ਕੋਲੰਬੋ : ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਹਾਈ-ਵੋਲਟੇਜ ਮੁਕਾਬਲੇ ਦੌਰਾਨ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਜਿੱਥੇ ਭਾਰਤੀ ਟੀਮ ਪਾਕਿਸਤਾਨ ਵਿਰੁੱਧ 'ਨੋ ਹੈਂਡਸ਼ੇਕ' (ਹੱਥ ਨਾ ਮਿਲਾਉਣ) ਦੀ ਪਾਲਿਸੀ 'ਤੇ ਕਾਇਮ ਰਹੀ, ਉੱਥੇ ਹੀ ਭਾਰਤ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਪਾਕਿਸਤਾਨੀ ਦਿੱਗਜ ਵਸੀਮ ਅਕਰਮ ਨੂੰ ਜੱਫੀ ਪਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਸੈਰੇਮਨੀ ਦੌਰਾਨ ਮਿਲੇ ਰੋਹਿਤ ਤੇ ਵਸੀਮ
ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ 2026 ਦੇ ਬ੍ਰਾਂਡ ਐਂਬੈਸਡਰ ਵਜੋਂ ਇਹ ਮੈਚ ਦੇਖਣ ਲਈ ਕੋਲੰਬੋ ਪਹੁੰਚੇ ਹੋਏ ਸਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਇੱਕ ਵਿਸ਼ੇਸ਼ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਰੋਹਿਤ ਸ਼ਰਮਾ ਅਤੇ ਪਾਕਿਸਤਾਨ ਦੇ ਮਹਾਨ ਗੇਂਦਬਾਜ਼ ਵਸੀਮ ਅਕਰਮ ਦੀ ਮੁਲਾਕਾਤ ਹੋਈ। ਦੋਵਾਂ ਨੇ ਨਾ ਸਿਰਫ਼ ਇੱਕ-ਦੂਜੇ ਨੂੰ ਗਲੇ ਲਗਾਇਆ, ਸਗੋਂ ਇਕੱਠਿਆਂ ਫੋਟੋਆਂ ਵੀ ਖਿਚਵਾਈਆਂ, ਜਿਸ ਦੀ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪ੍ਰਸ਼ੰਸਕਾਂ ਵਿੱਚ ਕਿਉਂ ਮਚਿਆ ਬਵਾਲ?
ਰੋਹਿਤ ਅਤੇ ਵਸੀਮ ਦਾ ਇਹ ਮਿਲਣਾ ਕੁਝ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਟਾਸ ਦੇ ਸਮੇਂ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਇਆ ਸੀ। ਭਾਰਤੀ ਟੀਮ ਨੇ ਮੈਚ ਜਿੱਤਣ ਤੋਂ ਬਾਅਦ ਵੀ ਵਿਰੋਧੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਦੀ ਆਪਣੀ ਰਵਾਇਤ ਜਾਰੀ ਰੱਖੀ। ਅਜਿਹੇ ਵਿੱਚ ਰੋਹਿਤ ਸ਼ਰਮਾ ਦੁਆਰਾ ਪਾਕਿਸਤਾਨੀ ਦਿੱਗਜ ਨੂੰ ਗਲੇ ਲਗਾਉਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਮੈਚ ਦਾ ਹਾਲ : ਭਾਰਤ ਦੀ ਇੱਕਤਰਫਾ ਜਿੱਤ
ਜੇਕਰ ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਨਾਲ ਬੁਰੀ ਤਰ੍ਹਾਂ ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 175 ਦੌੜਾਂ ਬਣਾਈਆਂ ਸਨ, ਜਿਸ ਵਿੱਚ ਈਸ਼ਾਨ ਕਿਸ਼ਨ ਨੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਵਾਬ ਵਿੱਚ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਈ ਅਤੇ ਮਹਿਜ਼ 114 ਦੌੜਾਂ 'ਤੇ ਹੀ ਸਿਮਟ ਗਈ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ ਅਤੇ ਵਰੁਣ ਚੱਕਰਵਰਤੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਟੀਮ ਨੂੰ ਜਿੱਤ ਦਿਵਾਈ।
ਇਸ ਜਿੱਤ ਨਾਲ ਜਿੱਥੇ ਭਾਰਤੀ ਖੇਮੇ ਵਿੱਚ ਖੁਸ਼ੀ ਹੈ, ਉੱਥੇ ਹੀ ਰੋਹਿਤ ਸ਼ਰਮਾ ਦੀ ਵਾਇਰਲ ਵੀਡੀਓ ਨੇ ਖੇਡ ਦੇ ਮੈਦਾਨ ਤੋਂ ਬਾਹਰ ਇੱਕ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ।
ਭਾਰਤ ਤੋਂ ਮਿਲੀ 'ਸ਼ਰਮਨਾਕ' ਹਾਰ ਮਗਰੋਂ ਪਾਕਿਸਤਾਨ 'ਚ ਸੜਕਾਂ 'ਤੇ ਟੁੱਟੇ TV, ਵੀਡੀਓ ਵਾਇਰਲ
NEXT STORY