ਬਰਮਿੰਘਮ– ਭਾਰਤੀ ਕ੍ਰਿਕਟ ਟੀਮ ਬਰਮਿੰਘਮ ਦੇ ਜਿਸ ਮੁੱਖ ਇਲਾਕੇ ਵਿਚ ਰੁਕੀ ਹੋਈ ਹੈ, ਉੱਥੋਂ ਦੇ ਨੇੜਲੇ ਸੇਂਟੇਨਰੀ ਸਕੁਐਰ ਇਲਾਕੇ ਵਿਚ ਸ਼ੱਕੀ ਪੈਕੇਟ ਮਿਲਣ ਤੋਂ ਬਾਅਦ ਟੀਮ ਦੇ ਮੈਂਬਰਾਂ ਨੂੰ ਬਾਹਰ ਨਿਕਲਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।
ਬੀ. ਸੀ. ਸੀ.ਆਈ. ਦੇ ਇਕ ਸੂਤਰ ਨੇ ਇਸਦੀ ਪੁਸ਼ਟੀ ਕੀਤੀ ਕਿ ਬਰਮਿੰਘਮ ਸਿਟੀ ਸੈਂਟਰ ਪੁਲਸ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਤੋਂ ਬਾਅਦ ਖਿਡਾਰੀਆਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਭਾਰਤੀ ਕ੍ਰਿਕਟਰ ਆਮ ਤੌਰ ’ਤੇ ਟੀਮ ਹੋਟਲ ਦੇ ਨੇੜਲੇ ਇਲਾਕੇ ਵਿਚ ਘੁੰਮਦੇ ਹਨ ਤੇ ਦੂਜੇ ਟੈਸਟ ਤੋਂ ਪਹਿਲਾਂ ਉਹ ਅਕਸਰ ਬ੍ਰਾਡ ਸਟਰੀਟ ’ਤੇ ਜਾਂਦੇ ਸਨ। ਕਪਤਾਨ ਸ਼ੁਭਮਨ ਗਿੱਲ ਸਮੇਤ ਕੁੱਲ 8 ਖਿਡਾਰੀਆਂ ਨੇ ਮੰਗਲਵਾਰ ਨੂੰ ਐਜਬੈਸਟਨ ਵਿਚ ਅਭਿਆਸ ਕੀਤਾ ਜਦਕਿ ਟੀਮ ਦੇ 19 ਹੋਰ ਮੈਂਬਰਾਂ ਨੇ ਆਰਾਮ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਨੂੰ ਟੀਮ ਖਿਤਾਬ, ਨੀਤੂ ਤੇ ਲਵਲੀਨਾ ਨੇ ਜਿੱਤੇ ਸੋਨ ਤਮਗੇ
NEXT STORY