ਰੇਮੋਨਾ (ਅਮਰੀਕਾ)–ਲਿਥੂਆਨੀਆ ਦੇ ਮਾਈਕੋਲਾਸ ਏਲੇਕਨਾ ਨੇ ਓਕਲਾਹੋਮਾ ਥ੍ਰੋਅ ਸੀਰੀਜ਼ ਵਿਚ ਡਿਸਕਸ ਥ੍ਰੋਅ ਵਿਚ 1986 ਵਿਚ ਬਣਿਆ ਵਿਸ਼ਵ ਰਿਕਾਰਡ ਤੋੜ ਦਿੱਤਾ। 21 ਸਾਲਾ ਮਾਈਕੋਲਾਸ ਨੇ 243 ਫੁੱਟ 11 ਇੰਚ (74.35 ਮੀਟਰ) ਦੀ ਦੂਰੀ ਤਕ ਥ੍ਰੋਅ ਕੀਤੀ ਤੇ 6 ਜੂਨ 1986 ਨੂੰ ਬਣਾਏ ਜਰਮਨੀ ਦੇ ਜੁਰਗੇਨ ਸ਼ੁਲਟ ਦੇ 243 ਫੁੱਟ (74.08 ਮੀਟਰ)ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ। ਮਾਈਕੋਲਾਸ ਦੀ ਥ੍ਰੋਅ ਨੂੰ ਸ਼ੁਰੂ ਵਿਚ 244 ਫੁੱਟ ਇਕ ਇੰਚ (74.41 ਮੀਟਰ) ਮਾਪਿਆ ਗਿਆ ਸੀ ਪਰ ਵਿਸ਼ਵ ਐਥਲੈਟਿਕਸ ਦੇ ਅਨੁਸਾਰ ਬਾਅਦ ਵਿਚ ਇਸ ਨੂੰ ਸੋਧਿਆ ਗਿਆ। ਇਸ ਰਿਕਾਰਡ ਦੀ ਹਾਲਾਂਕਿ ਅਜੇ ਪੁਸ਼ਟੀ ਹੋਣੀ ਬਾਕੀ ਹੈ।
KKR vs RR, IPL 2024 : ਨਾਰਾਇਣ ਤੋਂ ਬਚਣਾ ਚਾਹੁਣਗੇ ਰਾਇਲਸ, ਪਿੱਚ ਰਿਪੋਰਟ, ਤੇ ਸੰਭਾਵਿਤ ਪਲੇਇੰਗ 11 ਵੀ ਦੇਖੋ
NEXT STORY