ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਹਾਰਦਿਕ ਪੰਡਯਾ ਆਈ.ਪੀ.ਐਲ. 2020 ਵਿਚ ਰੁੱਝੇ ਹੋਏ ਹਨ ਅਤੇ ਮੈਦਾਨ ਵਿਚ ਕਾਫ਼ੀ ਧਮਾਲ ਮਚਾ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੀ ਮੰਗੇਤਰ ਅਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਭਾਰਤ ਵਿਚ ਆਪਣੇ ਪੁੱਤਰ ਅਗਸਤਯ ਨਾਲ ਖੁਸ਼ੀਆਂ ਦੇ ਪਲ ਬਿਤਾਅ ਰਹੀ ਹੈ।
ਇਹ ਵੀ ਪੜ੍ਹੋ: ਖਰੀਦਦਾਰੀ ਦਾ ਚੰਗਾ ਮੌਕਾ, ਸੋਨਾ 5500 ਰੁਪਏ ਅਤੇ ਚਾਂਦੀ 17000 ਰੁਪਏ ਤੱਕ ਹੋਈ ਸਸਤੀ
ਜ਼ਿਕਰਯੋਗ ਹੈ ਕਿ ਅਗਸਤਯ ਦਾ ਜਨਮ 30 ਜੁਲਾਈ 2020 ਨੂੰ ਹੋਇਆ ਸੀ ਅਤੇ ਹੁਣ ਉਹ 3 ਮਹੀਨੇ ਦਾ ਹੋ ਚੁੱਕਾ ਹੈ। ਇਸ ਮੌਕੇ ਨੂੰ ਨਤਾਸ਼ਾ ਨੇ ਬੇਹੱਦ ਖ਼ੂਬਸੂਰਤ ਅੰਦਾਜ਼ ਵਿਚ ਮਨਾਇਆ ਹੈ। ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਗਸਤਯ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ਵਿਚ ਨਤਾਸ਼ਾ ਨੇ ਪੁੱਤਰ ਅਗਸਤਯ ਨੂੰ ਚੁੱਕਿਆ ਹੋਇਆ ਹੈ ਅਤੇ ਦੂਜੀ ਤਸਵੀਰ ਵਿਚ ਉਹ ਦੋਵੇਂ ਮਾਂ-ਪੁੱਤਰ ਬੈਡ 'ਤੇ ਬੈਠੇ ਹੋਏ ਹਨ ਅਤੇ ਅੱਗੇ ਕੇਕ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ: IPL 2020 : ਕ੍ਰਿਸ ਗੇਲ ਨੇ ਮੈਦਾਨ 'ਚ ਕੀਤੀ ਗਲਤੀ, ਲੱਗਾ ਇੰਨਾ ਜੁਰਮਾਨਾ (ਵੇਖੋ ਵੀਡੀਓ)
ਦੱਸ ਦੇਈਏ ਕਿ ਹਾਰਦਿਕ ਅਤੇ ਨਤਾਸ਼ਾ ਨੇ ਜਨਵਰੀ ਵਿਚ ਮੰਗਣੀ ਕੀਤੀ ਸੀ। ਉਸ ਸਮੇਂ ਦੋਵੇਂ ਦੁਬਈ ਵਿਚ ਸਨ। 31 ਮਈ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਵਿਚ ਆਉਣ ਵਾਲੇ ਬੱਚੇ ਦੀ ਅਨਾਊਂਮੈਂਟ ਕਰਕੇ ਸਾਰਿਆਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ। ਕੁੱਝ ਸਮੇਂ ਬਾਅਦ 30 ਜੁਲਾਈ ਨੂੰ ਨਤਾਸ਼ਾ ਅਤੇ ਹਾਰਦਿਕ ਨੇ ਪੁੱਤਰ ਅਗਸਤਯ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਹਰਪ੍ਰੀਤ ਸਿੰਘ ਨੇ ਰਚਿਆ ਇਤਿਹਾਸ, ਬਣੀ ਇੰਡੀਅਨ ਏਅਰਲਾਈਨਜ਼ 'ਚ ਪਹਿਲੀ ਮਹਿਲਾ CEO
ਸੀ.ਏ.ਐਫ. ਦੇ ਪ੍ਰਧਾਨ ਅਹਿਮਦ ਕੋਰੋਨਾ ਪਾਜ਼ੇਟਿਵ, 14 ਦਿਨਾਂ ਲਈ ਖ਼ੁਦ ਨੂੰ ਕੀਤਾ ਇਕਾਂਤਵਾਸ
NEXT STORY