ਸਪੋਰਟਸ ਡੈਸਕ : ਟੈਸਟ ਕ੍ਰਿਕਟ ’ਚ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲਾ ਸਭ ਤੋਂ ਨੌਜਵਾਨ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਹੈ। ਉਸ ਨੇ 1961 ਵਿਚ 21 ਸਾਲ ਤੇ 77 ਦਿਨ ਦੀ ਉਮਰ ਵਿਚ ਵੈਸਟਇੰਡੀਜ ਵਿਰੁੱਧ ਦਿੱਲੀ ਟੈਸਟ ਵਿਚ ਭਾਰਤ ਦੀ ਕਪਤਾਨੀ ਕੀਤੀ ਸੀ। ਇਹ ਰਿਕਾਰਡ ਅੱਜ ਤੱਕ ਕਾਇਮ ਹੈ। ਹਾਲ ਹੀ ਵਿਚ ਸ਼ੁਭਮਨ ਗਿੱਲ ਨੂੰ 2025 ਵਿਚ 25 ਸਾਲ ਦੀ ਉਮਰ ਵਿਚ ਇੰਗਲੈਂਡ ਦੌਰੇ ਲਈ ਟੈਸਟ ਕਪਤਾਨ ਬਣਾਇਆ ਗਿਆ ਜਿਹੜਾ ਹਾਲ ਹੀ ਦੇ ਸਾਲਾਂ ਵਿਚ ਸਭ ਤੋਂ ਨੌਜਵਾਨ ਕਪਤਾਨਾਂ ਵਿਚੋਂ 5ਵੇਂ ਨੰਬਰ ’ਤੇ ਹੈ ਅਤੇ ਉਹ ਪਟੌਦੀ ਦੇ ਰਿਕਾਰਡ ਤੋਂ ਕਾਫੀ ਪਿੱਛੇ ਹੈ।
ਵਿਰਾਟ ਨੇ ਅਪ੍ਰੈਲ ’ਚ ਹੀ ਸੰਨਿਆਸ ਲੈਣ ਦਾ ਮਨ ਬਣਾ ਲਿਆ ਸੀ : ਅਜੀਤ ਅਗਰਕਰ
ਭਾਰਤੀ ਕ੍ਰਿਕਟ ਟੀਮ ਦੇ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਵਿਰਾਟ ਕੋਹਲੀ ਨੇ ਅਪ੍ਰੈਲ ਵਿਚ ਸੰਨਿਆਸ ਲੈਣ ਦਾ ਮਨ ਬਣਾ ਲਿਆ ਸੀ ਤੇ ਬੀ. ਸੀ. ਸੀ. ਆਈ. ਨਾਲ ਸੰਪਰਕ ਕਰਨ ਦੀ ਇੱਛਾ ਜਤਾ ਦਿੱਤੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਉਹ ਆਪਣੇ ਮਾਪਦੰਡਾਂ ’ਤੇ ਖਰਾ ਨਹੀਂ ਉਤਰ ਪਾ ਰਿਹਾ ਸੀ। ਸਾਨੂੰ ਉਸਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਵੈਸੇ ਵੀ, ਸੰਨਿਆਸ ਦਾ ਫੈਸਲਾ ਵਿਅਕਤੀਗਤ ਹੁੰਦਾ ਹੈ। ਇਹ ਪੂਰੀ ਤਰ੍ਹਾਂ ਨਾਲ ਕੋਹਲੀ ਦਾ ਫੈਸਲਾ ਸੀ। ਸਾਡਾ ਕੰਮ ਖਿਡਾਰੀਆਂ ਦੀ ਚੋਣ ਕਰਨਾ ਹੈ ਪਰ ਇਨ੍ਹਾਂ ਧਾਕੜਾਂ ( ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਆਰ. ਅਸ਼ਵਿਨ) ਦੀ ਜਗ੍ਹਾ ਭਰਨਾ ਬੇਹੱਦ ਮੁਸ਼ਕਿਲ ਹੈ।
ਇਨ੍ਹਾਂ ਖਿਡਾਰੀਆਂ ’ਤੇ ਨਹੀਂ ਕੀਤਾ ਗਿਆ ਵਿਚਾਰ
ਸ਼੍ਰੇਅਸ ਅਈਅਰ ਨੇ ਮੁੰਬਈ ਲਈ ਰਣਜੀ ਟਰਾਫੀ ਵਿਚ 5 ਮੈਚਾਂ ਵਿਚ 68.57 ਦੀ ਔਸਤ ਨਾਲ 480 ਦੌੜਾਂ ਬਣਾਈਆਂ ਸਨ ਪਰ ਉਸ ’ਤੇ ਵਿਚਾਰ ਨਹੀਂ ਕੀਤਾ ਗਿਆ। ਉੱਥੇ ਹੀ, ਸਰਫਰਾਜ਼ ਖਾਨ ਨੂੰ ਉਸਦੀ ਹਾਲੀਆ ਟੈਸਟ ਫਾਰਮ ਕਾਰਨ ਟੀਮ ਵਿਚ ਜਗ੍ਹਾ ਨਹੀਂ ਮਿਲੀ। ਅਕਸ਼ਰ ਪਟੇਲ ਜਿਹੜਾ ਕਿ ਰਵਿੰਦਰ ਜਡੇਜਾ ਦਾ ਉਤਰਾਧਿਕਾਰੀ ਮੰਨਿਆ ਜਾਂਦਾ ਹੈ, ਵੀ 18 ਮੈਂਬਰੀ ਟੀਮ ਵਿਚ ਜਗ੍ਹਾ ਨਹੀਂ ਬਣਾ ਸਕਿਆ। ਆਸਟ੍ਰੇਲੀਆ ਟੈਸਟ ਸੀਰੀਜ਼ ਵਿਚ ਖੇਡਿਆ ਹਰਸ਼ਿਤ ਰਾਣਾ ਵੀ ਟੀਮ ਵਿਚੋਂ ਬਾਹਰ ਹੈ। ਮੁਕੇਸ਼ ਕੁਮਾਰ ਇੰਗਲੈਂਡ ਲਾਇਨਜ਼ ਵਿਰੁੱਧ ਭਾਰਤ-ਏ ਲਈ ਦੋ ਗੈਰ ਅਧਿਕਾਰਤ ਟੈਸਟ ਖੇਡਿਆ ਹੈ ਪਰ ਉਸ ਨੂੰ ਵੀ ਮੁੱਖ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ।
ਸ਼ੰਮੀ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ
ਅਗਰਕਰ ਨੇ ਭਾਰਤੀ ਟੀਮ ਦੇ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਟੀਮ ਵਿਚੋਂ ਬਾਹਰ ਕਰਨ ਦੇ ਫੈਸਲੇ ’ਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੈ ਤੇ ਉਸਦਾ ਕਾਰਜਭਾਰ ਉਮੀਦਾਂ ਅਨੁਸਾਰ ਨਹੀਂ ਹੈ। ਸ਼ੰਮੀ ਦਾ ਟੈਸਟ ਕ੍ਰਿਕਟ ਵਿਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਸ ਨੇ 64 ਟੈਸਟ ਮੈਚਾਂ ਵਿਚ 229 ਵਿਕਟਾਂ ਲਈਆਂ ਹਨ, ਜਿਸ ਦੌਰਾਨ ਉਸਦੀ ਔਸਤ 27.71 ਤੇ ਸਟ੍ਰਾਈਕ ਰੇਟ 50.2 ਹੈ। ਉਸਦੀ ਸਰਵੋਤਮ ਗੇਂਦਬਾਜ਼ੀ 6/56 ਰਹੀ ਹੈ। ਆਸਟਰੇਲੀਆ ਦੌਰੇ ਵਿਚ ਖੇਡੇ ਹਰਸ਼ਿਤ ਰਾਣਾ ਤੇ ਸਰਫਰਾਜ਼ ਖਾਨ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।
ਬੁਮਰਾਹ ਤੇ ਰਾਹੁਲ ਨੂੰ ਕਿਉਂ ਨਹੀਂ ਮਿਲੀ ਕਪਤਾਨੀ
ਮੁੱਖ ਚੋਣਕਾਰ ਅਜੀਤ ਅਗਰਕਰ ਨੇ ਜਸਪ੍ਰੀਤ ਬੁਮਰਾਹ ਤੇ ਲੋਕੇਸ਼ ਰਾਹੁਲ ਦੀ ਕਪਤਾਨੀ ਦੀ ਸੰਭਵਨਾ ’ਤੇ ਸਪੱਸ਼ਟ ਜਵਾਬ ਦਿੱਤਾ। ਉਸ ਨੇ ਕਿਹਾ ਕਿ ਬੁਮਰਾਹ ਨੇ ਆਸਟ੍ਰੇਲੀਆ ਵਿਚ ਕਪਤਾਨੀ ਕੀਤੀ ਸੀ ਪਰ ਉਹ ਸਾਰੇ ਟੈਸਟਾਂ ਲਈ ਉਪਲੱਬਧ ਨਹੀਂ ਹੈ। ਅਸੀਂ ਉਸ ਨੂੰ ਗੇਂਦਬਾਜ਼ ਦੇ ਰੂਪ ਵਿਚ ਜ਼ਿਆਦਾ ਚਾਹੁੰਦੇ ਹਾਂ। ਕਪਤਾਨੀ ਵਿਚ 15-16 ਲੋਕਾਂ ਨੂੰ ਸੰਭਾਲਣਾ ਵਾਧੂ ਬੋਝ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਗੇਂਦਬਾਜ਼ ਦੇ ਰੂਪ ਵਿਚ ਫਿੱਟ ਰਹੇ ਤੇ ਵੱਡੀਆਂ ਸੀਰੀਜ਼ ਖੇਡੇ। ਉਹ ਸਾਡੇ ਲਈ ਮਹੱਤਵਪੂਰਨ ਖਿਡਾਰੀ ਹੈ। ਰਾਹੁਲ ਦੇ ਬਾਰੇ ਵਿਚ ਅਗਰਕਰ ਨੇ ਕਿਹਾ ਕਿ ਰਾਹੁਲ ਨੇ ਪਹਿਲਾਂ ਕਪਤਾਨੀ ਕੀਤੀ ਸੀ ਪਰ ਤਦ ਮੈਂ ਉੱਥੇ ਨਹੀਂ ਸੀ। ਅਸੀਂ ਉਮੀਦ ਕਰਦੇ ਹਾਂ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰੇ। ਬੁਮਰਾਹ ਨੂੰ ਫਿੱਟ ਗੇਂਦਬਾਜ਼ ਦੇ ਰੂਪ ਵਿਚ ਰੱਖਣਾ ਮਹੱਤਵਪੂਰਨ ਹੈ। ਅਗਰਕਰ ਨੇ ਜ਼ੋਰ ਦੇ ਕੇ ਕਿਹਾ ਕਿ ਕਪਤਾਨ ਨੂੰ ਇਕ-ਦੋ ਸੀਰੀਜ਼ ਲਈ ਨਹੀਂ, ਸਗੋਂ ਲੰਬੇ ਸਮੇਂ ਲਈ ਚੁਣਿਆ ਜਾਂਦਾ ਹੈ। ਉਸ ਨੇ ਕਿਹਾ ਕਿ ਤੁਸੀਂ ਕਪਤਾਨ ਨੂੰ ਇਕ-ਦੋ ਸੀਰੀਜ਼ ਲਈ ਨਹੀਂ ਚੁਣਦੇ, ਸਗੋਂ ਲੰਬੇ ਸਮੇਂ ਤੱਕ ਯੋਜਨਾ ਬਣਾਉਂਦੇ ਹੋ। ਸਾਨੂੰ ਉਮੀਦ ਹੈ ਕਿ ਸ਼ੁਭਮਨ ਸਮੇਂ ਦੇ ਨਾਲ ਸਿੱਖ ਜਾਵੇਗਾ।
ਗਿੱਲ ਨੇ ਪਹਿਲਾਂ ਸਿਰਫ ਟੀ-20 ’ਚ ਹੀ ਕੀਤੀ ਹੈ ਕਪਤਾਨੀ
25 ਸਾਲ ਦੀ ਉਮਰ ਵਿਚ ਸ਼ੁਭਮਨ ਗਿੱਲ ਹਾਲ ਦੇ ਸਾਲਾਂ ਵਿਚ ਸਭ ਤੋਂ ਨੌਜਵਾਨ ਟੈਸਟ ਕਪਤਾਨਾਂ ਵਿਚੋਂ ਇਕ ਬਣ ਗਿਆ ਹੈ। ਹਾਲਾਂਕਿ ਉਸਦੇ ਕੋਲ ਲਾਲ ਗੇਂਦ ਦੀ ਕ੍ਰਿਕਟ ਵਿਚ ਕਪਤਾਨੀ ਦਾ ਤਜਰਬਾ ਨਹੀਂ ਹੈ ਪਰ ਉਸ ਨੇ 2024 ਵਿਚ ਜ਼ਿੰਬਾਬਵੇ ਵਿਚ 5 ਟੀ-20 ਕੌਮਾਂਤਰੀ ਮੈਚਾਂ ਵਿਚ ਭਾਰਤ ਦੀ ਕਪਤਾਨੀ ਕੀਤੀ ਸੀ। ਗਿੱਲ ਆਈ. ਪੀ. ਐੱਲ. ਵਿਚ ਗੁਜਰਾਤ ਟਾਈਟਨਜ਼ ਦੀ ਕਪਤਾਨੀ ਵੀ ਕਰ ਰਿਹਾ ਹੈ। ਗਿੱਲ ਵਨ ਡੇ ਤੇ ਟੀ-20 ਕੌਮਾਂਤਰੀ ਵਿਚ ਉਪ ਕਪਤਾਨ ਦੇ ਰੂਪ ਵਿਚ ਵੀ ਨਿਯੁਕਤ ਰਿਹਾ ਹੈ। ਫਰਵਰੀ 2025 ਵਿਚ ਯੂ. ਏ. ਈ. ਵਿਚ ਭਾਰਤ ਦੀ ਚੈਂਪੀਅਨਜ਼ ਟਰਾਫੀ ਜਿੱਤ ਵਿਚ ਉਹ ਰੋਹਿਤ ਸ਼ਰਮਾ ਦਾ ਉਪ ਕਪਤਾਨ ਸੀ। ਟੈਸਟ ਕ੍ਰਿਕਟ ਵਿਚ ਗਿੱਲ ਨੇ 32 ਮੈਚ ਖੇਡੇ ਹਨ ਤੇ 1893 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 5 ਸੈਂਕੜੇ ਸ਼ਾਮਲ ਹਨ।
IPL 2025 : ਪੰਜਾਬ ਨੇ ਦਿੱਲੀ ਨੂੰ ਦਿੱਤਾ 207 ਦੌੜਾਂ ਦਾ ਟੀਚਾ
NEXT STORY