ਸਪੋਰਟਸ ਡੈਸਕ : ਸੁਪਰ ਸੰਡੇ 'ਤੇ ਗੁਜਰਾਤ ਟਾਈਟਨਸ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ ਦੇ ਮੈਚਾਂ ਤੋਂ ਬਾਅਦ ਆਈਪੀਐਲ 2024 ਦੇ ਅੰਕ ਟੇਬਲ 'ਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਜਦੋਂਕਿ ਆਰਸੀਬੀ ਨੇ ਗੁਜਰਾਤ ਨੂੰ ਹਰਾ ਕੇ ਉਸ ਦਾ ਅੱਗੇ ਦਾ ਰਾਹ ਔਖਾ ਬਣਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਸੀਐਸਕੇ ਦੇ ਹੱਥੋਂ ਹੈਦਰਾਬਾਦ ਦੀ ਹਾਰ ਨੇ ਉਨ੍ਹਾਂ ਨੂੰ ਭਵਿੱਖ ਲਈ ਸੁਚੇਤ ਕਰ ਦਿੱਤਾ ਹੈ। ਗੁਜਰਾਤ ਅਤੇ ਆਰਸੀਬੀ ਅੰਕ ਸੂਚੀ ਵਿੱਚ ਆਪਣੀ-ਆਪਣੀ ਸਥਿਤੀ ਬਰਕਰਾਰ ਰੱਖ ਰਹੇ ਹਨ ਜਦਕਿ ਹੈਦਰਾਬਾਦ ਨੂੰ ਇੱਕ ਸਥਾਨ ਦਾ ਝਟਕਾ ਲੱਗਾ ਹੈ ਅਤੇ ਸੀਐਸਕੇ ਚੋਟੀ ਦੇ 3 ਵਿੱਚ ਆ ਗਿਆ ਹੈ।
ਸੀਐਸਕੇ 9 ਵਿੱਚੋਂ 5 ਜਿੱਤਾਂ ਨਾਲ 10 ਅੰਕਾਂ ਨਾਲ ਤਾਲਿਕਾ ਵਿੱਚ ਛੇਵੇਂ ਤੋਂ ਤੀਜੇ ਸਥਾਨ ’ਤੇ ਹੈ।ਇਸ ਦੇ ਨਾਲ ਹੀ ਹੈਦਰਾਬਾਦ 9 ਮੈਚਾਂ ਵਿੱਚ 5 ਜਿੱਤਾਂ ਅਤੇ 10 ਅੰਕਾਂ ਸਮੇਤ ਇੱਕ ਸਥਾਨ ਦੇ ਨੁਕਸਾਨ ਨਾਲ ਚੌਥੇ ਸਥਾਨ ’ਤੇ ਆ ਗਿਆ ਹੈ। ਗੁਜਰਾਤ 10 ਮੈਚਾਂ 'ਚ 4 ਜਿੱਤਾਂ ਅਤੇ 6 ਹਾਰਾਂ ਨਾਲ 8 ਅੰਕਾਂ ਨਾਲ 7ਵੇਂ ਸਥਾਨ 'ਤੇ ਹੈ ਜਦਕਿ RCB 10 'ਚੋਂ 3 ਮੈਚ ਜਿੱਤ ਕੇ 6 ਅੰਕਾਂ ਨਾਲ ਅਜੇ ਵੀ ਆਖਰੀ ਸਥਾਨ 'ਤੇ ਹੈ।
ਰਾਜਸਥਾਨ ਰਾਇਲਸ 16 ਅੰਕਾਂ ਨਾਲ ਸਿਖਰ 'ਤੇ ਬਰਕਰਾਰ ਹੈ। ਕੇਕੇਆਰ, ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪੀਟਲਜ਼ ਦੇ ਵੀ 10-10 ਅੰਕ ਹਨ ਅਤੇ ਉਹ ਕ੍ਰਮਵਾਰ ਦੂਜੇ, ਪੰਜਵੇਂ ਅਤੇ ਛੇਵੇਂ ਸਥਾਨ 'ਤੇ ਹਨ। ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ 6-6 ਅੰਕਾਂ ਨਾਲ 8ਵੇਂ ਅਤੇ 9ਵੇਂ ਸਥਾਨ 'ਤੇ ਬਰਕਰਾਰ ਹਨ।
ਓਰੇਂਜ ਕੈਪ
ਪਰਪਲ ਕੈਪ
IPL 2024: 'ਸਾਡੇ ਕੋਲ ਇੱਕੋ ਟੀਚਾ ਸੀ', ਤੁਸ਼ਾਰ ਦੇਸ਼ਪਾਂਡੇ ਨੇ ਹੈਦਰਾਬਾਦ ਖਿਲਾਫ ਤਿੰਨ ਵਿਕਟਾਂ ਲੈਣ ਤੋਂ ਬਾਅਦ ਕਿਹਾ
NEXT STORY