ਚੇਨਈ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੀ ਅੱਜ ਸ਼ਾਮ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਯਾਨੀ ਅੱਜ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਇਲ ਚੈਲੇਂਜਰਸ ਬੈਂਗਲੋਰ ਨਾਲ ਐਮ ਚਿੰਦਬਰਮ ਕ੍ਰਿਕਟ ਸਟੇਡੀਅਮ ਵਿਚ ਹੋਵੇਗਾ। ਆਰ.ਸੀ.ਬੀ. ਕੋਲ ਜਿੱਥੇ ਧਾਕੜ ਬੱਲੇਬਾਜ਼ ਅਤੇ ਟੀ-20 ਸਪੈਸ਼ਲਿਸਟ ਖਿਡਾਰੀਆਂ ਦੀ ਭਰਮਾਰ ਹੈ, ਤਾਂ ਉਥੇ ਹੀ ਮੁੰਬਈ ਕੋਲ ਤਜ਼ਰਬੇਕਾਰ ਖਿਡਾਰੀਆਂ ਦੀ ਲੰਬੀ ਫ਼ੌਜ ਹੈ। ਆਪਣੀ ਕਪਤਾਨੀ ਵਿਚ ਟੀਮ ਨੂੰ ਲਗਾਤਾਰ 2 ਵਾਰ ਆਈ.ਪੀ.ਐਲ. ਦਾ ਖ਼ਿਤਾਬ ਜਿੱਤਾ ਚੁੱਕੇ ਰੋਹਿਤ ਦੀਆਂ ਨਜ਼ਰਾਂ ਜਿੱਤ ਦੀ ਹੈਟਰਿਕ ’ਤੇ ਹੋਣਗੀਆਂ। ਰੋਹਿਤ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਜਿੰਮ ਵਿਚ ਜੰਮ ਕੇ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਹਨ।
IPL 2021: ਬੀ.ਸੀ.ਸੀ.ਆਈ. ਦਾ ਵੱਡਾ ਫ਼ੈਸਲਾ, ਇਨ੍ਹਾਂ ਦਰਸ਼ਕਾਂ ਨੂੰ ਮਿਲੇਗੀ ਸਟੇਡੀਅਮ ’ਚ ਮੈਚ ਦੇਖਣ ਦੀ ਇਜਾਜ਼ਤ
ਰੋਹਿਤ ਆਮਤੌਰ ’ਤੇ ਆਪਣੇ ਜਿੰਮ ਸੈਸ਼ਨ ਜਾਂ ਕਸਰਤ ਨਾਲ ਜੁੜੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਘੱਟ ਸਾਂਝੀਆਂ ਕਰਦੇ ਹਨ। ਮੁੰਬਈ ਦੇ ਕਪਤਾਨ ਵੀਡੀਓ ਵਿਚ ਵੇਟ ਟਰੇਨਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਆਪਣੇ ਮਸਲਜ਼ ’ਤੇ ਵੀ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਹਨ। ਰੋਹਿਤ ਦੀ ਕਪਤਾਨੀ ਵਿਚ ਮੁੰਬਈ ਇੰਡੀਅਨਜ਼ ਨੇ ਯੂ.ਏ.ਈ. ਵਿਚ ਖੇਡੇ ਗਏ ਆਈ.ਪੀ.ਐਲ. 2020 ਦੇ ਫਾਈਨਲ ਮੈਚ ਵਿਚ ਦਿੱਲੀ ਕੈਪੀਟਲਸ ਨੂੰ ਹਰਾ ਕੇ ਰਿਕਾਰਡ 5ਵੀਂ ਵਾਰ ਖ਼ਿਤਾਬ ਨੂੰ ਆਪਣੇ ਨਾਮ ਕੀਤਾ ਸੀ। ਮੁੰਬਈ ਚੇਨਈ ਸੁਪਰ ਕਿੰਗਜ਼ ਦੇ ਬਾਅਦ ਸਿਰਫ਼ ਦੂਜੀ ਅਜਿਹੀ ਟੀਮ ਹੈ, ਜੋ ਆਪਣੇ ਟਾਈਟਲ ਨੂੰ ਡਿਫੈਂਡ ਕਰਨ ਵਿਚ ਸਫਲ ਰਹੀ ਹੈ।
ਇਹ ਵੀ ਪੜ੍ਹੋ : ..ਜਦੋਂ IPL ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ’ਚ ਪੁੱਜੇ ਅਦਾਕਾਰ ਰਣਵੀਰ ਸਿੰਘ
IPL 2021 : ਭੁਵਨੇਸ਼ਵਰ ਦੀ ਵਾਪਸੀ ਤੋਂ ਵਾਰਨਰ ਖ਼ੁਸ਼, ਕਿਹਾ- ਉਨ੍ਹਾਂ ਦੀ ਵਪਾਸੀ ਨਾਲ ਟੀਮ ਹੋਵੇਗੀ ਮਜ਼ਬੂਤ
NEXT STORY