ਸਪੋਰਟਸ ਡੈਸਕ : IPL 2023 ਦਾ 16ਵਾਂ ਮੈਚ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਦੀ ਟੀਮ ਨੇ ਕਪਤਾਨ ਡੇਵਿਡ ਵਾਰਨਰ ਤੇ ਅਕਸ਼ਰ ਪਟੇਲ ਦੇ ਅਰਧ ਸੈਂਕੜਿਆਂ ਦੇ ਦਮ 'ਤੇ 19.4. ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ ਮੁੰਬਈ ਨੂੰ ਜਿੱਤ ਲਈ 173 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ 15 ਦੌੜਾਂ ਬਣਾ ਰਿਤਿਕ ਸ਼ੌਕੀਨ ਵਲੋਂ ਆਊਟ ਹੋਇਆ। ਦਿੱਲੀ ਨੂੰ ਦੂਜਾ ਝਟਕਾ ਮਨੀਸ਼ ਪਾਂਡੇ ਦੇ ਆਊਟ ਹੋਣ 'ਤੇ ਲੱਗਾ। ਮਨੀਸ਼ ਪਾਂਡੇ 26 ਦੌੜਾਂ ਬਣਾ ਪੀਯੂਸ਼ ਚਾਵਲਾ ਵਲੋਂ ਆਊਟ ਹੋਇਆ। ਮੁੰਬਈ ਦੀ ਤੀਜੀ ਵਿਕਟ ਯਸ਼ ਧੁਲ ਦੇ ਤੌਰ 'ਤੇ ਡਿੱਗੀ। ਯਸ਼ ਧੁਲ 2 ਦੌੜਾਂ ਬਣਾ ਰਿਲੇ ਮੇਰਡਿਥ ਵਲੋਂ ਆਊਟ ਹੋਏ।
ਦਿੱਲੀ ਦੀ ਚੌਥੀ ਵਿਕਟ ਰੋਵਮੈਨ ਪਾਵੇਲ ਦੇ ਤੌਰ 'ਤੇ ਡਿੱਗੀ। ਰੋਵਮੈਨ 4 ਦੌੜਾਂ ਬਣਾ ਚਾਵਲਾ ਦਾ ਸ਼ਿਕਾਰ ਬਣਿਆ। ਦਿੱਲੀ ਨੂੰ ਪੰਜਵਾਂ ਝਟਕਾ ਲਲਿਤ ਯਾਦਵ ਦੇ ਆਊਟ ਹੋਣ ਨਾਲ ਲੱਗ। ਲਲਿਤ 2 ਦੌੜਾਂ ਬਣਾ ਚਾਵਲਾ ਵਲੋਂ ਆਊਟ ਹੋਇਆ। ਅਕਸ਼ਰ ਪਟੇਲ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਆਊਟ ਹੋਏ। ਅਕਸ਼ਰ ਪਟੇਲ ਨੇ ਵੀ 54 ਦੌੜਾਂ ਦੀ ਆਪਣੀ ਪਾਰੀ ਦੇ ਦੌਰਾਨ 4 ਚੌਕੇ ਤੇ 5 ਛਿੱਕੇ ਲਗਾਏ। ਕਪਤਾਨ ਡੇਵਿਡ ਵਾਰਨਰ 51 ਬਣਾ ਆਊਟ ਹੋਏ। ਡੇਵਿਡ ਵਾਰਨਰ ਨੇ 51 ਦੌੜਾਂ ਦੀ ਆਪਣੀ ਪਾਰੀ ਦੇ ਦੌਰਾਨ 6 ਚੌਕੇ ਲਗਾਏ। ਮੁੰਬਈ ਲਈ ਜੇਸਨ ਬੇਹਰੇਨਡੋਰਫ ਨੇ 3, ਰਿਤਿਕ ਸ਼ੌਕੀਨ ਨੇ 1, ਰਿਲੇ ਮੇਰੇਡਿਥ ਨੇ 1 ਤੇ ਪੀਯੂਸ਼ ਚਾਵਲਾ ਨੇ 3 ਵਿਕਟਾਂ ਲਈਆਂ।
ਦੋਵਾਂ ਟੀਮਾਂ ਨੇ ਅਜੇ ਜਿੱਤ ਦਾ ਆਗਾਜ਼ ਨਹੀਂ ਕੀਤਾ ਹੈ ਤੇ ਇਸ ਮੈਚ ਰਾਹੀਂ ਦੋਵੇਂ ਟੀਮਾਂ ਦੀਆਂ ਨਜ਼ਰਾਂ IPL 2023 ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰਨ 'ਤੇ ਹੋਣਗੀਆਂ। ਦਿੱਲੀ ਨੇ 3 ਮੈਚ ਖੇਡੇ ਹਨ, ਜਦਕਿ ਮੁੰਬਈ ਨੇ 2 ਮੈਚ ਖੇਡੇ ਹਨ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਅਹਿਮ ਗੱਲਾਂ-
ਹੈੱਡ ਟੂ ਹੈੱਡ
ਕੁੱਲ ਮੈਚ - 32
ਦਿੱਲੀ - 15 ਜਿੱਤੇ
ਮੁੰਬਈ — 17 ਜਿੱਤੇ
ਇਹ ਵੀ ਪੜ੍ਹੋ : IPL 2023: ਮੈਚ 'ਚ ਹਾਰ ਮਗਰੋਂ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਇਕ ਹੋਰ ਝਟਕਾ, ਲੱਗਾ 12 ਲੱਖ ਦਾ ਜੁਰਮਾਨਾ
ਪਿਛਲੇ ਪੰਜ ਮੈਚ
ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਦਿੱਲੀ ਦਾ ਪਲੜਾ ਭਾਰੀ ਹੈ। ਦਿੱਲੀ ਨੇ 3 ਮੈਚ ਜਿੱਤੇ ਹਨ।
ਪਿੱਚ ਰਿਪੋਰਟ
ਅਰੁਣ ਜੇਤਲੀ ਗਰਾਊਂਡ ਦੀ ਪਿੱਚ ਬਹੁਤ ਸਪੋਰਟਿਵ ਹੈ ਜੋ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੂੰ ਇੱਕੋ ਜਿਹੀ ਮਦਦ ਪ੍ਰਦਾਨ ਕਰਦੀ ਹੈ। ਓਡ ਬਾਲਸ ਨੂੰ ਹੇਠਾਂ ਰੱਖਣ ਨਾਲ ਮੈਚ 'ਚ ਸਪਿਨਰਾਂ ਦਾ ਦਬਦਬਾ ਹੋਵੇਗਾ।
ਮੌਸਮ
11 ਅਪ੍ਰੈਲ ਨੂੰ ਅਰੁਣ ਜੇਤਲੀ ਸਟੇਡੀਅਮ 'ਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਣ ਵਾਲੇ IPL ਮੈਚ 'ਚ ਮੀਂਹ ਵਲੋਂ ਵਿਘਨ ਪਾਉਣ ਦੀ ਕੋਈ ਸੰਭਾਵਨਾ ਨਹੀਂ ਹੈ। 20 ਓਵਰਾਂ ਦੇ ਮੁਕਾਬਲੇ ਦੌਰਾਨ ਹਵਾ ਦੀ ਰਫ਼ਤਾਰ 15-20 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਤਾਪਮਾਨ 24 ਡਿਗਰੀ ਸੈਲਸੀਅਸ ਤੋਂ 37 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਜਦਕਿ ਨਮੀ 23-30 ਫੀਸਦੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਪੈਰਾ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ : ਮੀਤ ਹੇਅਰ
ਪਲੇਇੰਗ 11
ਦਿੱਲੀ ਕੈਪੀਟਲਜ਼ : ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ (ਕਪਤਾਨ), ਮਨੀਸ਼ ਪਾਂਡੇ, ਯਸ਼ ਧੂਲ, ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਅਭਿਸ਼ੇਕ ਪੋਰੇਲ (ਵਿਕਟਕੀਪਰ), ਕੁਲਦੀਪ ਯਾਦਵ, ਐਨਰਿਕ ਨਾਰਤਜੇ, ਮੁਸਤਫਿਜ਼ੁਰ ਰਹਿਮਾਨ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਨੇਹਲ ਵਢੇਰਾ, ਰਿਤਿਕ ਸ਼ੌਕੀਨ, ਰਿਲੇ ਮੈਰੀਡਿਥ, ਅਰਸ਼ਦ ਖਾਨ, ਪੀਯੂਸ਼ ਚਾਵਲਾ, ਜੇਸਨ ਬੇਹਰੇਨਡੋਰਫ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023: ਮੈਚ 'ਚ ਹਾਰ ਮਗਰੋਂ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਇਕ ਹੋਰ ਝਟਕਾ, ਲੱਗਾ 12 ਲੱਖ ਦਾ ਜੁਰਮਾਨਾ
NEXT STORY