ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਜੋੜਨ ਵਾਲੇ ਇਤਿਹਾਸਕ ਪੈਟੁੱਲੋ ਪੁਲ ਦੇ ਢਾਹੇ ਜਾਣ ਤੋਂ ਪਹਿਲਾਂ ਇੱਕ ਵਿਲੱਖਣ ਅਤੇ ਭਾਵੁਕ ਘਟਨਾ ਸਾਹਮਣੇ ਆਈ ਹੈ। 31 ਸਾਲਾ ਬ੍ਰੈਂਡਿਨ ਪਾਰਕਰ, ਜੋ 1994 ਵਿੱਚ ਇਸੇ ਪੁਲ ’ਤੇ ਜਨਮੇ ਸਨ, ਨੇ ਹਾਲ ਹੀ ਵਿੱਚ ਆਪਣੇ ਜਨਮ ਸਥਾਨ ਪਟੋਲੋ ਬ੍ਰਿਜ ’ਤੇ ਪਹੁੰਚ ਕੇ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਯਾਦਗਾਰੀ ਤਸਵੀਰਾਂ ਖਿਚਵਾਈਆਂ।
ਪ੍ਰਾਪਤ ਵੇਰਵਿਆਂ ਮੁਤਾਬਕ ਤਕਰੀਬਨ ਤਿੰਨ ਦਹਾਕੇ ਪਹਿਲਾਂ ਬ੍ਰੈਂਡਿਨ ਪਾਰਕਰ ਦੀ ਮਾਂ ਫੇਥ ਪਾਰਕਰ ਨੇ 1994 ਵਿੱਚ ਪੁਲ ’ਤੇ ਟਰੈਫਿਕ ਜਾਮ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਐਮਬੂਲੈਂਸ ਵਿੱਚ ਹੀ ਆਪਣੇ ਪੁੱਤਰ ਨੂੰ ਜਨਮ ਦਿੱਤਾ ਸੀ।
ਬ੍ਰੈਂਡਿਨ ਨੇ ਦੱਸਿਆ ਕਿ ਇਹ ਸਥਾਨ ਉਸਦੀ ਜ਼ਿੰਦਗੀ ਨਾਲ ਜੁੜੀ ਇੱਕ ਅਣਮੁੱਲੀ ਯਾਦ ਹੈ। ਪੁਲ ਦੇ ਢਾਹੇ ਜਾਣ ਦੀ ਤਿਆਰੀਆਂ ਦੇ ਮੱਦੇਨਜ਼ਰ, ਉਸ ਨੇ ਇੱਥੇ ਆ ਕੇ ਆਪਣੇ ਬਚਪਨ ਅਤੇ ਮਾਂ ਦੀ ਹਿੰਮਤ ਨੂੰ ਯਾਦ ਕੀਤਾ। ਉਸ ਨੇ ਕਿਹਾ ਕਿ ਇਹ ਸਥਾਨ ਹਮੇਸ਼ਾ ਉਸਦੇ ਦਿਲ ਵਿੱਚ ਖਾਸ ਰਹੇਗਾ।
ਸਥਾਨਕ ਲੋਕਾਂ ਅਤੇ ਮੀਡੀਆ ਵੱਲੋਂ ਵੀ ਇਸ ਕਹਾਣੀ ਨੂੰ ਖਾਸ ਤੌਰ ’ਤੇ ਸਲਾਹਿਆ ਜਾ ਰਿਹਾ ਹੈ, ਕਿਉਂਕਿ ਇਹ ਘਟਨਾ ਸਿਰਫ਼ ਇੱਕ ਵਿਅਕਤੀ ਦੀ ਜ਼ਿੰਦਗੀ ਨਾਲ ਜੁੜੀ ਹੈ, ਸਗੋਂ ਇਸਨੂੰ ਪੈਟੁੱਲੋ ਪੁਲ ਦੇ ਇਤਿਹਾਸ ਦਾ ਵੀ ਇੱਕ ਅਨੋਖਾ ਅਧਿਆਇ ਵੀ ਮੰਨਿਆ ਜਾ ਰਿਹਾ ਹੈ।
ਬੀਸੀ ਦੀ ਸੁਬਾਈ ਸਰਕਾਰ ਵੱਲੋਂ ਪਟੋਲੋ ਨੇੜਲਾ ਨਵਾਂ ਬ੍ਰਿਜ ਚਾਲੂ ਕਰਨ ਮਗਰੋਂ ਪੁਰਾਣੇ ਪਟੋਲੋ ਬ੍ਰਿਜ ਨੂੰ ਢਾਹ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਕਿ ਕੁਝ ਲੋਕਾਂ ਵੱਲੋਂ ਪੁਰਾਣੇ ਪਟੋਲੋ ਬ੍ਰਿਜ ਨੂੰ ਵਿਰਾਸਤੀ ਯਾਦਗਾਰ ਵਜੋਂ ਸਾਂਭ ਕੇ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ।
ਟਰੰਪ ਦਾ ਭਾਰਤ ਨੂੰ ਵੱਡਾ 'ਝਟਕਾ ਜਾਂ ਤੋਹਫ਼ਾ'? ਟੈਰਿਫ 18% ਤੋਂ ਘਟ ਕੇ ਹੋਇਆ 10%
NEXT STORY