ਪੈਰਿਸ- ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਦੀਪਿਕਾ ਕੁਮਾਰੀ ਦੀ ਅਗਵਾਈ ਵਿਚ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ 20 ਜੂਨ ਤੋਂ ਆਪਣੀ ਆਖਰੀ ਓਲੰਪਿਕ ਕੁਆਲੀਫਿਕੇਸ਼ਨ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਲਈ ਸੋਮਵਾਰ ਨੂੰ ਇੱਥੇ ਪਹੁੰਚੀ। ਦੀਪਿਕਾ, ਅੰਕਿਤਾ ਭਗਤ ਅਤੇ ਕੋਮੋਲਿਕਾ ਬਾਰੀ ਦੀ ਭਾਰਤੀ ਤਿਕੜੀ ਨੂੰ ਜੇਕਰ ਟੋਕੀਓ ਓਲੰਪਿਕ ਲਈ ਬਚਿਆ ਆਖਰੀ ਉਪਲੱਬਧ ਸਥਾਨ ਹਾਸਲ ਕਰਨਾ ਹੈ ਤਾਂ ਉਨ੍ਹਾਂ ਨੂੰ ਟਾਪ-3 ਵਿਚ ਜਗ੍ਹਾ ਬਣਾਉਣੀ ਪਵੇਗੀ। ਭਾਰਤੀ ਤੀਰਅੰਦਾਜ਼ੀ ਸੰਘ ਦੀ ਸਹਾਇਕ ਸਕੱਤਰ ਗੁੰਜਨ ਅਬ੍ਰੋਲ ਨੇ ਕਿਹਾ ਕਿ ਭਾਰਤੀ ਤੀਰਅੰਦਾਜ਼ਾਂ 10 ਦਿਨ ਦੇ ਜ਼ਰੂਰੀ ਇਕਾਂਤਵਾਸ ਵਿਚੋਂ ਲੰਘ ਰਹੀਆਂ ਹਨ।
ਇਹ ਖ਼ਬਰ ਪੜ੍ਹੋ- ICC ਨੇ ਇੰਗਲੈਂਡ 'ਤੇ ਲਗਾਇਆ ਜੁਰਮਾਨਾ, ਇਹ ਹੈ ਵਜ੍ਹਾ
ਓਲੰਪਿਕ ਕੁਆਲੀਫਾਇਰ ਦੇ ਕਾਰਨ ਉਹ ਪੁਰਸ਼ ਟੀਮ ਤੋਂ ਪਹਿਲਾਂ ਚਲੀਆਂ ਗਈਆਂ। ਭਾਰਤੀ ਪੁਰਸ਼ ਟੀਮ ਨੇ 2019 ਵਿਸ਼ਵ ਚੈਂਪੀਅਨਸ਼ਿਪ ਰਾਹੀਂ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਭਾਰਤ ਨੇ ਮਹਿਲਾ ਵਰਗ ਵਿਚ ਅਜੇ ਤੱਕ ਇਕ ਵਿਅਕਤੀਗਤ ਕੋਟਾ ਸਥਾਨ ਹਾਸਲ ਕੀਤਾ ਹੈ, ਜਿਹੜਾ ਦੀਪਿਕਾ ਨੇ ਬੈਂਕਾਕ ਵਿਚ ਦੋ ਸਾਲ ਪਹਿਲਾਂ ਮਹਾਦੀਪੀ ਕੁਆਲੀਫਾਇਰ ਦੌਰਾਨ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- ਭਾਰਤ ਦਾ ਸ਼੍ਰੀਲੰਕਾ ਦੌਰਾ, ਖੇਡੇ ਜਾਣਗੇ ਤਿੰਨ ਵਨ ਡੇ ਤੇ ਟੀ20 ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫ੍ਰੈਂਚ ਓਪਨ : ਦੋ ਸੈੱਟ ਹਾਰ ਜਾਣ ਤੋਂ ਬਾਅਦ ਜੋਕੋਵਿਚ ਦੀ ਸ਼ਾਨਦਾਰ ਵਾਪਸੀ
NEXT STORY