ਸੁਲਤਾਨਪੁਰ ਲੋਧੀ (ਸੋਢੀ) : ਜ਼ਿਲ੍ਹਾ ਕਪੂਰਥਲਾ ਦੇ ਪਿੰਡ ਫੂਲੇਵਾਲ ਦੇ ਨਿਵਾਸੀ ਸਵ. ਸਰਦਾਰ ਦਲੀਪ ਸਿੰਘ ਦੇ ਪੋਤੇ ਗੁਰਦਾਨ ਸਿੰਘ ਬਾਜਵਾ ਉਮਰ 11 ਸਾਲ ਤੇ ਜੈਸਿਕਾ ਬਾਜਵਾ ਉਮਰ 16 ਸਾਲ ਨੇ ਜਰਮਨ ਵਿਚ ਵਰਲਡ ਲੈਵਲ 'ਤੇ ਕਿੱਕ ਬਾਕਸਿੰਗ ਮੁਕਾਬਲੇ ਵਿਚ ਦੋ ਵਾਰ ਗੋਲਡ ਮੈਡਲ ਜਿੱਤ ਕੇ ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਦਾ ਨਾਮ ਹੋਰ ਰੌਸ਼ਨ ਕੀਤਾ ਹੈ। ਜਰਮਨ ਦੇ ਸ਼ਹਿਰ ਰੋਸੇਨਹੀਮ ਦੇ ਰਹਿਣ ਵਾਲੇ ਇਨ੍ਹਾਂ ਪੰਜਾਬੀ ਬੱਚਿਆਂ ਨੇ ਆਪਣੀ ਮਿਹਨਤ ਸਦਕਾ ਆਪਣਾ ਨਾਮ ਜਰਮਨ ਦੀ ਗੋਲਡ ਬੁੱਕ 'ਚ ਦਰਜ ਕਰਵਾ ਕੇ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਰਿਟਾ. ਮੈਨੇਜਰ ਭਾਈ ਗੁਰਬਖਸ਼ ਸਿੰਘ ਨੇ ਦੋਹਾਂ ਬੱਚਿਆਂ ਨੂੰ ਵਧਾਈ ਦਿੰਦੇ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ। ਜਰਮਨ ਸਰਕਾਰ ਨੇ ਦੋਨੋਂ ਬੱਚਿਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਦੱਸਣਯੋਗ ਹੈ ਹੈ ਕਿ ਜੈਸਿਕਾ ਬਾਜਵਾ ਪਹਿਲੀ ਐਸੀ ਭਾਰਤੀ ਲੜਕੀ ਹੈ, ਜਿਸਨੇ ਆਪਣੀ ਮਿਹਨਤ ਨਾਲ ਆਪਣਾ ਨਾਮ ਜਰਮਨ ਦੀ ਗੋਲਡ ਬੁੱਕ ਵਿੱਚ ਦਰਜ ਕਵਾਇਆ ਹੈ। ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਅਰਜੁਨਾ ਐਵਾਰਡੀ ਅੰਤਰਰਾਸ਼ਟਰੀ ਪੱਧਰ ਦੇ ਬਾਸਕਿਟਬਾਲ ਖਿਡਾਰੀ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਪੰਜਾਬ ਦੇ ਇਹਨਾਂ ਹੋਣਹਾਰ ਬੱਚਿਆਂ ਨੂੰ ਵਧਾਈ ਦਿੰਦੇ ਕਿਹਾ ਕਿ ਖੇਡਾਂ ਰਾਹੀਂ ਖਿਡਾਰੀ ਵੱਡੇ ਰੁਤਬੇ ਪ੍ਰਾਪਤ ਕਰ ਰਹੇ ਹਨ ਤੇ ਸਾਨੂੰ ਇਸ ਤੇ ਮਾਣ ਹੈ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਖਿਡਾਰੀ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ : ਦੋਸਤ ਵੱਲੋਂ ਕੁੱਟਮਾਰ ਤੋਂ ਦੁਖੀ ਨੌਜਵਾਨ ਨੇ ਪਹਿਲਾਂ ਬਣਾਈ ਵੀਡੀਓ ਤੇ ਫਿਰ...
NEXT STORY