ਜਲੰਧਰ— ਭਾਰਤ ਤੇ ਵੈਸਟਇੰਡੀਜ਼ ਦੇ ਪਹਿਲੇ ਵਨ ਡੇ 'ਚ ਰਨ ਮਸ਼ੀਨ ਵਿਰਾਟ ਕੋਹਲੀ ਦਾ ਬੱਲਾ ਇਕ ਵਾਰ ਫਿਰ ਬੋਲਿਆ। ਕੋਹਲੀ ਨੇ ਧਵਨ ਦੇ ਰੂਪ 'ਚ ਭਾਰਤ ਨੂੰ ਪਹਿਲਾ ਝਟਕਾ ਲੱਗਣ ਤੋਂ ਬਾਅਦ ਮੈਦਾਨ 'ਤੇ ਸ਼ਾਨਦਾਰ ਪਾਰੀ ਖੇਡੀ। ਕੋਹਲੀ ਨੇ ਸਿਰਫ 35 ਗੇਂਦਾਂ 'ਚ 50 ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਹੀ ਲਗਾਤਾਰ 3 ਸਾਲ ਕ੍ਰਿਕਟ ਦੇ ਤਿੰਨੇ ਫਾਰਮੇਟਾਂ 'ਚ 2000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਕੋਹਲੀ ਨੇ ਇਹ ਰਿਕਾਰਡ ਬਣਾਕੇ ਸਚਿਨ ਤੇਂਦੁਲਕਰ, ਸੈਥਿਊ ਹੇਡਨ, ਜੋ ਰੂਟ ਦੀ ਬਰਾਬਰੀ ਕੀਤੀ। ਸਚਿਨ ਨੇ 1996-98, ਹੇਡਨ ਨੇ 2002-04, ਜੋ ਰੂਟ ਨੇ 2015-17 ਤੱਕ ਲਗਾਤਾਰ 3 ਸਾਲ ਕੌਮਾਂਤਰੀ ਕ੍ਰਿਕਟ 'ਚ ਆਪਣੇ 2000 ਦੌੜਾਂ ਪੂਰੀਆਂ ਕੀਤੀਆਂ ਸਨ।
ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਆਪਣੇ ਪੂਰੇ ਕ੍ਰਿਕਟ ਕਰੀਅਰ ਦੇ ਦੌਰਾਨ 5 ਵਾਰ ਸਾਲ 'ਚ 2000 ਕੌਮਾਂਤਰੀ ਦੌੜਾਂ ਬਣਾਉਣ 'ਚ ਕਾਮਯਾਬ ਹੋਏ ਹਨ। ਇਸ ਤਰ੍ਹਾਂ ਕਰਕੇ ਉਸ ਨੇ ਸਚਿਨ ਤੇਂਦੁਲਕਰ ਤੇ ਮਹੇਲਾ ਜੈਵਰਧਨੇ (5ਵਾਰ) ਦੀ ਬਰਾਬਰੀ ਕੀਤੀ। ਜ਼ਿਕਰਯੋਗ ਹੈ ਕਿ ਇਕ ਸਾਲ 'ਚ ਸਭ ਤੋਂ ਜ਼ਿਆਦਾ ਵਾਰ 2000 ਕੌਮਾਂਤਰੀ ਦੌੜਾਂ ਬਣਾ ਕੇ ਰਿਕਾਰਡ ਅਜੇ ਸ਼੍ਰੀਲੰਕਾ ਦੇ ਦਿੱਗਜ ਬੱਲੇਬਾਜ਼ ਕੁਮਾਰ ਸੰਗਾਕਾਰਾ ਦੇ ਨਾਂ ਹੈ। ਸੰਗਾਕਾਰਾ 6 ਵਾਰ ਸਾਲ 'ਚ 2000 ਤੋਂ ਜ਼ਿਆਦਾ ਕੌਮਾਂਤਰੀ ਦੌੜਾਂ ਬਣਾ ਚੁੱਕਿਆ ਹੈ।

ਚੌਥਾ ਸਭ ਤੋਂ ਤੇਜ਼ ਅਰਧ ਸੈਂਕੜਾ
ਕੋਹਲੀ ਨੇ ਸਿਰਫ 35 ਗੇਂਦਾਂ 'ਚ 10 ਚੌਕਿਆਂ ਦੀ ਮਦਦ ਨਾਲ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ। ਇਹ ਕੋਹਲੀ ਦੇ ਕਰੀਅਰ ਦੀ ਚੌਥਾ ਸਭ ਤੋਂ ਤੇਜ਼ ਅਰਧ ਸੈਂਕੜਾ ਸੀ। 2013 'ਚ ਜੈਪੁਰ ਦੇ ਮੈਦਾਨ 'ਤੇ ਆਸਟਰੇਲੀਆ ਖਿਲਾਫ 27 ਗੇਂਦਾਂ 'ਚ ਵੀ ਅਰਧ ਸੈਂਕੜਾ ਲਗਾਇਆ ਹੈ। ਇਸ ਤੋਂ ਇਲਾਵਾ ਨਾਗਪੁਰ 'ਚ ਆਸਟਰੇਲੀਆ ਦੇ ਹੀ ਖਿਲਾਫ 31 ਗੇਂਦਾਂ, 2016 'ਚ ਫਿਰ ਤੋਂ ਆਸਟਰੇਲੀਆ ਖਿਲਾਫ ਹੀ ਉਸ ਨੇ 34 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ ਸੀ।
ਗਲੋਬਲ ਕਬੱਡੀ ਲੀਗ : ਹਰਿਆਣਾ ਦੀ ਮੈਪਲ ਲੀਫ ਕੈਨੇਡਾ 'ਤੇ ਸ਼ਾਨਦਾਰ ਜਿੱਤ
NEXT STORY