ਬ੍ਰਿਜਟਾਊਨ (ਬਾਰਬਾਡੋਸ)– ਪਿਛਲੇ ਕੁਝ ਸਮੇਂ ਤੋਂ ਦੌੜਾਂ ਬਣਾਉਣ ਲਈ ਜੂਝ ਰਹੇ ਮਾਰਨਸ ਲਾਬੂਸ਼ੇਨ ਨੂੰ ਆਸਟ੍ਰੇਲੀਆ ਨੇ ਆਪਣੀ ਟੈਸਟ ਟੀਮ ਵਿਚੋਂ ਬਾਹਰ ਕਰ ਦਿੱਤਾ ਹੈ ਜਦਕਿ ਸਟੀਵ ਸਮਿਥ ਵੀ ਜ਼ਖ਼ਮੀ ਹੋਣ ਕਾਰਨ ਵੈਸਟਇੰਡੀਜ਼ ਵਿਰੁੱਧ ਅਗਲੇ ਹਫਤੇ ਤੋਂ ਹੋਣ ਵਾਲੀ ਲੜੀ ਦੇ ਸ਼ੁਰੂਆਤੀ ਟੈਸਟ ਮੈਚ ਵਿਚ ਨਹੀਂ ਖੇਡ ਸਕੇਗਾ।
ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਸਮਿਥ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚੋਂ ਬਾਹਰ ਰਹੇਗਾ ਕਿਉਂਕਿ ਪਿਛਲੇ ਹਫਤੇ ਲਾਰਡਸ ਵਿਚ ਦੱਖਣੀ ਅਫਰੀਕਾ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਉਸ ਨੂੰ ਉਂਗਲ ਦੀ ਸੱਟ ਲੱਗੀ ਸੀ।
ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਬੇਲੀ ਨੇ ਕਿਹਾ ਕਿ ਨੌਜਵਾਨ ਸਲਾਮੀ ਬੱਲੇਬਾਜ਼ ਸੈਮ ਕੋਂਸਟਾਸ ਤੇ ਵਿਕਟਕੀਪਰ ਬੱਲੇਬਾਜ਼ ਜੋਸ਼ ਇੰਗਲਿਸ ਨੂੰ ਸਮਿਥ ਤੇ ਮਾਰਨਸ ਲਾਬੂਸ਼ੇਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਮੇਸੀ ਨੇ ਫ੍ਰੀ ਕਿੱਕ ’ਤੇ ਗੋਲ ਕਰ ਕੇ ਇੰਟਰ ਮਿਆਮੀ ਨੂੰ ਦਿਵਾਈ ਜਿੱਤ
NEXT STORY