ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦਾ 68ਵਾਂ ਮੁਕਾਬਲਾ ਅੱਜ ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਅਹਿਮ ਮੈਚ ਵਿੱਚ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਲਖਨਊ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਸੁਪਰ ਜਾਇੰਟਸ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਨੂੰ ਹੁਣ ਮੈਚ ਜਿੱਤਣ ਲਈ 120 ਗੇਂਦਾਂ ਵਿੱਚ 197 ਦੌੜਾਂ ਬਣਾਉਣ ਦੀ ਲੋੜ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਜੋਸ਼ ਇੰਗਲਿਸ ਨੇ ਪਹਿਲੇ ਓਵਰ ਵਿੱਚ 16 ਦੌੜਾਂ ਬਣਾਈਆਂ, ਪਰ ਫਿਰ ਦੂਜੇ ਓਵਰ ਦੀ ਪਹਿਲੀ ਗੇਂਦ 'ਤੇ ਵੱਡਾ ਝਟਕਾ ਲੱਗਾ ਜਦੋਂ ਅਰਸ਼ੀਨ ਕੁਲਕਰਨੀ ਗੋਲਡਨ ਡਕ 'ਤੇ ਆਊਟ ਹੋ ਗਏ। ਟੀਮ ਨੂੰ 20 ਦੇ ਸਕੋਰ 'ਤੇ ਇੱਕ ਹੋਰ ਝਟਕਾ ਲੱਗਾ ਜਦੋਂ ਨਿਕੋਲਸ ਪੂਰਨ 7 ਗੇਂਦਾਂ 'ਤੇ 2 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਜੋਸ਼ ਇੰਗਲਿਸ ਤੇ ਆਯੁਸ਼ ਬਡੋਨੀ ਨੇ 23 ਗੇਂਦਾਂ 'ਤੇ 49 ਦੌੜਾਂ ਦੀ ਸਾਂਝੇਦਾਰੀ ਨਾਲ ਪਾਰੀ ਨੂੰ ਸੰਭਾਲਿਆ। ਬਡੋਨੀ ਬਦਕਿਸਮਤੀ ਨਾਲ 18 ਗੇਂਦਾਂ 'ਤੇ 43 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਪੰਤ ਅਤੇ ਇੰਗਲਿਸ ਨੇ 43 ਗੇਂਦਾਂ 'ਤੇ 65 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਮੈਚ ਵਿੱਚ ਲਖਨਊ ਲਈ ਜੋਸ਼ ਇੰਗਲਿਸ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ, ਉਨ੍ਹਾਂ ਨੇ 44 ਗੇਂਦਾਂ ਵਿੱਚ 9 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 72 ਦੌੜਾਂ ਦੀ ਪਾਰੀ ਖੇਡੀ।
ਦੋਵਾਂ ਟੀਮਾਂ ਦੀਆਂ ਪਲੇਇੰਗ-11 'ਚ ਬਦਲਾਅ
ਦੋਵਾਂ ਟੀਮਾਂ ਦੇ ਕਪਤਾਨਾਂ ਨੇ ਆਪਣੀ ਪਲੇਇੰਗ-11 ਵਿੱਚ ਦੋ-ਦੋ ਬਦਲਾਅ ਕੀਤੇ ਹਨ ਤਾਂ ਜੋ ਇਸ ਰੋਮਾਂਚਕ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ ਜਾ ਸਕੇ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਲਖਨਊ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਦੇ ਗੇਂਦਬਾਜ਼ਾਂ ਸਾਹਮਣੇ ਕਿੰਨਾ ਸਕੋਰ ਖੜ੍ਹਾ ਕਰ ਪਾਉਂਦੀ ਹੈ। ਲਖਨਊ ਸੁਪਰ ਜਾਇੰਟਸ ਦੀ ਟੀਮ ਵਿੱਚ ਅੱਜ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਕਪਤਾਨ ਅਨੁਸਾਰ, ਅਰਜੁਨ ਤੇਂਦੁਲਕਰ ਅੱਜ ਆਪਣਾ ਡੈਬਿਊ ਕਰ ਰਹੇ ਹਨ। ਉਨ੍ਹਾਂ ਤੋਂ ਇਲਾਵਾ ਟੀਮ ਵਿੱਚ ਅਰਸ਼ਿਨ ਕੁਲਕਰਨੀ ਨੂੰ ਵੀ ਪਲੇਇੰਗ-11 ਵਿੱਚ ਸ਼ਾਮਲ ਕਰਕੇ ਇੱਕ ਹੋਰ ਮੌਕਾ ਦਿੱਤਾ ਗਿਆ ਹੈ। ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਟੀਮ ਵਿੱਚ ਦੋ ਮਹੱਤਵਪੂਰਨ ਖਿਡਾਰੀਆਂ ਦੀ ਵਾਪਸੀ ਹੋਈ ਹੈ। ਤੇਜ਼ ਗੇਂਦਬਾਜ਼ ਮਾਰਕੋ ਯਾਨਸਨ ਅਤੇ ਵਿਜੇਕੁਮਾਰ ਵਿਸ਼ਾਕ ਨੂੰ ਅੱਜ ਦੇ ਮੁਕਾਬਲੇ ਲਈ ਦੁਬਾਰਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਦਾ ਗੇਂਦਬਾਜ਼ੀ ਪੱਖ ਮਜ਼ਬੂਤ ਹੋਣ ਦੀ ਉਮੀਦ ਹੈ।
ਦੋਵਾਂ ਟੀਮਾਂ ਦੀ ਪਲੇਇੰਗ -11
ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸੂਰਯਾਂਸ਼ ਸ਼ੈਡਗੇ, ਸ਼ਸ਼ਾਂਕ ਸਿੰਘ, ਅਜ਼ਮਤੁੱਲਾ ਓਮਰਜ਼ਈ, ਮਾਰਕੋ ਜੈਨਸਨ, ਵਿਜੇ ਕੁਮਾਰ ਵਿਸ਼ਕ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।
ਲਖਨਊ ਸੁਪਰ ਜਾਇੰਟਸ : ਜੋਸ਼ ਇੰਗਲਿਸ, ਅਰਸ਼ੀਨ ਕੁਲਕਰਨੀ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਅਬਦੁਲ ਸਮਦ, ਮੁਕੁਲ ਚੌਧਰੀ, ਅਰਜੁਨ ਤੇਂਦੁਲਕਰ, ਮੁਹੰਮਦ ਸ਼ਮੀ, ਪ੍ਰਿੰਸ ਯਾਦਵ, ਮੋਹਸਿਨ ਖਾਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕ੍ਰਿਕਟ ਦੇ ਨਿਯਮਾਂ 'ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ
NEXT STORY