ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ ਵਡੋਦਰਾ ਦੇ ਬੀਸੀਏ (BCA) ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 300 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 301 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹੈਨਰੀ ਨਿਕੋਲਸ 62 ਦੌੜਾਂ ਦੇ ਨਿੱਜੀ ਸਕੋਰ 'ਤੇ ਹਰਸ਼ਿਤ ਰਾਣਾ ਵਲੋਂ ਆਊਟ ਹੋਇਆ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਡੇਵੋਨ ਕੌਨਵੇ 56 ਦੌੜਾਂ ਬਣਾ ਹਰਸ਼ਿਤ ਰਾਣਾ ਵਲੋਂ ਆਊਟ ਹੋਇਆ। ਨਿਊਜ਼ੀਲੈਂਡ ਦੀ ਤੀਜੀ ਵਿਕਟ ਉਦੋਂ ਡਿੱਗੀ ਜਦੋਂ ਵਿਲ ਯੰਗ 12 ਦੌੜਾਂ ਬਣਾ ਸਿਰਾਜ ਦਾ ਸ਼ਿਕਾਰ ਬਣਿਆ। ਨਿਊਜ਼ੀਲੈਂਡ ਦੀ ਚੌਥੀ ਵਿਕਟ ਉਦੋਂ ਡਿੱਗੀ ਜਦੋਂ ਗਲੇਨ ਫਿਲਿਪਸ 12 ਦੌੜਾਂ ਕੁਲਦੀਪ ਯਾਦਵ ਵਲੋਂ ਆਊਟ ਹੋਇਆ।
ਡੇਰਿਲ ਮਿਸ਼ੇਲ 84 ਦੌੜਾਂ ਬਣਾ ਪ੍ਰਸਿੱਧ ਵਲੋਂ ਆਊਟ ਹੋਇਆ। ਇਸ ਇਲਾਵਾ ਮਿਸ਼ੇਲ ਹੇਅ 18 ਦੌੜਾਂ, ਮਿਸ਼ੇਲ ਬ੍ਰੇਸਵੈਲ 16 ਦੌੜਾਂ, ਜ਼ਕਰੀ ਫੌਲਕਸ 1 ਦੌੜ ਬਣਾ ਆਊਟ ਹੋਏ। ਭਾਰਤ ਲਈ ਮੁਹੰਮਦ ਸਿਰਾਜ ਨੇ 2, ਹਰਸ਼ਿਤ ਰਾਣਾ ਨੇ 2, ਪ੍ਰਸਿੱਧ ਕ੍ਰਿਸ਼ਨਾ ਨੇ 2 ਤੇ ਕੁਲਦੀਪ ਯਾਦਵ ਨੇ 1 ਵਿਕਟਾਂ ਲਈਆਂ।
ਇਹ ਸੀਰੀਜ਼ ਭਾਰਤੀ ਟੀਮ ਲਈ 2027 ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਦਿਸ਼ਾ ਵਿੱਚ ਪਹਿਲਾ ਵੱਡਾ ਕਦਮ ਮੰਨੀ ਜਾ ਰਹੀ ਹੈ। ਅਗਲੇ 22 ਮਹੀਨਿਆਂ ਦੇ ਸਫ਼ਰ ਦੌਰਾਨ ਟੀਮ ਇੰਡੀਆ ਲਗਭਗ 30 ਵਨਡੇ ਮੈਚ ਖੇਡੇਗੀ, ਜਿਸ ਕਾਰਨ ਨੌਜਵਾਨ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਫਾਰਮ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।
ਪਲੇਇੰਗ 11:
ਨਿਊਜ਼ੀਲੈਂਡ (ਪਲੇਇੰਗ ਇਲੈਵਨ): ਡੇਵੋਨ ਕੌਨਵੇ, ਹੈਨਰੀ ਨਿਕੋਲਸ, ਵਿਲ ਯੰਗ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਮਿਸ਼ੇਲ ਹੇਅ (ਵਿਕਟਕੀਪਰ), ਮਾਈਕਲ ਬ੍ਰੇਸਵੈੱਲ (ਕਪਤਾਨ), ਜ਼ਕਰੀ ਫੌਲਕਸ, ਕ੍ਰਿਸਟੀਅਨ ਕਲਾਰਕ, ਕਾਇਲ ਜੈਮੀਸਨ, ਆਦਿੱਤਿਆ ਅਸ਼ੋਕ
ਭਾਰਤ (ਪਲੇਇੰਗ ਇਲੈਵਨ) : ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ
ਬ੍ਰਿਸਬੇਨ ਇੰਟਰਨੈਸ਼ਨਲ: ਅਰੀਨਾ ਸਬਾਲੇਂਕਾ ਅਤੇ ਬ੍ਰੈਂਡਨ ਨਕਾਸ਼ੀਮਾ ਫਾਈਨਲ ਵਿੱਚ
NEXT STORY