ਮੁੰਬਈ : ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ, ਮਸ਼ਹੂਰ ਲੇਖਿਕਾ ਟਵਿੰਕਲ ਖੰਨਾ ਅਕਸਰ ਆਪਣੀ ਮਜ਼ੇਦਾਰ ਨੋਕ-ਝੋਕ ਲਈ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਟਵਿੰਕਲ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਦੋਵੇਂ ਇੱਕ 'ਈਟਿੰਗ ਕੰਟੈਸਟ' (ਖਾਣ ਦੇ ਮੁਕਾਬਲੇ) ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ
ਟਵਿੰਕਲ ਨੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਟਵਿੰਕਲ ਬੜੇ ਪਿਆਰ ਨਾਲ ਅਕਸ਼ੇ ਨੂੰ ਖਾਣਾ ਖੁਆਉਂਦੀ ਨਜ਼ਰ ਆ ਰਹੀ ਹੈ ਅਤੇ ਦੂਜੀ ਤਸਵੀਰ ਵਿੱਚ ਅਕਸ਼ੇ ਕੁਮਾਰ ਮਜ਼ਾਕ ਵਿੱਚ ਟਵਿੰਕਲ ਨੂੰ ਮੁੱਕਾ ਦਿਖਾ ਰਹੇ ਹਨ, ਜਦੋਂ ਕਿ ਟਵਿੰਕਲ ਬੇਫਿਕਰ ਹੋ ਕੇ ਆਪਣੇ ਖਾਣੇ ਦਾ ਆਨੰਦ ਲੈ ਰਹੀ ਹੈ।
ਟਵਿੰਕਲ ਨੇ ਦੱਸੇ 'ਪੇਟੂਪੁਣੇ' ਦੇ 3 ਸੁਨਹਿਰੀ ਨਿਯਮ
ਟਵਿੰਕਲ ਖੰਨਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਬਹੁਤ ਹੀ ਮਜ਼ਾਕੀਆ ਅੰਦਾਜ਼ ਵਿੱਚ ਖਾਣ-ਪੀਣ ਦੇ 3 ਨਿਯਮਾਂ ਦਾ ਜ਼ਿਕਰ ਕੀਤਾ ਹੈ:
- ਨਿਯਮ 1: ਡਿਜ਼ਰਟ (ਮਿੱਠਾ) ਹਮੇਸ਼ਾ ਜਿੱਤਦਾ ਹੈ।
- ਨਿਯਮ 2: ਖਾਣਾ ਸਾਂਝਾ ਕਰਨ ਦਾ ਨਾਟਕ ਕਰਨਾ ਲਾਜ਼ਮੀ ਹੈ, ਭਾਵੇਂ ਤੁਹਾਡਾ ਅਜਿਹਾ ਕਰਨ ਦਾ ਕੋਈ ਇਰਾਦਾ ਨਾ ਹੋਵੇ।
- ਨਿਯਮ 3: ਖਾਣੇ ਦੇ ਬਚਾਅ ਲਈ ਮੁੱਕਾ ਦਿਖਾਉਣਾ (ਨਕਲੀ ਲੜਾਈ) ਇੱਕ ਜਾਇਜ਼ ਗੱਲਬਾਤ ਦਾ ਤਰੀਕਾ ਹੈ।
ਪ੍ਰਿਯੰਕਾ ਚੋਪੜਾ ਨੇ ਭਰਾ ਸਿਧਾਰਥ ਤੇ ਭਾਬੀ ਨੀਲਮ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਸਾਂਝੀ ਕੀਤੀ ਖਾਸ ਵੀਡੀਓ
NEXT STORY