ਨਵੀਂ ਦਿੱਲੀ : ਆਈਸੀਸੀ ਟੀ-20 ਵਿਸ਼ਵ ਕੱਪ 2026 ਦੇ ਗਰੁੱਪ-ਡੀ ਦੇ ਇੱਕ ਅਹਿਮ ਮੁਕਾਬਲੇ ਵਿੱਚ ਅੱਜ ਸੰਯੁਕਤ ਅਰਬ ਅਮੀਰਾਤ (UAE) ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਦੇ ਸਾਹਮਣੇ ਜਿੱਤ ਲਈ 161 ਦੌੜਾਂ ਦਾ ਟੀਚਾ ਰੱਖਿਆ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਅਫ਼ਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਖਾਸ ਕਰਕੇ ਅਜ਼ਮਤੁੱਲਾ ਉਮਰਜ਼ਈ ਦੀ ਗੇਂਦਬਾਜ਼ੀ ਅੱਗੇ ਯੂਏਈ ਦੇ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ।
ਅਫ਼ਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਫੈਸਲੇ ਨੂੰ ਸਹੀ ਸਾਬਤ ਕਰਦਿਆਂ ਅਜ਼ਮਤੁੱਲਾ ਉਮਰਜ਼ਈ ਨੇ ਪਹਿਲੇ ਹੀ ਓਵਰ ਵਿੱਚ ਵਿਕਟ ਲੈ ਕੇ ਸ਼ਾਨਦਾਰ ਸ਼ੁਰੂਆਤ ਦਿਵਾਈ। ਉਮਰਜ਼ਈ ਨੇ ਆਪਣੀ ਘਾਤਕ ਗੇਂਦਬਾਜ਼ੀ ਨਾਲ ਯੂਏਈ ਦੀਆਂ 4 ਅਹਿਮ ਵਿਕਟਾਂ ਝਟਕਾਈਆਂ। ਕਪਤਾਨ ਰਾਸ਼ਿਦ ਖਾਨ ਅਤੇ ਮੁਜੀਬ ਉਰ ਰਹਿਮਾਨ ਨੇ ਵੀ ਮੱਧ ਓਵਰਾਂ ਵਿੱਚ ਦਬਾਅ ਬਣਾਈ ਰੱਖਿਆ, ਜਿਸ ਕਾਰਨ ਯੂਏਈ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਹੀ ਬਣਾ ਸਕੀ।
ਸ਼ੁਰੂਆਤੀ ਝਟਕਿਆਂ ਤੋਂ ਬਾਅਦ ਯੂਏਈ ਦੇ ਮੱਧ ਅਤੇ ਹੇਠਲੇ ਮੱਧ ਕ੍ਰਮ ਨੇ ਸ਼ਾਨਦਾਰ ਵਾਪਸੀ ਕੀਤੀ। ਸੋਹੈਬ ਖਾਨ ਅਤੇ ਹੈਦਰ ਅਲੀ ਨੇ ਆਖਰੀ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਜੋੜ ਕੇ ਟੀਮ ਨੂੰ ਇੱਕ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਯੂਏਈ ਵੱਲੋਂ ਮੁਹੰਮਦ ਵਸੀਮ ਨੇ ਕਪਤਾਨੀ ਪਾਰੀ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਅਫ਼ਗਾਨੀ ਗੇਂਦਬਾਜ਼ਾਂ ਦੇ ਅੱਗੇ ਜ਼ਿਆਦਾ ਦੇਰ ਟਿਕ ਨਹੀਂ ਸਕੇ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ:
ਅਫ਼ਗਾਨਿਸਤਾਨ: ਰਹਿਮਾਨੁੱਲਾ ਗੁਰਬਾਜ਼, ਇਬਰਾਹਿਮ ਜਾਦਰਾਨ, ਗੁਲਬਦੀਨ ਨੈਬ, ਸੇਦੀਕੁੱਲਾ ਅਤਲ, ਦਰਵਿਸ਼ ਅਬਦੁਲ ਰਸੂਲ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਾਸ਼ਿਦ ਖਾਨ (ਕਪਤਾਨ), ਮੁਜੀਬ ਉਰ ਰਹਿਮਾਨ, ਨੂਰ ਅਹਿਮਦ, ਜ਼ਿਆਉਰ ਰਹਿਮਾਨ।
ਯੂਏਈ: ਆਰਿਆਂਸ਼ ਸ਼ਰਮਾ (ਵਿਕਟਕੀਪਰ), ਮੁਹੰਮਦ ਵਸੀਮ (ਕਪਤਾਨ), ਅਲੀਸ਼ਾਨ ਸ਼ਰਾਫੂ, ਸੋਹੈਬ ਖਾਨ, ਸਈਦ ਹੈਦਰ, ਹਰਸ਼ਿਤ ਕੌਸ਼ਿਕ, ਮੁਹੰਮਦ ਅਰਫਾਨ, ਹੈਦਰ ਅਲੀ, ਸਿਮਰਨਜੀਤ ਸਿੰਘ ਕਾਂਗ, ਜੁਨੈਦ ਸਿੱਦੀਕੀ, ਮੁਹੰਮਦ ਜਵਾਦ ਉੱਲ੍ਹਾ।
ਭਾਰਤ ਹੱਥੋਂ ਪਾਕਿ ਦੀ ਕਰਾਰੀ ਹਾਰ ਮਗਰੋਂ ਬਾਬਰ, ਸ਼ਾਹੀਨ ਅਤੇ ਸ਼ਾਦਾਬ ਨੂੰ ਟੀਮ 'ਚੋਂ ਬਾਹਰ ਕਰਨ ਦੀ ਉੱਠੀ ਮੰਗ
NEXT STORY