ਨਵੀਂ ਦਿੱਲੀ- ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਸ਼ਿਖਰ ਧਵਨ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਮੈਚ ਵਿਚ 24 ਦੌੜਾਂ ਬਣਾ ਕੇ ਇਕ ਵਾਰ ਫਿਰ ਤੋਂ ਆਰੇਂਜ ਕੈਪ ਆਪਣੇ ਨਾਂ ਕਰਨ ਵਿਚ ਸਫਲ ਰਹੇ। ਬੀਤੇ ਦਿਨੀਂ ਰਾਜਸਥਾਨ ਅਤੇ ਹੈਦਰਾਬਾਦ ਦੇ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ ਸੰਜੂ ਨੇ 82 ਦੌੜਾਂ ਬਣਾ ਕੇ ਆਰੇਂਜ ਕੈਪ ਹਾਸਲ ਕੀਤੀ ਸੀ। ਧਵਨ ਸੰਜੂ ਤੋਂ ਸਿਰਫ ਤਿੰਨ ਦੌੜਾਂ ਪਿੱਛੇ ਸੀ। ਕੇ. ਕੇ. ਆਰ. ਦੇ ਵਿਰੁੱਧ ਮੈਚ ਵਿਚ ਚੌਕਾ ਲਗਾਉਂਦੇ ਹੀ ਧਵਨ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਦੌੜਾਂ
454 ਸ਼ਿਖਰ ਧਵਨ, ਦਿੱਲੀ
433 ਸੰਜੂ ਸੈਮਸਨ, ਰਾਜਸਥਾਨ
401 ਕੇ. ਐੱਲ. ਰਾਹੁਲ, ਪੰਜਾਬ
394 ਫਾਫ ਡੂ ਪਲੇਸਿਸ, ਚੇਨਈ
362 ਰਿਤੂਰਾਜ ਗਾਇਕਵਾੜ, ਚੇਨਈ
ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਚੌਕੇ
55 ਸ਼ਿਖਰ ਧਵਨ, ਦਿੱਲੀ
41 ਸੰਜੂ ਸੈਮਸਨ, ਰਾਜਸਥਾਨ
40 ਰਿਤੂਰਾਜ ਗਾਇਕਵਾੜ, ਚੇਨਈ
39 ਪ੍ਰਿਥਵੀ ਸ਼ਾਹ, ਦਿੱਲੀ
38 ਫਾਫ ਡੂ ਪਲੇਸਿਸ, ਚੇਨਈ
ਦੱਸ ਦੇਈ ਕਿ ਸ਼ਿਖਰ ਧਵਨ ਆਈ. ਪੀ. ਐੱਲ. ਵਿਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਉਸਦੇ 2016 ਦੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ ਨੇ 501 ਦੌੜਾਂ, 2017 ਵਿਚ 479, 2018 ਵਿਚ 497, 2019 ਵਿਚ 521, 2020 ਵਿਚ 618, 2021 ਵਿਚ 454 ਦੌੜਾਂ ਬਣਾ ਚੁੱਕੇ ਹਨ। ਉਹ ਆਈ. ਪੀ.ਐੱਲ. ਇਤਿਹਾਸ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿਚ ਦੂਜੇ ਸਥਾਨ 'ਤੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲੀ ਵੈਸਟਵੁੱਡ ਰਾਈਡਰ ਕੱਪ 2023 'ਚ ਕਪਤਾਨੀ ਮਿਲਣ 'ਤੇ ਸਪੱਸ਼ਟ ਨਹੀਂ
NEXT STORY