ਇੰਟਰਨੈਸ਼ਨਲ ਡੈਸਕ- ਅੰਤਰਰਾਸ਼ਟਰੀ ਉਡਾਣਾਂ 'ਚ ਯਾਤਰੀਆਂ ਅਕਸਰ ਅਜੀਬੋ-ਗਰੀਬ ਹਰਕਤਾਂ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਅਤੇ ਇਕ ਯਾਤਰੀ ਦੀ ਗਲਤੀ ਦੀ ਕੀਮਤ ਪੂਰੀ ਫਲਾਈਟ ਨੂੰ ਚੁਕਾਉਣੀ ਪੈਂਦੀ ਹੈ। ਫਿਲਾਡੇਲਫੀਆ ਤੋਂ ਸ਼ਿਕਾਗੋ ਜਾਣ ਵਾਲੀ ਸਾਊਥਵੈਸਟ ਏਅਰਲਾਈਨਜ਼ ਦੀ ਫਲਾਈਟ 'ਚ ਵੀ ਕੁਝ ਅਜਿਹਾ ਹੀ ਹੋਇਆ। ਫਲਾਈਟ 'ਚ ਇਕ ਔਰਤ ਨੇ ਪਹਿਲਾਂ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਫਿਰ ਸੀਟ 'ਤੇ ਸ਼ੌਚ ਕਰ ਦਿੱਤੀ।
ਔਰਤ ਨੇ ਕੀਤੀ ਸ਼ਰਮਨਾਕ ਹਰਕਤ
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਫਿਲਾਡੇਲਫੀਆ ਤੋਂ ਸ਼ਿਕਾਗੋ ਜਾਣ ਵਾਲੀ ਰੂਟੀਨ ਫਲਾਈਟ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜਹਾਜ਼ 'ਚ ਸਵਾਰ ਇਕ ਔਰਤ ਨੇ ਉਡਾਣ ਦੇ ਵਿਚਕਾਰ ਹੀ ਆਪਣੇ ਕੱਪੜੇ ਲਾਹ ਕੇ ਆਪਣੀ ਸੀਟ 'ਤੇ ਸ਼ੌਚ ਕਰ ਲਈ, ਜਿਸ ਨਾਲ ਫਲਾਈਟ ਵਿਚ ਬੈਠੇ ਯਾਤਰੀ ਹੈਰਾਨ ਰਹਿ ਗਏ। ਸ਼ਿਕਾਇਤ ਮਿਲਣ 'ਤੇ ਪੁਲਸ ਅਧਿਕਾਰੀ ਅਤੇ ਇੱਕ ਮੈਡੀਕਲ ਟੀਮ ਸ਼ਨੀਵਾਰ ਨੂੰ ਹਵਾਈ ਅੱਡੇ 'ਤੇ ਪਹੁੰਚੀ ਕਿਉਂਕਿ ਸਾਊਥਵੈਸਟ ਏਅਰਲਾਈਨਜ਼ ਦੀ ਉਡਾਣ 418 ਸ਼ਿਕਾਗੋ 'ਚ ਉਤਰੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ ਬੰਦਰਗਾਹ ਧਮਾਕਾ : ਮਰਨ ਵਾਲਿਆਂ ਦੀ ਗਿਣਤੀ 25 ਹੋਈ (ਤਸਵੀਰਾਂ)
ਰਿਪੋਰਟ ਮੁਤਾਬਕ ਮਹਿਲਾ ਨੇ ਆਪਣੇ ਕੱਪੜੇ ਲਾਹ ਕੇ ਆਪਣੀ ਸੀਟ 'ਤੇ ਸ਼ੌਚ ਕਰ ਲਈ ਸੀ, ਜਿਸ ਕਾਰਨ ਏਅਰਲਾਈਨਜ਼ ਨੂੰ ਜਹਾਜ਼ ਨੂੰ ਪੂਰੀ ਤਰ੍ਹਾਂ ਨਾਲ ਸਾਫ ਕਰਨ 'ਚ ਕਈ ਘੰਟੇ ਲੱਗ ਗਏ ਅਤੇ ਉਦੋਂ ਤੱਕ ਸਰਵਿਸ ਰੋਕ ਦਿੱਤੀ ਗਈ ਸੀ। ਸਾਊਥਵੈਸਟ ਏਅਰਲਾਈਨਜ਼ ਨੇ ਇਸ ਘਟਨਾ 'ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ,"ਸਾਊਥ ਵੈਸਟ ਲਈ ਆਪਣੇ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਤੋਂ ਜ਼ਿਆਦਾ ਕੁਝ ਵੀ ਮਹੱਤਵਪੂਰਨ ਨਹੀਂ ਹੈ ਅਤੇ ਅਸੀਂ ਆਪਣੇ ਫਲਾਈਟ ਚਾਲਕ ਦਲ ਦੀ ਪੇਸ਼ੇਵਰਤਾ ਦੀ ਸ਼ਲਾਘਾ ਕਰਦੇ ਹਾਂ।"
ਏਅਰਲਾਈਨਜ਼ ਨੇ ਮੰਗੀ ਮੁਆਫੀ
ਏਅਰਲਾਈਨ ਨੇ ਅੱਗੇ ਕਿਹਾ ਕਿ ਸਾਡੀ ਟੀਮ ਸਥਿਤੀ ਅਤੇ ਯਾਤਰਾ ਵਿੱਚ ਦੇਰੀ ਲਈ ਮੁਆਫੀ ਮੰਗਣ ਲਈ ਜਹਾਜ਼ ਵਿੱਚ ਸਵਾਰ ਯਾਤਰੀਆਂ ਨਾਲ ਸੰਪਰਕ ਕਰ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਮਹਿਲਾ ਯਾਤਰੀ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ। ਪਿਛਲੇ ਮਹੀਨੇ ਵੀ ਸਾਊਥਵੈਸਟ ਏਅਰਲਾਈਨਜ਼ ਵਿੱਚ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ, ਜਦੋਂ ਇੱਕ ਹੋਰ ਯਾਤਰੀ ਨੇ ਉਡਾਣ ਦੌਰਾਨ ਆਪਣੇ ਕੱਪੜੇ ਉਤਾਰ ਦਿੱਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਗਾਜ਼ਾ 'ਚ ਇਜ਼ਰਾਈਲੀ ਹਮਲੇ, ਮਾਰੇ ਗਏ 34 ਫਲਸਤੀਨੀ
NEXT STORY