ਨਵੀਂ ਦਿੱਲੀ– ਹਾਕੀ ਇੰਡੀਆ ਨੇ ਵੀਰਵਾਰ ਨੂੰ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਯੂਰਪੀਅਨ ਪੜਾਅ ਲਈ 24 ਮੈਂਬਰੀ ਭਾਰਤੀ ਪੁਰਸ਼ ਟੀਮ ਦਾ ਐਲਾਨ ਕੀਤਾ ਜਿਹੜੀ 7 ਜੂਨ ਤੋਂ ਨੀਦਰਲੈਂਡ ਦੇ ਐਮਸਟੇਲਵੀਨ ਤੇ ਬੈਲਜੀਅਮ ਵਿਚ ਖੇਡੀ ਜਾਵੇਗੀ। ਭਾਰਤੀ ਟੀਮ ਆਪਣੇ ਯੂਰਪੀਅਨ ਪੜਾਅ ਦੀ ਸ਼ੁਰੂਆਤ 7 ਤੇ 9 ਜੂਨ ਨੂੰ ਨੀਦਰਲੈਂਡ ਵਿਰੁੱਧ 2-2 ਮੈਚਾਂ ਦੇ ਨਾਲ ਕਰੇਗੀ।
ਇਸ ਤੋਂ ਬਾਅਦ 11 ਤੇ 12 ਜੂਨ ਨੂੰ ਐਮਸਟੇਲਵੀਨ ਵਿਚ ਅਰਜਨਟੀਨਾ ਵਿਰੁੱਧ ‘ਡਬਲ ਹੈੱਡਰ’ ਖੇਡਿਆ ਜਾਵੇਗਾ। ਫਿਰ ਟੀਮ 14 ਤੇ 15 ਜੂਨ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰਨ ਲਈ ਯਾਤਰਾ ਕਰੇਗੀ ਅਤੇ 21 ਤੇ 22 ਜੂਨ ਨੂੰ ਮੇਜ਼ਬਾਨ ਬੈਲਜੀਅਮ ਵਿਰੁੱਧ ਮੈਚ ਤੋਂ ਬਾਅਦ ਆਪਣੀ ਮੁਹਿੰਮ ਖਤਮ ਕਰੇਗੀ। ਭਾਰਤ ਨੇ ਇਸ ਸਾਲ ਦੇ ਸ਼ੁਰੂ ਵਿਚ ਭੁਵਨੇਸ਼ਵਰ ਵਿਚ ਪ੍ਰੋ ਲੀਗ ਦਾ ਘਰੇਲੂ ਪੜਾਅ ਖੇਡਿਆ ਸੀ, ਜਿਸ ਵਿਚ ਟੀਮ ਨੇ 8 ਮੈਚਾਂ ਵਿਚ 5 ਜਿੱਤਾਂ ਦੇ ਨਾਲ 15 ਅੰਕ ਹਾਸਲ ਕੀਤੇ ਤੇ ਹੁਣ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਹੈ।
ਟੀਮਾਂ ਇਸ ਤਰ੍ਹਾਂ ਹਨ-
ਗੋਲਕੀਪਰ : ਕ੍ਰਿਸ਼ਣ ਬਹਾਦੁਰ ਪਾਠਕ, ਸੂਰਜ ਕਰਕੇਰਾ।
ਡਿਫੈਂਡਰ : ਸੁਮਿਤ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਨੀਲਮ ਸੰਜੀਪ ਜੈੱਸ, ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਸੰਜੇ ਤੇ ਯਸ਼ਦੀਪ ਸਿਵਾਚ।
ਮਿਡਫੀਲਡਰ : ਰਾਜ ਕੁਮਾਰ ਪਾਲ, ਨੀਲਕਾਂਤ ਸ਼ਰਮਾ, ਹਾਰਦਿਕ ਸਿੰਘ, ਰਾਜਿੰਦਰ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ।
ਫਾਰਵਰਡ : ਗੁਰਜੰਟ ਸਿੰਘ, ਅਭਿਸ਼ੇਕ, ਸ਼ਿਲਾਨੰਦ ਲਾਕੜਾ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ।
ਬਾਕਸਿੰਗ 'ਚ ਜਰਮਨ ਦੀ ਗੋਲਡ ਬੁੱਕ 'ਚ ਨਾਮ ਦਰਜ ਕਰਵਾ ਕੇ ਪੰਜਾਬੀ ਬੱਚਿਆਂ ਨੇ ਚਮਕਾਇਆ ਨਾਂ
NEXT STORY