ਅਟਲਾਂਟਾ : ਦਿੱਗਜ ਫੁੱਟਬਾਲਰ ਲਿਓਨਲ ਮੈਸੀ ਦੇ ਦੋ ਸ਼ਾਨਦਾਰ ਗੋਲਾਂ ਅਤੇ ਇੱਕ ਅਸਿਸਟ ਦੀ ਬਦੌਲਤ ਇੰਟਰ ਮਿਆਮੀ ਨੇ ਮੇਜਰ ਲੀਗ ਸੌਕਰ (MLS) ਮੁਕਾਬਲੇ ਵਿੱਚ ਅਟਲਾਂਟਾ ਯੂਨਾਈਟਿਡ ਨੂੰ 3-1 ਨਾਲ ਹਰਾ ਦਿੱਤਾ। ਮੈਚ ਦੇ ਪਹਿਲੇ ਹਾਫ਼ ਦੇ ਆਖ਼ਰੀ ਪਲਾਂ ਵਿੱਚ ਜਰਮਨ ਬੇਰਤੇਰਾਮੇ ਨੇ ਮੈਸੀ ਅਤੇ ਲੁਈਸ ਸੁਆਰੇਜ਼ ਦੀ ਮਦਦ ਨਾਲ ਗੋਲ ਕਰਕੇ ਇੰਟਰ ਮਿਆਮੀ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਮੈਸੀ ਨੇ 56ਵੇਂ ਅਤੇ 60ਵੇਂ ਮਿੰਟ ਵਿੱਚ ਲਗਾਤਾਰ ਦੋ ਗੋਲ ਦਾਗ ਕੇ ਟੀਮ ਦੀ ਲੀਡ 3-0 ਕਰ ਦਿੱਤੀ।
ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਸੀ ਦੇ ਇਸ ਸੀਜ਼ਨ ਵਿੱਚ ਕੁੱਲ 40 ਗੋਲ ਯੋਗਦਾਨ (ਗੋਲ ਅਤੇ ਅਸਿਸਟ) ਹੋ ਗਏ ਹਨ। ਉਹ ਕਾਰਲੋਸ ਵੇਲਾ ਦੇ 2019 ਦੇ 49 ਗੋਲ ਯੋਗਦਾਨ ਦੇ ਰਿਕਾਰਡ ਨੂੰ ਤੋੜਨ ਤੋਂ ਮਹਿਜ਼ 9 ਕਦਮ ਦੂਰ ਹਨ। ਇਸ ਰਿਕਾਰਡ ਨੂੰ ਤੋੜਨ ਲਈ ਮੈਸੀ ਕੋਲ ਅਜੇ ਚਾਰ ਮੁਕਾਬਲੇ ਬਾਕੀ ਹਨ। ਅਟਲਾਂਟਾ ਵੱਲੋਂ ਫ਼ਾਫ਼ਾ ਪਿਕੌਲਟ ਨੇ 89ਵੇਂ ਮਿੰਟ ਵਿੱਚ ਪੈਨਲਟੀ 'ਤੇ ਗੋਲ ਕਰਕੇ ਆਪਣੀ ਟੀਮ ਦਾ ਖਾਤਾ ਖੋਲ੍ਹਿਆ।
ਹਾਰਦਿਕ ਪੰਡਯਾ ਦਾ ਵਿਕਲਪ ਲੱਭਣਾ ਮੁਸ਼ਕਲ, ਗੇਂਦਬਾਜ਼ੀ ਮਜ਼ਬੂਤ ਕਰੇ ਭਾਰਤ: ਸੁਨੀਲ ਗਾਵਸਕਰ
NEXT STORY