮਾ ਅਤੇ ਮੁਹੰਮਦ ਸ਼ਮੀ।
ਨਿਊਜ਼ੀਲੈਂਡ ਦੀ ਟੀਮ-
ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ, ਟ੍ਰੇਂਟ ਬੋਲਟ, ਡੇਵੋਨ ਕਾਨਵੇ, ਕੌਲਿਨ ਡੀ ਗ੍ਰੈਂਡਹੋਮ, ਮੈਟ ਹੈਨਰੀ, ਕਾਇਲ ਜੈਮੀਸਨ, ਟਾਮ ਲਾਥਮ, ਹੈਨਰੀ ਨਿਕੋਲਸ, ਏਜ਼ਾਜ਼ ਪਟੇਲ, ਟਿਮ ਸਾਊਦੀ, ਰੋਸ ਟੇਲਰ, ਨੀਲ ਵੈਗਨਰ, ਬੀ. ਜੇ. ਵਾਟਲਿੰਗ, ਵਿਲ ਯੰਗ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਬਾਲੇਂਕਾ ਨੂੰ ਹਰਾ ਕੇ ਕੀਜ ਜਰਮਨ ਓਪਨ ਦੇ ਕੁਆਰਟਰ ਫਾਈਨਲ 'ਚ
NEXT STORY