ਜਮਸ਼ੇਦਪੁਰ— ਮੇਮੋ ਦੇ 80ਵੇਂ ਮਿੰਟ 'ਚ ਹੈਡਰ ਤੋਂ ਲਏ ਗਏ ਗੋਲ ਦੀ ਮਦਦ ਨਾਲ ਜਮਸ਼ੇਦਪੁਰ ਐੱਫ.ਸੀ. ਨੇ ਸ਼ੁੱਕਰਵਾਰ ਨੂੰ ਮੁੰਬਈ ਸਿਟੀ ਐੱਫ.ਸੀ. ਨੂੰ 1-0 ਨਾਲ ਹਰਾ ਕੇ ਖੁਦ ਨੂੰ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੈਸ਼ਨ 'ਚ ਸੈਮੀਫਾਈਨਲ ਦੀ ਦੌੜ 'ਚ ਬਣਾਏ ਰਖਿਆ। ਜੇ.ਆਰ.ਡੀ. ਟਾਟਾ ਖੇਡ ਕੰਪਲੈਕਸ 'ਚ ਖੇਡੇ ਗਏ ਇਸ ਮੈਚ 'ਚ ਮੇਮੋ ਨੇ ਸਰਗੀਓ ਸਿਚੋਂਡਾ ਵੱਲੋਂ ਲਈ ਗਈ ਫ੍ਰੀ ਕਿੱਕ 'ਤੇ ਗੋਲ ਕਰਕੇ ਆਪਣੀ ਟੀਮ ਨੂੰ ਤਿੰਨ ਅੰਕ ਦਿਵਾ ਦਿੱਤੇ।

ਜਮਸ਼ੇਦਪੁਰ ਦੀ ਟੀਮ ਦੇ 15 ਮੈਚਾਂ 'ਚ ਪੰਜਵੀਂ ਜਿੱਤ ਦੇ ਨਾਲ 24 ਅੰਕ ਹੋ ਗਏ ਹਨ ਅਤੇ ਸਕੋਰ ਬੋਰਡ 'ਚ ਚੌਥੇ ਸਥਾਨ 'ਤੇ ਕਾਬਜ ਨਾਰਥਈਸਟ ਯੂਨਾਈਟਿਡ ਐੱਫ.ਸੀ. (24) ਦੇ ਕਰੀਬ ਪਹੁੰਚ ਗਈ ਹੈ। ਦੂਜੇ ਪਾਸੇ ਇਸ ਸੈਸ਼ਨ ਦੀ ਆਪਣੀ ਚੌਥੀ ਹਾਰ ਝੱਲਣ ਵਾਲੀ ਮੁੰਬਈ ਨੂੰ ਹੁਣ 30 ਅੰਕ ਦੇ ਅੰਕੜੇ ਨੂੰ ਛੂਹਣ ਲਈ ਅਗਲੇ ਮੈਚ ਦਾ ਇੰਤਜ਼ਾਰ ਕਰਨਾ ਹੋਵੇਗਾ, ਜਿੱਥੇ 13 ਫਰਵਰੀ ਨੂੰ ਉਸ ਦਾ ਸਾਹਮਣਾ ਨਾਰਥਈਸਟ ਯੂਨਾਈਟਿਡ ਐੱਫ.ਸੀ. ਨਾਲ ਹੋਣਾ ਹੈ। ਮੁੰਬਈ ਦੇ ਅਜੇ 14 ਮੈਚਾਂ ਤੋਂ 27 ਅੰਕ ਹਨ। ਉਹ ਦੂਜੇ ਸਥਾਨ 'ਤੇ ਹੀ ਕਾਬਜ਼ ਹੈ।
14 ਸਾਲ ਤੋਂ ਨਡਾਲ ਨਾਲ ਰਿਲੇਸ਼ਨਸ਼ਿਪ 'ਚ ਹੈ ਪੇਰੇਲੋ
NEXT STORY