ਜਕਾਰਤਾ (ਭਾਸ਼ਾ)– ਭਾਰਤ ਦੇ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਸ਼ੁੱਕਰਵਾਰ ਨੂੰ ਇੱਥੇ ਇੰਡੋਨੇਸ਼ੀਆ ਓਪਨ ਵਿਸ਼ਵ ਟੂਰ ਸੁਪਰ 1000 ਪ੍ਰਤੀਯੋਗਿਤਾ ਦੇ ਪੁਰਸ਼ ਡਬਲਜ਼ ਫਾਈਨਲ ’ਚ ਚੋਟੀ ਦਰਜਾ ਪ੍ਰਾਪਤ ਫਜਰ ਅਲਫਿਆਨ ਤੇ ਮੁਹੰਮਦ ਰਿਆਨ ਅਰਦਿਯਾਂਤੋ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ।
ਪੁਰਸ਼ ਸਿੰਗਲਜ਼ ’ਚ ਐੱਚ. ਐੱਸ. ਪ੍ਰਣਯ ਨੇ ਕੁਆਰਟਰ ਫਾਈਨਲ ’ਚ ਜਾਪਾਨ ਦੇ ਕੋਦਾਈ ਨਾਰੋਕਾ ਨੂੰ ਹਰਾ ਦਿੱਤਾ ਤੇ ਉੱਥੇ ਹੀ ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਹਾਲਾਂਕਿ ਆਖਰੀ-8 ਦੇ ਮੁਕਾਬਲੇ ’ਚ ਚੀਨ ਦੇ ਲੀ ਸ਼ੀ ਫੇਂਗ ਹੱਥੋਂ ਹਾਰ ਕੇ ਸਿੰਗਲਜ਼ ਪ੍ਰਤੀਯੋਗਿਤਾ ਵਿਚੋਂ ਬਾਹਰ ਹੋ ਗਿਆ। ਸ਼੍ਰੀਕਾਂਤ ਨੂੰ ਇਕ ਘੰਟਾ ਤੇ 9 ਮਿੰਟ ਤਕ ਚੱਲੇ ਸਖਤ ਮੁਕਾਬਲੇ ’ਚ ਵਿਸ਼ਵ ਰੈਂਕਿੰਗ ’ਚ 10ਵੇਂ ਸਥਾਨ ’ਤੇ ਕਾਬਜ਼ ਖਿਡਾਰੀ ਹੱਥੋਂ 14-21, 21-14, 12-21 ਨਾਲ ਹਾਰ ਮਿਲੀ।
ਉੱਥੇ ਹੀ, ਸੱਤਵਾਂ ਦਰਜਾ ਪ੍ਰਾਪਤ ਸਾਤਵਿਕ ਤੇ ਚਿਰਾਗ ਦੀ ਜੋੜੀ ਨੂੰ ਇੰਡੋਨੇਸ਼ੀਆ ਦੀ ਪੁਰਸ਼ ਡਬਲਜ਼ ਜੋੜੀ ਨੂੰ ਹਰਾਉਣ ’ਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਭਾਰਤੀ ਜੋੜੀ ਨੇ 41 ਮਿੰਟ ਤਕ ਚੱਲੇ ਮੁਕਾਬਲੇ ਨੂੰ 21-13, 21-13 ਨਾਲ ਆਪਣੇ ਨਾਂ ਕੀਤਾ। ਭਾਰਤੀ ਖਿਡਾਰੀਆਂ ਦੇ ਦਿਨ ਦੇ ਆਖਰੀ ਮੈਚ ’ਚ ਪ੍ਰਣਯ ਨੇ ਤੀਜਾ ਦਰਜਾ ਪ੍ਰਾਪਤ ਨਾਰੋਕਾ ਨੂੰ 21-18, 21-6 ਨਾਲ ਹਰਾ ਦਿੱਤਾ।
ਏਸ਼ੀਆ ਕੱਪ 'ਤੇ ਸਹਿਮਤੀ ਮਗਰੋਂ ਬਦਲੇ ਪਾਕਿਸਤਾਨ ਦੇ ਸੁਰ, ਨਜ਼ਮ ਸੇਠੀ ਨੇ ਦਿੱਤਾ ਇਹ ਬਿਆਨ
NEXT STORY