ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਆਈਪੀਐਲ 2025 ਦਾ 45ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਦੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ ਤੇ ਲਖਨਊ ਨੂੰ ਜਿੱਤ ਲਈ 216 ਦੌੜਾਂ ਦਾ ਟੀਚਾ ਦਿੱਤਾ।
ਮੁੰਬਈ ਲਈ ਰਿਆਨ ਰਿਕੇਲਟਨ ਨੇ 58 ਦੌੜਾਂ, ਸੂਰਯਕੁਮਾਰ ਯਾਦਵ ਨੇ 54 ਦੌੜਾਂ, ਵਿਲ ਜੈਕਸ ਨੇ 29 ਦੌੜਾਂ, ਕੋਬਰਿਨ ਬੋਸ਼ ਨੇ 20 ਦੌੜਾਂ, ਨਮਨ ਧੀਰ ਨੇ 25 ਦੌੜਾਂ, ਰੋਹਿਤ ਸ਼ਰਮਾ ਨੇ 12 ਦੌੜਾਂ ਤੇ ਹਾਰਦਿਕ ਪੰਡਯਾ ਨੇ 5 ਦੌੜਾਂ ਬਣਾਈਆਂ।। ਲਖਨਊ ਲਈ ਮਯੰਕ ਯਾਦਵ ਨੇ 2, ਪ੍ਰਿੰਸ ਯਾਦਵ ਨੇ 1, ਦਿਗਵੇਸ਼ ਸਿੰਘ ਰਾਠੀ ਨੇ 1, ਰਵੀ ਬਿਸ਼ਨੋਈ ਨੇ 1 ਤੇ ਅਵੇਸ਼ ਖਾਨ ਨੇ 2 ਵਿਕਟਾਂ ਲਈਆਂ। ਸ਼ੁਰੂਆਤੀ ਮੈਚਾਂ ਨੂੰ ਹਾਰਨ ਤੋਂ ਬਾਅਦ ਮੁੰਬਈ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਮੁੰਬਈ ਅਤੇ ਲਖਨਊ ਦੋਵਾਂ ਦੇ 9 ਮੈਚਾਂ ਵਿੱਚ 5 ਜਿੱਤਾਂ ਨਾਲ 10 ਅੰਕ ਹਨ ਪਰ ਲਖਨਊ ਦਾ ਨੈੱਟ ਰਨ ਰੇਟ -0.054 ਹੈ ਜੋ ਭਵਿੱਖ ਵਿੱਚ ਉਨ੍ਹਾਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਕੌਣ ਸੀ ਉਹ... ਖ਼ੂਨ ਨਾਲ ਲਿਖਿਆ ਖ਼ਤ ਵੇਖ ਵਿਰਾਟ ਕੋਹਲੀ ਦੇ ਉੱਡ ਗਏ ਹੋਸ਼
ਦੋਵੇਂ ਟੀਮਾਂ ਦੀ ਪਲੇਇੰਗ 11
ਮੁੰਬਈ ਇੰਡੀਅਨਜ਼ : ਰਿਆਨ ਰਿਕੇਲਟਨ (ਵਿਕਟਕੀਪਰ), ਰੋਹਿਤ ਸ਼ਰਮਾ, ਵਿਲ ਜੈਕਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਨਮਨ ਧੀਰ, ਕੋਰਬਿਨ ਬੋਸ਼, ਟ੍ਰੇਂਟ ਬੋਲਟ, ਦੀਪਕ ਚਾਹਰ, ਕਰਨ ਸ਼ਰਮਾ
ਲਖਨਊ ਸੁਪਰ ਜਾਇੰਟਸ : ਏਡਨ ਮਾਰਕਰਮ, ਮਿਸ਼ੇਲ ਮਾਰਸ਼, ਨਿਕੋਲਸ ਪੂਰਨ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਅਬਦੁਲ ਸਮਦ, ਆਯੂਸ਼ ਬਡੋਨੀ, ਦਿਗਵੇਸ਼ ਸਿੰਘ ਰਾਠੀ, ਰਵੀ ਬਿਸ਼ਨੋਈ, ਅਵੇਸ਼ ਖਾਨ, ਪ੍ਰਿੰਸ ਯਾਦਵ, ਮਯੰਕ ਯਾਦਵ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਗਲੁਰੂ ਦਾ ਸਾਹਮਣਾ ਅੱਜ ਦਿੱਲੀ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
NEXT STORY