ਅਸਤਾਨਾ (ਕਜ਼ਾਕਿਸਤਾਨ)— ਫੈੱਡ ਕੱਪ ਵਿਸ਼ਵ ਗਰੁੱਪ ਵਿਚ ਭਾਰਤ ਦੇ ਕੁਆਲੀਫਾਈ ਕਰਨ ਦੇ ਮਹੱਤਵਪੂਰਨ ਮੈਚ ਵਿਚ ਕਜ਼ਾਕਿਸਤਾਨ ਨੇ ਸ਼ੁੱਕਰਵਾਰ ਨੂੰ 3-0 ਨਾਲ ਹਰਾ ਕੇ ਖਤਮ ਕਰ ਦਿੱਤਾ। ਪੂਲ-ਏ ਦੇ ਇਸ ਮੁਕਾਬਲੇ ਵਿਚ ਟੈਨਿਸ ਖਿਡਾਰੀ ਅੰਕਿਤਾ ਰੈਨਾ ਤੇ ਕਰਮਨ ਕੌਰ ਥਾਂਦੀ ਆਪਣੇ-ਆਪਣੇ ਸਿੰਗਲਜ਼ ਮੈਚ ਸਿੱਧੇ ਸੈੱਟਾਂ ਵਿਚ ਆਸਾਨੀ ਨਾਲ ਗੁਆ ਬੈਠੀ। ਮੈਚ ਤੋਂ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਆਪਣੇ ਤੋਂ ਉੱਪਰੀ ਰੈਂਕਿੰਗ ਵਾਲੀ ਟੀਮ ਸਾਹਮਣੇ ਭਾਰਤ ਨੂੰ ਵੱਡੀ ਚੁਣੌਤੀ ਮਿਲੇਗੀ। ਕਰਮਨ ਨੂੰ ਇਕ ਘੰਟੇ 22 ਮਿੰਟ ਤਕ ਚੱਲੇ ਮੁਕਾਬਲੇ 'ਚ ਵਿਰੋਧੀ ਖਿਡਾਰੀ ਡਿਯਾਜ ਨੇ 6-3, 6-2 ਨਾਲ ਹਰਾ ਦਿੱਤਾ। ਵਿਸ਼ਵ 'ਚ 96ਵੇਂ ਰੈਂਕਿੰਗ ਦੀ ਖਿਡਾਰੀ ਦੇ ਵਿਰੁੱਧ ਕਰਮਨ ਨੂੰ ਅੱਠ ਬਾਰ ਬ੍ਰੇਕ ਅੰਕ ਹਾਸਲ ਕਰਨ ਦਾ ਮੌਕਾ ਮਿਲਿਆ ਪਰ ਉਹ ਸਿਰਫ 2 ਨੂੰ ਹੀ ਆਪਣੇ ਪੱਖ 'ਚ ਕਰ ਸਕੀ। ਭਾਰਤ ਨੂੰ ਇਸ ਤੋਂ ਬਾਅਦ ਅੰਕਿਤਾ ਤੋਂ ਜਿੱਤ ਦੀ ਉਮੀਦ ਸੀ ਪਰ ਵਿਸ਼ਵ ਰੈਂਕਿੰਗ 'ਚ 43ਵੇਂ ਸਥਾਨ 'ਤੇ ਕਬਜ਼ਾ ਯੂਲੀਆ ਪੁਤਿਨਤਸੇਵਾ ਨੇ ਉਸ ਨੂੰ ਇਕ ਘੰਟੇ ਤੋਂ ਘੱਟ ਸਮੇਂ ਤੱਕ ਚੱਲੇ ਮੈਚ 'ਚ 6-1, 7-6 ਨਾਲ ਹਰਾਇਆ। ਅੰਕਿਤਾ ਨੇ ਪਿਛਲੇ ਸਾਲ ਭਾਰਤ 'ਚ ਇਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਸਾਨੀਆ ਨੇ ਕੀਤਾ ਬਾਇਓਪਿਕ ਦਾ ਐਲਾਨ
NEXT STORY