ਸਪੋਰਟਸ ਡੈਸਕ- IPL 2027 ਦੇ ਮਿੰਨੀ ਆਕਸ਼ਨ ਤੋਂ ਪਹਿਲਾਂ ਅੱਜ ਸਾਰੀਆਂ 10 ਟੀਮਾਂ ਵੱਲੋਂ ਆਪਣੇ ਰਿਟੇਨ ਅਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਫਾਈਨਲ ਲਿਸਟ ਜਾਰੀ ਕਰਨ ਦੀ ਆਖ਼ਰੀ ਤਰੀਕ ਹੈ। ਇਸ ਲਿਸਟ 'ਚ ਸਭ ਦੀਆਂ ਨਜ਼ਰਾਂ ਚੇਨਈ ਸੁਪਰਕਿੰਗਜ਼ 'ਤੇ ਰਹਿਣਗੀਆਂ ਕਿ ਕੀ ਉਹ ਟੀਮ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ 45 ਸਾਲਾ ਦਿੱਗਜ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਰਿਟੇਨ ਕਰਦੇ ਹਨ ਜਾਂ ਫ਼ਿਰ ਕਿਸੇ ਹੋਰ ਖਿਡਾਰੀ ਨੂੰ ਉਨ੍ਹਾਂ ਦੀ ਜਗ੍ਹਾ ਟੀਮ 'ਚ ਕਾਇਮ ਰੱਖਣਗੇ। ਜੇਕਰ ਚੇਨਈ ਨੇ ਧੋਨੀ ਨੂੰ ਰਿਲੀਜ਼ ਕਰ ਦਿੱਤਾ ਤਾਂ ਹੋ ਸਕਦਾ ਹੈ ਕਿ ਧੋਨੀ ਕਿਸੇ ਹੋਰ ਟੀਮ ਵੱਲੋਂ ਖੇਡਦੇ ਨਜ਼ਰ ਨਾ ਆਉਣ।
ਹਾਲਾਂਕਿ ਇਹ ਲਿਸਟਾਂ ਜਾਰੀ ਹੋਣ ਤੋਂ ਪਹਿਲਾਂ ਹੀ ਖਿਡਾਰੀਆਂ ਦੀ ਟ੍ਰੇਡ ਵਿੰਡੋ 'ਚ ਕਈ ਵੱਡੇ ਫੇਰਬਦਲ ਦੇਖਣ ਨੂੰ ਮਿਲੇ ਹਨ। ਸੀਜ਼ਨ ਦੇ ਸਭ ਤੋਂ ਵੱਡੀ ਡੀਲ ਤਹਿਤ ਹਾਰਦਿਕ ਪਾਂਡਿਆ ਮੁੰਬਈ ਇੰਡੀਅਨਜ਼ ਨੂੰ ਛੱਡ ਕੇ ਪੰਜਾਬ ਕਿੰਗਜ਼ 'ਚ ਸ਼ਾਮਲ ਹੋ ਗਏ ਹਨ, ਜਦਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਪੰਜਾਬ ਤੋਂ ਮੁੰਬਈ ਇੰਡੀਅਨਜ਼ ਚਲੇ ਗਏ ਹਨ। ਪੰਜਾਬ ਨੇ ਹਾਰਦਿਕ ਦੀ ਪਿਛਲੀ 16.35 ਕਰੋੜ ਰੁਪਏ ਦੀ ਫੀਸ ਵਧਾ ਕੇ 18 ਕਰੋੜ ਕਰ ਦਿੱਤੀ ਹੈ, ਜਦਕਿ ਅਰਸ਼ਦੀਪ ਵੀ 18 ਕਰੋੜ ਦੀ ਫੀਸ 'ਤੇ ਹੀ ਮੁੰਬਈ ਨਾਲ ਜੁੜੇ ਹਨ।
ਇਹ ਵੀ ਫੜ੍ਹੋ- 'ਸੁਪਰ' ਪਾਵਰਾਂ ਦੀ ਇਤਿਹਾਸਕ ਮੀਟਿੰਗ ! ਪਰਮਾਣੂ ਹਥਿਆਰਾਂ ਬਾਰੇ ਲਿਆ ਜਾ ਸਕਦੈ ਵੱਡਾ ਫ਼ੈਸਲਾ
ਇਸ ਤੋਂ ਇਲਾਵਾ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਲਖਨਊ ਸੁਪਰ ਜਾਇੰਟਸ ਨੂੰ ਛੱਡ ਕੇ ਮੁੜ ਆਪਣੀ ਪੁਰਾਣੀ ਟੀਮ ਦਿੱਲੀ ਕੈਪੀਟਲਜ਼ 'ਚ ਪਰਤ ਆਏ ਹਨ। ਇਸ ਡੀਲ ਤਹਿਤ ਪੰਤ ਦੀ ਤਨਖ਼ਾਹ 27 ਕਰੋੜ ਰੁਪਏ ਤੋਂ ਘਟ ਕੇ 15 ਕਰੋੜ ਰਹਿ ਗਈ ਹੈ, ਜਦਕਿ ਸਪਿਨਰ ਕੁਲਦੀਪ ਯਾਦਵ ਆਪਣੀ ਪੁਰਾਣੀ 13.5 ਕਰੋੜ ਦੀ ਫੀਸ 'ਤੇ ਲਖਨਊ ਸੁਪਰ ਜਾਇੰਟਸ 'ਚ ਸ਼ਾਮਲ ਹੋ ਗਏ ਹਨ।
ਇਸੇ ਤਰ੍ਹਾਂ ਲਿਆਮ ਲਿਵਿੰਗਸਟੋਨ (6 ਕਰੋੜ) ਅਤੇ ਜੈਕ ਐਡਵਰਡਸ (3 ਕਰੋੜ) ਹੈਦਰਾਬਾਦ ਤੋਂ ਚੇਨਈ ਸੁਪਰ ਕਿੰਗਜ਼ 'ਚ ਆਏ ਹਨ, ਜਦਕਿ ਤੇਜ਼ ਗੇਂਦਬਾਜ਼ ਖਲੀਲ ਅਹਿਮਦ (4.8 ਕਰੋੜ) ਅਤੇ ਨਾਥਨ ਐਲਿਸ (2 ਕਰੋੜ) ਚੇਨਈ ਤੋਂ ਸਨਰਾਈਜ਼ਰਜ਼ ਹੈਦਰਾਬਾਦ ਚਲੇ ਗਏ ਹਨ। ਟੀ. ਨਟਰਾਜਨ ਦਿੱਲੀ ਕੈਪੀਟਲਜ਼ (10.75 ਕਰੋੜ) ਤੋਂ ਘਟ ਕੇ 5 ਕਰੋੜ ਦੀ ਫੀਸ 'ਤੇ ਵਾਪਸ ਸਨਰਾਈਜ਼ਰਜ਼ ਹੈਦਰਾਬਾਦ 'ਚ ਪਰਤ ਆਏ ਹਨ, ਜਦਕਿ ਜ਼ੀਸ਼ਾਨ ਅੰਸਾਰੀ 40 ਲੱਖ ਰੁਪਏ ਦੀ ਬੇਸ ਪ੍ਰਾਈਸ 'ਤੇ ਦਿੱਲੀ ਪਹੁੰਚੇ ਹਨ।
ਜ਼ਿਕਰਯੋਗ ਹੈ ਕਿ ਸਾਰੀਆਂ ਟੀਮਾਂ ਦੀ ਫਾਈਨਲ ਰਿਟੈਂਸ਼ਨ ਅਤੇ ਰਿਲੀਜ਼ ਲਿਸਟ ਦਾ ਸ਼ਾਮ 5:40 ਵਜੇ ਜਾਰੀ ਕੀਤੀ ਜਾਵੇਗੀ। ਰਿਟੈਂਸ਼ਨ ਡੈੱਡਲਾਈਨ ਤੋਂ ਬਾਅਦ ਵੀ ਆਕਸ਼ਨ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਟ੍ਰੇਡ ਵਿੰਡੋ ਖੁੱਲ੍ਹੀ ਰਹੇਗੀ, ਜਿਸ 'ਚ ਮੁਹੰਮਦ ਸ਼ੰਮੀ, ਸੈਮ ਕਰਨ ਅਤੇ ਹਰਸ਼ਲ ਪਟੇਲ ਵਰਗੇ ਖਿਡਾਰੀਆਂ ਦੇ ਟ੍ਰੇਡ ਹੋਣ ਦੀਆਂ ਚਰਚਾਵਾਂ ਤੇਜ਼ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੱਯਦ ਮੁਸ਼ਤਾਕ ਅਲੀ ਟ੍ਰਾਫ਼ੀ: ਉੱਤਰ ਪ੍ਰਦੇਸ਼ ਨੇ ਕਰਨਾਟਕ ਨੂੰ 16 ਦੌੜਾਂ ਨਾਲ ਹਰਾਇਆ
NEXT STORY