ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਅਜਿੰਕਿਆ ਰਹਾਣੇ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ । ਉਸ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ । ਆਪਣੇ ਫੈਨਸ ਨਾਲ ਇਸ ਖਬਰ ਨੂੰ ਸਾਂਝਾ ਕਰਦੇ ਹੋਏ ਰਹਾਣੇ ਕਾਫੀ ਭਾਵੁਕ ਹੋ ਗਏ, ਉਸ ਦੀਆੰ ਅੱਖਾਂ ਵਿੱਚੋਂ ਅੱਥਰੂ ਆ ਗਏ । ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀ ਨਹੀਂ ਖੇਡਣਗੇ । ਪਿਛਲੇ 2 ਸੈਸ਼ਨ ਉਹ KKR ਦੇ ਕਪਤਾਨ ਸਨ ।
ਅਜਿੰਕਿਆ ਰਹਾਣੇ ਨੇ ਕਿਹਾ ਕਿ 'ਹਰੇਕ ਚੀਜ਼ ਦਾ ਸਹੀ ਸਮੇਂ ਹੁੰਦਾ ਹੈ, ਮੈਨੂੰ ਲਗਦਾ ਹੈ ਕਿ ਮੇਰੀ ਰਿਟਾਇਰਮੈਂਟ ਦਾ ਸਹੀ ਸਮੇਂ ਆ ਗਿਆ ਹੈ । ਮੈਂ ਇਸ ਖੇਡ ਨੂੰ ਆਪਣਾ ਸਭ ਕੁਝ ਦਿੱਤਾ ਜੋ ਮੈਂ ਦੇ ਸਕਦਾ ਸੀ । ਉਸ ਨੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਿ ਹਾ ਕਿ ਸਾਰੇ BCCI, MCA, ਕੋਚ, ਪਲੇਅਰ ਅਤੇ ਸਾਰੀਆਂ IPL ਫ੍ਰੇਂਚਾਈਜੀਆਂ ਦਾ ਧੰਨਵਾਦ ਕੀਤਾ । ਉਸ ਨੇ ਖਾਸ ਤੌਰ 'ਤੇ ਆਪਣੀ ਪਤਨੀ ਅਤੇ ਪਰਿਵਾਰ ਦਾ ਵੀ ਧੰਨਵਾਦ ਕੀਤਾ, ਜੋ ਹਰ ਸਮੇਂ ਵਿੱਚ ਉਸ ਦੇ ਨਾਲ ਰਹੇ, ਇਹ ਕਹਿੰਦੇ ਹੋਏ ਰਹਾਣੇ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ।
6 ਟੈਸਟਾਂ ਵਿੱਚ ਕੀਤੀ ਕਪਤਾਨੀ
ਅਜਿੰਕਿਆ ਰਹਾਣੇ ਨੇ ਭਾਰਤ ਲਈ 6 ਟੈਸਟ ਮੈਚਾਂ ਵਿੱਚ ਕਪਤਾਨੀ ਵੀ ਕੀਤੀ । ਜਿਸ ਵਿੱਚ 4ਮੈਚਾਂ ਵਿੱਚ ਜਿੱਤ ਹਾਸਲ ਕੀਤੀ ਅਤੇ 2 ਡ੍ਰਾ ਰਹੇ । ਉਸ ਦੀ ਕਪਤਾਨੀ ਵਿੱਚ ਭਾਰਤ ਨੇ 2021 ਵਿੱਚ ਆਸਟਰੇਲੀਆ ਵਿੱਚ ਬਾਰਡਰ ਗਵਾਸਕਰ ਟਰਾਫੀ ਵੀ ਜਿੱਤੀ ।
ਅਜਿਹਾ ਕਿਹੜਾ ਗੇਂਦਬਾਜ਼ ਹੈ ਜਿਸ ਕੋਲੋਂ ਲੱਗਦਾ ਹੈ ਡਰ ? ਵੈਭਵ ਸੂਰਿਆਵੰਸ਼ੀ ਨੇ ਦਿੱਤਾ ਜਵਾਬ
NEXT STORY