ਨਵਾਂਸ਼ਹਿਰ (ਤ੍ਰਿਪਾਠੀ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਦਾਅਵੇ ਅਮਲੀ ਰੂਪ ’ਚ ਖੋਖਲੇ ਸਾਬਤ ਹੁੰਦੇ ਵਿਖਾਈ ਦੇ ਰਹੇ ਹਨ। ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲ ਵਿਖੇ ਆਯੋਜਿਤ ‘ਯੁੱਧ ਨਸ਼ਿਆਂ ਵਿਰੁੱਧ’ ਨਾਮਕ ਸਰਕਾਰੀ ਸਮਾਗਮ ਲਈ ਭੀੜ ਇਕੱਠੀ ਕਰਨ ਦੇ ਮਕਸਦ ਨਾਲ ਨਵਾਂਸ਼ਹਿਰ ਡਿਪੂ ਤੋਂ ਲਗਭਗ 40 ਸਰਕਾਰੀ ਬੱਸਾਂ ਨੂੰ ਰੂਟਾਂ ਤੋਂ ਹਟਾ ਕੇ ਰੈਲੀ ਲਈ ਭੇਜ ਦਿੱਤਾ ਗਿਆ। ਇਸ ਫ਼ੈਸਲੇ ਕਾਰਨ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਨਤਕ ਆਵਾਜਾਈ ਦੀ ਭਾਰੀ ਘਾਟ ਰਹੀ, ਜਿਸ ਦਾ ਖਮਿਆਜ਼ਾ ਆਮ ਲੋਕਾਂ ਅਤੇ ਮੁਸਾਫਿਰਾਂ ਨੂੰ ਖੱਜਲ-ਖੁਆਰ ਹੋ ਕੇ ਭੁਗਤਣਾ ਪਿਆ।
ਇਹ ਵੀ ਪੜ੍ਹੋ: Punjab: ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਵ੍ਹਟਸਐਪ 'ਤੇ ਲਾਇਆ ਅਜਿਹਾ ਸਟਟੇਸ...
ਸੂਬੇ ਭਰ ਤੋਂ 1,800 ਬੱਸਾਂ ਰੈਲੀ ਦੇ ਲੇਖੇ ਲੱਗੀਆਂ
ਪਨਬੱਸ ਕਾਂਟਰੈਕਟ ਯੂਨੀਅਨ ਦੇ ਇਕ ਆਗੂ ਨੇ ਅਹਿਮ ਜਾਣਕਾਰੀ ਦਿੰਦੇ ਦੱਸਿਆ ਕਿ ਮੋਗਾ ਵਿਖੇ ਹੋਣ ਵਾਲੀ ਇਸ ਸਰਕਾਰੀ ਰੈਲੀ ਲਈ ਪੂਰੇ ਪੰਜਾਬ ’ਚੋਂ ਲਗਭਗ 1,800 ਬੱਸਾਂ ਲਾਈਆਂ ਗਈਆਂ ਸਨ। ਇਕੱਲੇ ਨਵਾਂਸ਼ਹਿਰ ਡਿਪੂ ਤੋਂ ਹੀ 40 ਬੱਸਾਂ ਭੇਜੀਆਂ ਗਈਆਂ, ਜਿਨ੍ਹਾਂ ’ਚੋਂ 8 ਬੱਸਾਂ ਫਿਲੌਰ ਹਲਕੇ ’ਚ ਤਾਇਨਾਤ ਕੀਤੀਆਂ ਗਈਆਂ ਸਨ। ਯੂਨੀਅਨ ਆਗੂ ਅਨੁਸਾਰ ਡਿਪੂ ਦੀਆਂ ਕੁੱਲ੍ਹ 58 ਪਨਬੱਸ ਬੱਸਾਂ ’ਚੋਂ ਇਸ ਸਮੇਂ ਸਿਰਫ਼ 40 ਦੇ ਕਰੀਬ ਹੀ ਰੂਟਾਂ ’ਤੇ ਚੱਲ ਰਹੀਆਂ ਹਨ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਬੱਸਾਂ ਮੰਗਲਵਾਰ ਸਵੇਰੇ ਵਾਪਸ ਆਉਣਗੀਆਂ, ਜਿਸ ਕਾਰਨ ਮੰਗਲਵਾਰ ਦੁਪਹਿਰ ਤੱਕ ਬੱਸ ਸੇਵਾਵਾਂ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।

ਦਿੱਲੀ, ਸ਼ਿਮਲਾ ਅਤੇ ਚੰਡੀਗੜ੍ਹ ਸਮੇਤ 40 ਰੂਟ ਪ੍ਰਭਾਵਿਤ
ਸਰਕਾਰੀ ਬੱਸਾਂ ਨੂੰ ਰੈਲੀ ਲਈ ਡਾਇਵਰਟ ਕਰਨ ਨਾਲ ਨਵਾਂਸ਼ਹਿਰ ਡਿਪੂ ਦੇ ਅੰਤਰਰਾਜੀ ਰੂਟ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਦਿੱਲੀ, ਮਣੀਕਰਨ, ਹਰਿਦੁਆਰ, ਸ਼ਿਮਲਾ, ਚੰਡੀਗੜ੍ਹ ਅਤੇ ਜੰਮੂ ਵਰਗੇ ਮਹੱਤਵਪੂਰਨ ਸਥਾਨਾਂ ਲਈ ਜਾਣ ਵਾਲੀਆਂ ਬੱਸਾਂ ਨਾ ਚੱਲਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲ ਪੇਸ਼ ਆਈ। ਰਿਪੋਰਟਾਂ ਅਨੁਸਾਰ ਸਿਰਫ ਕੁਝ ਹੀ ਚੋਣਵੇਂ ਰੂਟਾਂ ’ਤੇ ਬੱਸਾਂ ਚੱਲ ਰਹੀਆਂ ਸਨ, ਜਦੋਂਕਿ 40 ਸਥਾਨਕ ਅਤੇ ਬਾਹਰਲੇ ਰੂਟ ਮੁਕੰਮਲ ਤੌਰ ’ਤੇ ਬੰਦ ਰਹੇ।
ਇਹ ਵੀ ਪੜ੍ਹੋ: ਰਾਜਨੀਤਕ ਇੱਛਾਵਾਂ ਅੱਗੇ ਅਫ਼ਸਰਸ਼ਾਹੀ ਨੂੰ ਝੁਕਦਿਆਂ ਵੇਖ ਕੇ ਹੋਈ ਹੈਰਾਨੀ : ਸੁਨੀਲ ਜਾਖੜ

ਨਿੱਜੀ ਟਰਾਂਸਪੋਰਟਰਾਂ ਦੀ ਹੋਈ ਚਾਂਦੀ
ਇਕ ਪਾਸੇ ਜਿੱਥੇ ਆਮ ਜਨਤਾ ਖੱਜਲ ਹੋ ਰਹੀ ਹੈ, ਉੱਥੇ ਹੀ ਸਰਕਾਰ ਦੇ ਇਸ ਕਦਮ ਨਾਲ ਨਿੱਜੀ ਟਰਾਂਸਪੋਰਟਰਾਂ ਦੀ ਕਾਫੀ ਚਾਂਦੀ ਰਹੀ। ਜਨਤਕ ਬੱਸਾਂ ਨਾ ਮਿਲਣ ਕਾਰਨ ਯਾਤਰੀਆਂ ਨੂੰ ਮਜਬੂਰਨ ਨਿੱਜੀ ਬੱਸਾਂ ਦਾ ਸਹਾਰਾ ਲੈਣਾ ਪਿਆ। ਜ਼ਿਕਰਯੋਗ ਹੈ ਕਿ ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਹਿਲਾਂ ਹੀ ਬੱਸ ਸੇਵਾਵਾਂ ’ਚ ਵਿਘਨ ਪਿਆ ਹੋਇਆ ਸੀ, ਜਿਸ ਨੂੰ ਹੁਣ ਸਰਕਾਰੀ ਰੈਲੀ ਨੇ ਹੋਰ ਗੰਭੀਰ ਬਣਾ ਦਿੱਤਾ ਹੈ।
ਕਰਮਚਾਰੀਆਂ ਅਤੇ ਵਿਦਿਆਰਥੀਆਂ ’ਤੇ ਪਈ ਮਾਰ
ਅੱਜ ਹਫ਼ਤੇ ਦਾ ਪਹਿਲਾ ਦਿਨ (ਸੋਮਵਾਰ) ਹੋਣ ਕਾਰਨ ਦਫ਼ਤਰਾਂ ਨੂੰ ਜਾਣ ਵਾਲੇ ਮੁਲਾਜ਼ਮਾਂ ਅਤੇ ਚੰਡੀਗੜ੍ਹ-ਅੰਮ੍ਰਿਤਸਰ ਵਰਗੇ ਸ਼ਹਿਰਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਦਿੱਕਤ ਆਈ। ਚੰਡੀਗੜ੍ਹ ’ਚ ਨਿੱਜੀ ਕੰਪਨੀ ’ਚ ਕੰਮ ਕਰਨ ਵਾਲੇ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਹਰ ਸੋਮਵਾਰ ਘਰੋਂ ਕੰਮ ਅਤੇ ਵਾਪਸ ਜਾਂਦਾ ਹੈ ਪਰ ਸਰਕਾਰੀ ਬੱਸਾਂ ਨਾ ਮਿਲਣ ਕਾਰਨ ਉਸ ਨੂੰ ਨਿੱਜੀ ਬੱਸ ਦੀ ਉਡੀਕ ਕਰਨੀ ਪਈ ਅਤੇ ਉਹ ਸਮੇਂ ਸਿਰ ਆਪਣੇ ਦਫ਼ਤਰ ਨਹੀਂ ਪਹੁੰਚ ਸਕਿਆ। ਬੱਸ ਸਟੈਂਡ ’ਤੇ ਮੌਜੂਦ ਹੋਰਨਾਂ ਯਾਤਰੀਆਂ ਨੇ ਵੀ ਸਰਕਾਰ ਦੇ ਇਸ ਰਵੱਈਏ ਪ੍ਰਤੀ ਭਾਰੀ ਰੋਸ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ ਖ਼ੁਲਾਸਾ, ਪਤੀ-ਪਤਨੀ ਨੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨੌਜਵਾਨ ਨੂੰ ਘੇਰ ਕੇ ਕੈਸ਼ ਤੇ ਅੰਗੂਠੀ ਲੁੱਟੀ! ਦੁਕਾਨਦਾਰਾਂ ਨੇ ਕੀਤਾ ਵਿਰੋਧ ਤਾਂ ਪਿਸਤੌਲ ਲਹਿਰਾਈ, ਲੋਕਾਂ ਨੇ ਦਿੱਤਾ ਧਰਨਾ
NEXT STORY