ਲੰਡਨ- ਮੇਜ਼ਬਾਨ ਇੰਗਲੈਂਡ 'ਤੇ ਨਿਊਜ਼ੀਲੈਂਡ ਵਿਰੁੱਧ ਐਤਵਾਰ ਨੂੰ ਲਾਰਡਸ ਮੈਦਾਨ 'ਤੇ ਡਰਾਅ ਨਾਲ ਖਤਮ ਹੋਏ ਪਹਿਲੇ ਕ੍ਰਿਕਟ ਟੈਸਟ 'ਚ ਹੌਲੀ ਓਵਰ ਰੇਟ ਦੇ ਲਈ ਮੈਚ ਫੀਸ ਦੇ 40 ਫੀਸਦੀ ਦਾ ਜੁਰਮਾਨਾ ਲਗਾਇਆ ਗਿਆ ਹੈ। ਮੈਚ ਦੇ ਪਹਿਲੇ ਦਿਨ 86 ਓਵਰ ਹੀ ਸੁੱਟੇ ਗਏ ਸਨ ਜਦਕਿ ਉਪਲੱਬਧ ਅੱਧੇ ਘੰਟੇ ਦਾ ਇਸਤੇਮਾਲ ਕੀਤਾ ਗਿਆ ਸੀ, ਮੀਂਹ ਪ੍ਰਭਾਵਿਤ ਇਸ ਮੈਚ ਦੇ ਬਾਕੀ ਦਿਨਾਂ 'ਤੇ ਵੀ ਅਸਰ ਰਿਹਾ।
ਇਹ ਖ਼ਬਰ ਪੜ੍ਹੋ- ਹਰਭਜਨ ਨੇ ਲੋਕਾਂ ਤੋਂ ਮੰਗੀ ਮੁਆਫੀ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ ਇਹ ਪੋਸਟ
ਕਪਤਾਨ ਜੋ ਰੂਟ ਦੀ ਟੀਮ ਸਮਾਂ ਖੁੰਝਣ 'ਤੇ ਵਿਚਾਰ ਕਰਨ ਦੇ ਬਾਵਜੂਦ ਟੀਚੇ ਤੋਂ 2 ਓਵਰ ਪਿੱਛੇ ਸੀ ਮੈਦਾਨੀ ਅੰਪਾਇਰਾਂ ਮਾਈਕਲ ਗਾਫ ਅਤੇ ਰਿਚਰਡ ਇਲਿੰਗਵਰਥ ਅਤੇ ਚੌਥੇ ਅੰਪਾਇਰ ਮਾਈਕ ਬਨਰਸ ਨੇ ਦੋਸ਼ ਲਗਾਏ ਜਦਕਿ ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਪਾਬੰਦੀਆਂ ਲਗਾਈਆਂ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਇਕ ਬਿਆਨ ਵਿਚ ਕਿਹਾ ਕਿ ਰੂਟ ਨੇ ਪ੍ਰਸਤਾਵਿਤ ਪਾਬੰਦੀ ਨੂੰ ਸਵੀਕਾਰ ਕਰ ਲਿਆ ਹੈ ਇਸ ਲਈ ਰਸਮੀ ਸੁਣਵਾਈ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੋਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਸ਼ਿਦ ਖ਼ਾਨ ਨੇ ਖ਼ੋਲਿਆ ਵਿਰਾਟ ਕੋਹਲੀ ਦੀ ਬਿਹਤਰੀਨ ਬੱਲੇਬਾਜ਼ੀ ਦਾ ਰਾਜ, ਕਿਹਾ- ਉਨ੍ਹਾਂ ਨੂੰ ਖ਼ੁਦ ’ਤੇ ਭਰੋਸਾ ਹੈ
NEXT STORY