ਮੈਲਬੋਰਨ- ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟਰੇਲੀਆ ਖਿਲਾਫ ਮੈਲਬੋਰਨ 'ਚ ਹੋਣ ਵਾਲੇ ਤੀਜੇ ਕ੍ਰਿਕਟ ਟੈਸਟ 'ਚ ਸਾਬਕਾ ਭਾਰਤੀ ਕਪਤਾਨ ਅਤੇ ਲੈਫਟ ਆਰਮ ਸਪਿਨਰ ਬਿਸ਼ਨ ਸਿੰਘ ਬੇਦੀ ਨੂੰ ਪਿੱਛੇ ਛੱਡ ਸਕਦਾ ਹੈ।
30 ਸਾਲਾ ਇਸ਼ਾਂਤ ਨੇ ਆਸਟਰੇਲੀਆ ਖਿਲਾਫ 2 ਮੈਚਾਂ 'ਚ ਕੁਲ 8 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਬੇਦੀ ਤੋਂ ਅੱਗੇ ਨਿਕਲਣ ਲਈ ਉਸ ਨੂੰ ਸਿਰਫ 3 ਵਿਕਟਾਂ ਦੀ ਜ਼ਰੂਰਤ ਹੈ। ਇਸ਼ਾਂਤ ਦੇ ਖਾਤੇ 'ਚ 89 ਟੈਸਟਾਂ 'ਚ 264 ਵਿਕਟਾਂ ਹਨ, ਜਦਕਿ 1966 ਤੋਂ 1979 ਤੱਕ ਭਾਰਤ ਲਈ ਖੇਡਣ ਵਾਲੇ ਬੇਦੀ ਨੇ 67 ਮੈਚਾਂ 'ਚ 266 ਵਿਕਟਾਂ ਹਾਸਲ ਕੀਤੀਆਂ ਸਨ।
ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ 'ਚ ਇਸ਼ਾਂਤ ਅਤੇ ਬੇਦੀ ਤੋਂ ਅੱਗੇ ਜ਼ਹੀਰ ਖਾਨ (311), ਰਵੀਚੰਦਰਨ ਅਸ਼ਵਿਨ (342), ਹਰਭਜਨ ਸਿੰਘ (417), ਕਪਿਲ ਦੇਵ (434) ਤੇ ਅਨਿਲ ਕੁੰਬਲੇ (619) ਹਨ।
ਰਣਜੀ ਟਰਾਫੀ : ਪੰਜਾਬ ਖਿਲਾਫ ਚੰਗੀ ਸ਼ੁਰੂਆਤ ਤੋਂ ਬਾਅਦ ਹੈਦਰਾਬਾਦ ਦੀ ਪਾਰੀ ਲੜਖੜਾਈ
NEXT STORY