ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਬੰਗਲਾਦੇਸ਼ ਖਿਲਾਫ ਕੋਲਕਾਤਾ 'ਚ ਖੇਡੇ ਜਾਣ ਵਾਲੇ ਪਹਿਲੇ ਡੇ-ਨਾਈਟ ਟੈਸਟ ਮੈਚ ਤੋਂ ਪਹਿਲਾਂ ਸਾਰੇ ਕ੍ਰਿਕਟ ਪ੍ਰੇਮੀਆਂ 'ਚ ਬਹੁਤ ਉਤਸ਼ਾਹ ਹੈ। ਕਪਤਾਨ ਵਿਰਾਟ ਕੋਹਲੀ ਵੀ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ ਆਪਣਾ ਉਤਸ਼ਾਹ ਜ਼ਾਹਰ ਕਰ ਚੁੱਕਾ ਹੈ। ਇਸ ਮੈਚ 'ਚ ਟੀਮ ਇੰਡੀਆ ਦਾ ਚਾਈਨਾ ਮੈਨ ਗੇਂਦਬਾਜ਼ ਕੁਲਦੀਪ ਯਾਦਵ ਕਾਫੀ ਅਹਿਮ ਸਾਬਤ ਹੋ ਸਕਦਾ ਹੈ। ਪਿੰਕ ਬਾਲ ਨਾਲ ਘਰੇਲੂ ਕ੍ਰਿਕਟ 'ਚ ਗੇਂਦਬਾਜ਼ੀ ਕਰਾਉਂਦੇ ਹੋਏ ਉਸ ਦਾ ਰਿਕਾਰਡ ਬਹੁਤ ਸ਼ਾਨਦਾਰ ਹੈ।
ਇਤਿਹਾਸਕ ਡੇ-ਨਾਈਟ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਕਾਂਬੀਨੇਸ਼ਨ ਅਤੇ ਪਲੇਇੰਗ ਇਲੈਵਨ 'ਤੇ ਕਾਫੀ ਚਰਚਾ ਹੋ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਮੈਚ 'ਚ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੂੰ ਭਾਰਤ ਦੀ ਪਲੇਇੰਗ ਇਲੈਵਨ 'ਚ ਜਗ੍ਹਾ ਦਿੱਤੀ ਜਾਵੇਗੀ। ਕੁਲਦੀਪ ਨੂੰ ਪਿੰਕ ਬਾਲ ਨਾਲ ਗੇਂਦਬਾਜ਼ੀ ਕਰਨ ਦਾ ਤਜਰਬਾ ਹੈ ਅਤੇ ਉਸ ਦਾ ਰਿਕਾਰਡ ਵੀ ਕਾਫੀ ਸ਼ਾਨਦਾਰ ਹੈ।

ਪਿੰਕ ਬਾਲ ਨਾਲ ਕੁਲਦੀਪ ਨੇ ਝਟਕੇ ਹਨ 17 ਵਿਕਟ
ਸਾਲ 2016 'ਚ ਦਲੀਪ ਟਰਾਫੀ ਦੇ ਮੁਕਾਬਲਿਆਂ 'ਚ ਪਿੰਕ ਬਾਲ ਦਾ ਪ੍ਰਯੋਗ ਕੀਤਾ ਗਿਆ ਸੀ ਜਿਸ 'ਚ ਕੁਲਦੀਪ ਯਾਦਵ ਬੇਹੱਦ ਸਫਲ ਰਹੇ ਸਨ। ਦਿੱਗਜ ਸਪਿਨਰ ਹਰਭਜਨ ਸਿੰਘ ਨੇ ਇਕ ਟੀ. ਵੀ. ਚੈਨਲ 'ਤੇ ਦੱਸਿਆ ਕਿ ਸਾਲ 2016 'ਚ ਕੁਲਦੀਪ ਨੇ ਸਿਰਫ 3 ਮੈਚਾਂ 'ਚ ਕੁਲ 17 ਵਿਕਟਾਂ ਲਈਆਂ ਸਨ। ਉਹ ਇਸ ਗੇਂਦ ਨਾਲ ਬਹੁਤ ਅਸਰਦਾਰ ਸਾਬਤ ਹੋਇਆ ਸੀ।

120 ਦੌੜਾਂ ਦੇ ਕੇ 9 ਵਿਕਟਾਂ ਲੈਣਾ ਸਰਵਸ੍ਰੇਸ਼ਠ
ਦਲੀਪ ਟਰਾਫੀ 'ਚ ਟੀਮ ਇੰਡੀਆ ਰੈਡ ਵੱਲੋਂ ਖੇਡਦੇ ਹੋਏ ਕੁਲਦੀਪ ਨੇ ਇਕ ਪਾਰੀ 'ਚ 88 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ ਜੋ ਉਸ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਰਹੀ ਸੀ, ਜਦਕਿ ਮੈਚ ਦੇ ਦੌਰਾਨ ਉਸ ਨੇ ਕੁਲ 120 ਦੌੜਾਂ ਦੇ ਕੇ 9 ਵਿਕਟਾਂ ਹਾਸਲ ਕੀਤੀਆਂ ਸਨ।
ਅੰਪਾਇਰ ਗਾਫ ਇਕ ਵਾਰ ਫਿਰ ਵਿਵਾਦਾਂ 'ਚ, ਨੋ ਬਾਲ ' ਤੇ ਪਾਕਿ ਬੱਲੇਬਾਜ਼ ਨੂੰ ਦਿੱਤਾ ਆਊਟ (Video)
NEXT STORY