ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ ਦੀ ਨਵੀਂ ਟੀਮ ਲਖਨਊ ਸੁਪਰ ਜਾਇੰਟਸ ਤੇ ਦਿੱਲੀ ਕੈਪੀਟਲਸ ਦੀ ਟੀਮ ਆਈ. ਪੀ. ਐੱਲ. ਵਿਚ ਵੀਰਵਾਰ ਨੂੰ ਜਦੋਂ ਇੱਥੇ ਆਹਮਣੇ-ਸਾਹਮਣੇ ਹੋਣਗੀਆਂ ਤਾਂ ਇਹ 2 ਬੇਹੱਦ ਪ੍ਰਤਿਭਾਸ਼ੀਲ ਕ੍ਰਿਕਟਰਾਂ ਤੇ ਭਾਰਤ ਦੇ ਭਵਿੱਖ ਦੇ ਸੰਭਾਵਿਕ ਕਪਤਾਨਾਂ ਲੋਕੇਸ਼ ਰਾਹੁਲ ਅਤੇ ਰਿਸ਼ਭ ਪੰਤ ਦੀ ਵੀ ਭਿੜ ਹੋਵੇਗੀ। ਆਪਣੇ ਦਿਨ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਢੇਰ ਕਰਨ ਦੀ ਸਮਰੱਥਾ ਰੱਖਣ ਵਾਲੇ ਰਾਹੁਲ ਤੇ ਪੰਤ ਆਈ. ਪੀ. ਐੱਲ. ਦੇ ਸ਼ੁਰੂਆਤੀ ਪੜਾਅ ਵਿਚ ਹੀ ਆਪਣੀ ਟੀਮ ਦਾ ਪੱਖ ਭਾਰੀ ਰੱਖਣ ਦੀ ਕੋਸ਼ਿਸ਼ ਕਰਨਗੇ। ਭਾਰਤ ਨੂੰ ਅਗਲੇ ਕੁੱਝ ਸਾਲਾਂ ਵਿਚ ਕਾਫੀ ਕ੍ਰਿਕਟ ਖੇਡਣਾ ਹੈ ਅਤੇ ਰਾਸ਼ਟਰੀ ਕਪਤਾਨ ਰੋਹਿਤ ਸ਼ਰਮਾ ਦੇ ਕੰਮ ਦੇ ਬੋਝ ਦਾ ਪ੍ਰਬੰਧਨ ਮਹੱਤਵਪੂਰਨ ਹੋਵੇਗਾ ਤੇ ਅਜਿਹੇ 'ਚ ਰਾਹੁਲ ਅਤੇ ਪੰਤ ਦੋਵੇਂ ਭਵਿੱਖ ਦੇ ਕਪਤਾਨ ਦੇ ਰੂਪ ਵਿਚ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੁੰਣਗੇ।
ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਹੁਣ ਆਸਟਰੇਲੀਆਈ ਖਿਡਾਰੀ ਵੀ ਆਈ. ਪੀ. ਐੱਲ. ਲਈ ਉਪਲੱਬਧ ਹੋਣਗੇ। ਦਿੱਲੀ ਕੈਪੀਟਲਸ ਤੋਂ ਹਮਲਾਵਰ ਬੱਲੇਬਾਜ਼ ਡੇਵਿਡ ਵਾਰਨਰ ਜਦੋਂਕਿ ਲਖਨਊ ਦੀ ਟੀਮ ਤੋਂ ਆਲਰਾਊਂਡਰ ਮਾਰਕਸ ਸਟੋਇੰਸ ਜੁੜਨਗੇ, ਜਿਸ ਨਾਲ ਦੋਵਾਂ ਟੀਮ ਦੀ ਅੰਤਿਮ ਇਲੈਵਨ ਮਜ਼ਬੂਤ ਹੋਵੇਗੀ। ਦਿੱਲੀ ਨੂੰ ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਐਨਰਿਕ ਨੋਰਤਜੇ ਦੀਆਂ ਵੀ ਸੇਵਾਵਾਂ ਮਿਲਣਗੀਆਂ। ਉਮੀਦ ਹੈ ਕਿ ਕੈਪੀਟਲਸ ਦੀ ਟੀਮ 'ਚ ਵਾਰਨਰ ਨੂੰ ਟਿਮ ਸੀਫਰਟ ਦੀ ਜਗ੍ਹਾ ਸ਼ਾਮਿਲ ਕੀਤਾ ਜਾਵੇਗਾ, ਜਦੋਂਕਿ ਸਟੋਇੰਸ ਲਖਨਊ ਦੀ ਟੀਮ 'ਚ ਐਂਡ੍ਰਿਊ ਟਾਈ ਜਾਂ ਇਵਿਨ ਲੁਈਸ ਦੀ ਜਗ੍ਹਾ ਲੈਣਗੇ। ਦੋਵਾਂ ਟੀਮ ਦੀ ਗੇਂਦਬਾਜ਼ੀ ਥੋੜ੍ਹੀ ਚਿੰਤਾ ਦਾ ਸਬੱਬ ਰਹੀ ਹੈ ਪਰ ਗੌਤਮ ਗੰਭੀਰ ਦੇ ਮਾਰਗਦਰਸ਼ਨ ਵਿਚ ਸੁਪਰ ਜਾਇੰਟਸ ਦੀ ਟੀਮ ਨੇ ਪ੍ਰਭਾਵਿਤ ਕੀਤਾ ਹੈ।
ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪਾਵਰ ਲਿਫਟਿੰਗ ਨੂੰ ਆਸਟ੍ਰੇਲੀਅਨ ਸਿੱਖ ਖੇਡਾਂ ’ਚ ਸ਼ਾਮਿਲ ਕਰਨ ਦੀ ਮੰਗ
NEXT STORY