ਜਲੰਧਰ (ਅਨਿਲ ਪਾਹਵਾ)–ਜਲੰਧਰ ਵਿਚ ਹਾਲ ਹੀ ਵਿਚ ਨੋਟੋਰੀਅਸ ਰੈਸਟੋਰੈਂਟ ਅਤੇ ਬਾਰ ਵਿਚ ਹੋਇਆ ਹਾਈ ਪ੍ਰੋਫਾਈਲ ਹੰਗਾਮਾ ਇਨ੍ਹੀਂ ਦਿਨੀਂ ਹਰ ਸ਼ਹਿਰ ਵਾਸੀ ਦੀ ਜ਼ੁਬਾਨ ’ਤੇ ਹੈ। ਇਸ ਮਾਮਲੇ ਵਿਚ ਬੇਸ਼ੱਕ 2 ਵੱਡੇ ਘਰਾਣਿਆਂ ਵਿਚਕਾਰ ਵਿਵਾਦ ਹੋਇਆ ਸੀ। ਮਾਮਲਾ ਪੁਲਸ ਕੋਲ ਹੈ ਪਰ ਇਸ ਘਟਨਾ ਨੇ ਸ਼ਹਿਰ ਵਿਚ ਉਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਦੁਬਾਰਾ ਛੇੜ ਿਦੱਤਾ ਹੈ, ਜੋ ਰੋਜ਼ਾਨਾ ਇਨ੍ਹਾਂ ਵੱਡੇ ਰੈਸਟੋਰੈਂਟਾਂ ਵਿਚ ਹੋਣ ਵਾਲੀਆਂ ਸ਼ਰਾਬ ਪਾਰਟੀਆਂ ਤੋਂ ਤੰਗ ਆ ਚੁੱਕੇ ਸਨ। ਨਵੀਂ ਜਨਰੇਸ਼ਨ ਇਨ੍ਹਾਂ ਪਾਰਟੀਆਂ ਦੀ ਬਹੁਤ ਸ਼ੌਕੀਨ ਹੈ ਪਰ ਉਨ੍ਹਾਂ ਦੇ ਪਰਿਵਾਰ ਵਾਲੇ ਕੁਝ ਹੱਦ ਤਕ ਇਨ੍ਹਾਂ ਪਾਰਟੀਆਂ ਤੋਂ ਅੱਕ ਚੁੱਕੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜੇਲ੍ਹ 'ਚ ਬੰਦ ਭਰਾਵਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ ਹੋਈਆਂ ਭਾਵੁਕ
ਸਵੇਰੇ 3-4 ਵਜੇ ਤਕ ਟਕਰਾਉਂਦੇ ਹਨ ਜਾਮ ਨਾਲ ਜਾਮ
ਸ਼ਹਿਰ ਵਿਚ ਹੋਏ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਬਾਅਦ ਤੋਂ ਇਕ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਸ਼ਹਿਰ ਵਿਚ ਖੁੱਲ੍ਹੇ ਨੋਟੋਰੀਅਸ ਵਰਗੇ ਬਾਰ ਆਖਿਰ ਨੌਜਵਾਨ ਵਰਗ ਨੂੰ ਕਿਸ ਪਾਸੇ ਲਿਜਾ ਰਹੇ ਹਨ। ਪਾਰਟੀਆਂ ਦੇ ਨਾਂ ’ਤੇ ਸ਼ਰਾਬ ਪਰੋਸੀ ਜਾਂਦੀ ਹੈ ਅਤੇ ਸਵੇਰੇ 3-4 ਵਜੇ ਤਕ ਜਸ਼ਨ ਮਨਾਇਆ ਜਾਂਦਾ ਹੈ, ਜਿਸ ਦੇ ਪਿੱਛੇ ਸ਼ਾਇਦ ਇਕ ਵੱਡਾ ਕਾਰਨ ਹੈ ਖੁਦ ਨੂੰ ਕਾਨੂੰਨ ਵਿਵਸਥਾ ਤੋਂ ਉੱਪਰ ਸਮਝਣ ਦੀ ਲਲਕ। ਜਲੰਧਰ ਦੇ ਨੋਟੋਰੀਅਸ ਵਿਚ ਜੋ ਵੀ ਹੋਇਆ, ਉਹ ਵੀ ਇਸੇ ਵਿਵਸਥਾ ਦਾ ਹਿੱਸਾ ਹੈ। ਜੋ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆ ਰਹੇ ਹਨ, ਉਨ੍ਹਾਂ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਸਵੇਰੇ 3-4 ਵਜੇ ਕਿਸ ਤਰ੍ਹਾਂ ਨਾਲ ਜਾਮ ਨਾਲ ਜਾਮ ਟਕਰਾਏ ਜਾ ਰਹੇ ਹਨ। 2 ਧਿਰਾਂ ਵਿਚ ਵਿਵਾਦ ਦੌਰਾਨ ਵੀ ਵਧੇਰੇ ਲੋਕਾਂ ਦੇ ਹੱਥਾਂ ਵਿਚ ਸ਼ਰਾਬ ਦੇ ਜਾਮ ਫੜੇ ਹੋਏ ਹਨ। ਘਟਨਾਕ੍ਰਮ ਵਿਚ ਵੀ ਇਕ-ਦੂਜੇ ’ਤੇ ਹਮਲਾ ਕਰਨ ਸਮੇਂ ਸ਼ਰਾਬ ਦੀ ਬੋਤਲ ਦੀ ਹੀ ਵਰਤੋਂ ਕੀਤੀ ਗਈ, ਜੋ ਇਹ ਦਰਸਾਉਂਦਾ ਹੈ ਕਿ ਸਾਰੀ ਰਾਤ ਸ਼ਰਾਬ ਵਿਚ ਡੁੱਬੇ ਨੌਜਵਾਨ ਕਿਸ ਹੱਦ ਤਕ ਚਲੇ ਜਾਂਦੇ ਹਨ।
ਇਹ ਵੀ ਪੜ੍ਹੋ: DGP ਗੌਰਵ ਯਾਦਵ ਦੀ ਸਖ਼ਤੀ! ਪੰਜਾਬ 'ਚ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ’ਤੇ ਲੱਗੇ ਵਿਸ਼ੇਸ਼ ਨਾਕੇ
ਨੋਟੋਰੀਅਸ ਹੰਗਾਮੇ ਦਾ ਹੋਟਲ ਰੈਡੀਸਨ ਨਾਲ ਕੀ ਹੈ ਕੁਨੈਕਸ਼ਨ
ਨੋਟੋਰੀਅਸ ਵਿਚ ਹੋਏ ਹੰਗਾਮੇ ਵਰਗੇ ਕਈ ਮਾਮਲੇ ਪਹਿਲਾਂ ਵੀ ਹੋ ਚੁੱਕੇ ਹਨ ਪਰ ਇਸ ਮਾਮਲੇ ਵਿਚ ਅਤੇ ਕੁਝ ਸਾਲ ਪਹਿਲਾਂ ਹੋਟਲ ਰੈਡੀਸਨ ਵਿਚ ਹੋਏ ਹੰਗਾਮੇ ਵਿਚ ਇਕ ਗੱਲ ਕਾਮਨ ਹੈ। ਦਰਅਸਲ 2 ਸਾਲ ਪਹਿਲਾਂ ਹੋਟਲ ਰੈਡੀਸਨ ਵਿਚ ਇਕ ਪਾਰਟੀ ਦੌਰਾਨ ਗੋਲੀ ਚੱਲੀ ਸੀ ਅਤੇ ਉਹ ਗੋਲੀ ਸ਼ੈਲੀ ਨਾਂ ਦੇ ਸ਼ਖਸ ਨੂੰ ਲੱਗੀ ਸੀ। ਹੁਣ ਇਸ ਵਿਚ ਕਾਮਨ ਚੀਜ਼ ਇਹ ਹੈ ਕਿ ਉਹ ਗੋਲੀ ਜਿਸ ਸ਼ੈਲੀ ਨਾਂ ਦੇ ਸ਼ਖਸ ਨੂੰ ਲੱਗੀ ਸੀ, ਉਹ ਟੈਬੀ ਭਾਟੀਆ ਦੇ ਪਿਤਾ ਹਨ, ਜੋ ਨੋਟੋਰੀਅਸ ਵਿਚ ਹੋਈ ਕੁੱਟਮਾਰ ਵਿਚ ਸ਼ਾਮਲ ਮੁਲਜ਼ਮਾਂ ਵਿਚੋਂ ਇਕ ਹੈ। ਇਸ ਤੋਂ ਵੱਡਾ ਕਲਾਈਮੈਕਸ ਇਹ ਹੈ ਕਿ ਉਹ ਗੋਲੀ ਕਥਿਤ ਤੌਰ ’ਤੇ ਜਿਸ ਸ਼ਖਸ ਦੀ ਰਿਵਾਲਵਰ ਵਿਚੋਂ ਚੱਲੀ ਸੀ, ਉਹ ਨੋਟੋਰੀਅਸ ਦੇ ਮਾਲਕ ਦੇ ਪਰਿਵਾਰ ਦਾ ਮੈਂਬਰ ਸੀ। ਕੁੱਲ ਮਿਲਾ ਕੇ ਇਸ ਹਾਈ ਪ੍ਰੋਫਾਈਲ ਹੰਗਾਮੇ ਦੀ ਜੋ ਸੀਰੀਜ਼ ਵਿਚ ਸ਼ਹਿਰ ਵਿਚ ਚੱਲ ਰਹੀ ਹੈ, ਉਹ ਉਸ ਸੀਰੀਜ਼ ਦਾ 2.0 ਵਰਜਨ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਸੀਰੀਜ਼ ਦਾ 3.0 ਵਰਜਨ ਵੀ ਜਲਦ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ Latest Update, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ
ਕਿਸ ਨੇ ਦਿੱਤੀ ਨਿਯਮ ਤੋੜਨ ਦੀ ਇਜਾਜ਼ਤ
ਜਿਸ ਤਰ੍ਹਾਂ ਨਾਲ ਨੋਟੋਰੀਅਸ ਵਿਚ ਹੰਗਾਮਾ ਹੋਇਆ, ਉਸ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਸ਼ਹਿਰ ਵਿਚ ਹੁੰਦੀਆਂ ਰਹਿੰਦੀਆਂ ਹਨ। ਸਤਵਾ ਵਰਗੇ ਰੈਸਟੋਰੈਂਟ ਵਿਚ ਵੀ ਕਈ ਘਟਨਾਵਾਂ ਚਰਚਾ ਵਿਚ ਰਹਿ ਚੁੱਕੀਆਂ ਹਨ। ਇਸੇ ਰੈਸਟੋਰੈਂਟ ਵਿਚ ਡਾਕਟਰਾਂ ਦਾ ਵਿਵਾਦ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੈ। ਬੇਸ਼ੱਕ ਬਾਅਦ ਵਿਚ ਪਾਰਟੀਆਂ ਵਿਚਕਾਰ ਸਮਝੌਤਾ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਪਰ ਵਿਵਾਦ ਤਾਂ ਵਿਵਾਦ ਹੀ ਹੈ। ਨੋਟੋਰੀਅਸ ਤੋਂ ਲੈ ਕੇ ਸਤਵਾ ਤਕ ਬਾਰ ਵਿਚ ਜੋ ਘਟਨਾਵਾਂ ਹੋਈਆਂ, ਉਸ ਦੇ ਲਈ ਰੈਸਟੋਰੈਂਟ ਦੇ ਮਾਲਕ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ, ਜੋ ਹਰ ਵਾਰ ਆਪਣਾ ਪੱਲਾ ਝਾੜ ਲੈਂਦੇ ਹਨ। ਬੇਸ਼ੱਕ ਪ੍ਰਸ਼ਾਸਨ ਵੱਲੋਂ ਰਾਤ 12 ਵਜੇ ਤਕ ਬਾਰ ਬੰਦ ਕਰਨ ਦੇ ਨਿਰਦੇਸ਼ ਹਨ, ਪਰ ਉਸ ਤੋਂ ਬਾਅਦ ਵੀ ਸਵੇਰੇ 4 ਵਜੇ ਤਕ ਸ਼ਰਾਬ ਪਰੋਸਣ ਦੀ ਆਖਿਰ ਇਜਾਜ਼ਤ ਇਨ੍ਹਾਂ ਨੂੰ ਕਿਸ ਨੇ ਿਦੱਤੀ ਹੈ।
ਬਦਨਾਮੀ ਦੇ ਡਰੋਂ ਖਾਮੋਸ਼ ਰਹਿ ਜਾਂਦੇ ਕਈ ਲੋਕ
ਜਲੰਧਰ ਦੇ ਨੋਟੋਰੀਅਸ ਬਾਰ ਵਿਚ ਜਿਸ ਤਰ੍ਹਾਂ ਦੀ ਘਟਨਾ ਹੋਈ, ਉਸ ਤਰ੍ਹਾਂ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਪਰ ਉਨ੍ਹਾਂ ਵਿਚੋਂ 10 ਫੀਸਦੀ ਵੀ ਰਿਪੋਰਟ ਨਹੀਂ ਹੁੰਦੀਆਂ। ਜਿਸ ਦੇ ਪਿੱਛੇ ਵੱਡਾ ਕਾਰਨ ਹੈ ਕਿ ਕੁਝ ਲੋਕ ਬਦਨਾਮੀ ਦੇ ਡਰੋਂ ਚੁੱਪ ਹੋ ਜਾਂਦੇ ਹਨ ਤੇ ਕੁਝ ਸ਼ਰਾਫਤ ਦੇ ਚੱਕਰ ਵਿਚ ਖਾਮੋਸ਼ ਰਹਿ ਜਾਂਦੇ ਹਨ। ਕੁਝ ਦਿਨ ਪਹਿਲਾਂ ਇਕ ਇਸ ਤਰ੍ਹਾਂ ਦੇ ਬਾਰ ਵਿਚ ਸਰਕਾਰੀ ਕਰਮਚਾਰੀ ਦਾ ਵਿਵਾਦ ਹੋ ਗਿਆ ਪਰ ਮਾਮਲੇ ਨੂੰ ਇਸ ਲਈ ਦਬਾਅ ਦਿੱਤਾ ਗਿਆ ਕਿ ਕਿਤੇ ਨੌਕਰੀ ਤੋਂ ਹੀ ਨਾ ਚਲਾ ਜਾਵੇ, ਜਦਕਿ ਕਈ ਮਾਮਲਿਆਂ ਵਿਚ ਤਾਂ ਸ਼ਰਾਬ ਅਤੇ ਜਸ਼ਨ ਦਾ ਮਜ਼ਾ ਲੈਣ ਆਏ ਲੋਕ ਨਸ਼ੇ ਵਿਚ ਔਰਤਾਂ ’ਤੇ ਟਿੱਪਣੀਆਂ ਤਕ ਕਰ ਦਿੰਦੇ ਹਨ ਪਰ ਔਰਤ ਦੇ ਪਤੀ ਜਾਂ ਨਾਲ ਗਏ ਪਰਿਵਾਰ ਦੇ ਮੈਂਬਰ ਬਦਨਾਮੀ ਦੇ ਡਰੋਂ ਖਾਮੋਸ਼ ਰਹਿ ਜਾਂਦੇ ਹਨ।
ਇਹ ਵੀ ਪੜ੍ਹੋ: ਰੱਖੜੀ ਵਾਲੇ ਦਿਨ ਪੰਜਾਬ ਦੇ ਸਕੂਲਾਂ 'ਚ ਰਹੇਗੀ ਛੁੱਟੀ ? ਜਾਣੋ ਕੀ ਹੈ ਤਾਜ਼ਾ ਅਪਡੇਟ
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਭੂਮਿਕਾ ਕਾਬਿਲ-ਏ-ਤਾਰੀਫ
ਜ਼ਿਲ੍ਹਾ ਪੁਲਸ ਵੱਲੋਂ ਨੋਟੋਰੀਅਸ ਬਾਰ ਵਿਚ ਹੋਏ ਹੰਗਾਮੇ ਦੇ ਮਾਮਲੇ ਵਿਚ ਵਰਤੀ ਗਈ ਸਖ਼ਤੀ ਇਸ ਵਾਰ ਕਾਬਿਲ-ਏ-ਤਾਰੀਫ ਰਹੀ। ਜ਼ਿਲਾ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸ਼ਾਇਦ ਉਨ੍ਹਾਂ ਮਾਂ-ਬਾਪ ਦੀ ਭਾਵਨਾ ਨੂੰ ਸਮਝਿਆ, ਜਿਨ੍ਹਾਂ ਦੇ ਬੱਚੇ ਕਹਿਣੇ ਤੋਂ ਬਾਹਰ ਹੋ ਕੇ ਦੇਰ ਰਾਤ ਤਕ ਸ਼ਰਾਬ ਪਾਰਟੀਆਂ ਦਾ ਹਿੱਸਾ ਬਣਦੇ ਹਨ। ਪ੍ਰਸ਼ਾਸਨ ਨੇ ਬਾਰ ਲਈ ਰਾਤ 12 ਵਜੇ ਤਕ ਦਾ ਸਮਾਂ ਦਿੱਤਾ ਹੋਇਆ ਹੈ ਪਰ ਨੋਟੋਰੀਅਸ ਅਤੇ ਸਤਵਾ ਵਰਗੇ ਪਤਾ ਨਹੀਂ ਕਿੰਨੇ ਬਾਰ ਹਨ, ਜਿਥੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਵੇਰੇ 3-4 ਵਜੇ ਤਕ ਸ਼ਰਾਬ ਪਰੋਸੀ ਜਾਂਦੀ ਹੈ। ਜ਼ਿਲਾ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਤੋਂ ਪਹਿਲਾਂ ਕਿਸੇ ਕਮਿਸ਼ਨਰ ਨੇ ਇਸ ਤਰ੍ਹਾਂ ਦੀ ਸਖ਼ਤੀ ਨਹੀਂ ਦਿਖਾਈ। ਸ਼ਾਇਦ ਇਹੀ ਕਾਰਨ ਸੀ ਕਿ ਇਨ੍ਹਾਂ ਲੋਕਾਂ ਨੂੰ ਸ਼ਹਿ ਮਿਲੀ ਹੋਈ ਸੀ ਪਰ ਮਹਿਲਾ ਪੁਲਸ ਅਧਿਕਾਰੀ ਵੱਲੋਂ ਲਿਆ ਜਾ ਰਿਹਾ ਐਕਸ਼ਨ ਆਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਬਦਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟੋਰੀਅਸ ਕਲੱਬ 'ਚ ਈਸਟਵੁੱਡ ਦੇ ਮਾਲਕ ’ਤੇ ਕਾਤਲਾਨਾ ਹਮਲੇ ਦੇ ਮਾਮਲੇ 'ਚ ਵੱਡੀ ਅਪਡੇਟ
NEXT STORY