ਨਵੀਂ ਦਿੱਲੀ— ਭਾਰਤੀ ਟੀਮ ਦੇ 'ਗੱਬਰ' ਸ਼ਿਖਰ ਧਵਨ ਦਾ ਮੰਗਲਵਾਰ ਨੂੰ 32 ਸਾਲ ਦੇ ਹੋ ਗਏ ਹਨ। ਧਵਨ ਦਾ ਜਨਮ 5 ਦਸੰਬਰ 1985 ਨੂੰ ਹੋਇਆ ਸੀ। ਦਿੱਲੀ 'ਚ ਸ਼੍ਰੀਲੰਕਾ ਖਿਲਾਫ ਚੌਥੇ ਦਿਨ ਖੇਡ ਖਤਮ ਹੋਣ ਤੋਂ ਬਾਅਦ ਭਾਰਤੀ ਟੀਮ ਨੇ ਸ਼ਿਖਰ ਦਾ ਜਨਮ ਦਿਨ ਮਨਾਇਆ। ਇਸ ਦੌਰਾਨ ਸਾਰੇ ਖਿਡਾਰੀਆਂ ਨੇ ਕੇਕ ਕੱਟ ਕੇ ਸ਼ਿਖਰ ਧਵਨ ਦੇ ਜਨਮ ਦਿਨ ਦਾ ਜਸ਼ਨ ਮਨਾਇਆ।
ਡਰੈਸਿੰਗ ਰੂਮ 'ਚ ਕੇਕ ਕੱਟਿਆ ਗਿਆ ਤੇ ਸਾਰੇ ਖਿਡਾਰੀਆਂ ਨੇ ਸ਼ਿਖਰ ਧਵਨ ਦੀ ਕੇਕ ਨਾਲ ਮਾਲਿਸ਼ ਕੀਤੀ। ਧਵਨ ਨੇ 2012 'ਚ ਆਇਸ਼ਾ ਮੁਖਰਜੀ ਨਾਲ ਵਿਆਹ ਕਰਵਾਇਆ ਸੀ।
ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਧਮਾਲ ਮਚਾਉਣਗੇ ਇਹ ਭਾਰਤੀ ਯੁਵਾ
NEXT STORY