ਮੁੰਬਈ- ਕਪਤਾਨ ਕੇ. ਐੱਲ. ਰਾਹੁਲ ਦੇ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਐਤਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਆਈ. ਪੀ. ਐੱਲ. ਦੇ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾ ਦਿੱਤਾ ਹੈ। ਲਖਨਊ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 169 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ 8 ਵਿਕਟਾਂ ਗੁਆ ਕੇ 132 ਦੌੜਾਂ ਹੀ ਬਣਾ ਸਕੀ। ਟੂਰਨਾਮੈਂਟ ਵਿਚ ਉਸਦੀ ਲਗਾਤਾਰ 8ਵੀਂ ਹਾਰ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਖੇਡੇਗੀ 5 ਮੈਚਾਂ ਦੀ ਟੀ20 ਸੀਰੀਜ਼, ਸ਼ਡਿਊਲ ਆਇਆ ਸਾਹਮਣੇ
ਮੁੰਬਈ ਦੇ ਰੋਹਿਤ ਸ਼ਰਮਾ ਦੇ 39 ਦੌੜਾਂ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ ਪਰ ਪਾਵਰ ਪਲੇਅ ਤੋਂ ਬਾਅਦ ਲਖਨਊ ਨੇ ਮੁੰਬਈ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਚੋਟੀ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਰਵੀ ਬਿਸ਼ਨੋਈ ਨੇ 8 ਦੌੜਾਂ 'ਤੇ ਸਲਿਪ ਵਿਚ ਕੈਚ ਕਰਵਾ ਕੇ ਆਊਟ ਕਰ ਦਿੱਤਾ। ਕਰੁਣਾਲ ਪੰਡਯਾ, ਮੋਹਸਿਨ ਖਾਨ ਅਤੇ ਆਯੂਸ਼ ਬਡੋਨੀ ਮੁੰਬਈ ਦੇ ਮੱਧ ਕ੍ਰਮ ਨੂੰ ਪਵੇਲੀਅਨ ਦੀ ਰਾਹ ਦਿਖਾਉਂਦੇ ਰਹੇ। ਤਿਲਕ ਵਰਮਾ (38) ਨੇ ਕੁਝ ਸਮੇਂ ਤੱਕ ਮੁੰਬਈ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਜੇਸਨ ਹੋਲਡਰ ਨੇ 18ਵੇਂ ਓਵਰ ਵਿਚ ਤਿਲਕ ਨੂੰ ਆਊਟ ਕੀਤਾ। ਪੰਡਯਾ ਨੂੰ ਆਊਟ ਕਰਦੇ ਹੋਏ ਪੰਡਯਾ ਨੇ ਇਸ ਮੈਚ ਵਿਚ ਤਿੰਨ ਵਿਕਟਾਂ ਆਪਣੇ ਨਾਂ ਕੀਤੀਆਂ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਲਖਨਊ ਨੂੰ ਬੱਲੇਬਾਜ਼ੀ ਦੇ ਲਈ ਸੱਦਾ ਦਿੱਤਾ ਤੇ ਮੁੰਬਈ ਨੇ ਪਾਵਰ ਪਲੇਅ ਵਿਚ ਆਪਣਾ ਦਬਦਬਾ ਬਣਾਏ ਰੱਖਿਆ। ਹਾਲਾਂਕਿ ਰਾਹੁਲ ਨੇ ਆਪਣੇ ਬੱਲੇ ਦਾ ਕਮਾਲ ਦਿਖਾਉਂਦੇ ਹੋਏ ਟੀਮ ਦੇ ਲਈ ਦੌੜਾਂ ਬਣਾਈਆਂ। ਉਨ੍ਹਾਂ ਨੇ 12 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 62 ਗੇਂਦਾਂ ਵਿਚ ਅਜੇਤੂ 103 ਦੌੜਾਂ ਬਣਾਈਆਂ। ਲਖਨਊ ਨੇ 20 ਓਵਰਾਂ ਵਿਚ 6 ਵਿਕਟਾਂ 'ਤੇ 168 ਦੌੜਾਂ ਬਣਾਈਆਂ। ਕੇ. ਐੱਲ. ਰਾਹੁਲ ਤੋਂ ਇਲਾਵਾ ਟੀਮ ਦਾ ਕੋਈ ਵੀ ਖਿਡਾਰੀ 30 ਦੌੜਾਂ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ। ਜਸਪ੍ਰੀਤ ਬੁਮਰਾਹ ਨੇ ਕਵਿੰਟਨ ਡੀ ਕਾਕ ਨੂੰ 10 ਦੌੜਾਂ 'ਤੇ ਆਊਟ ਕਰ ਦਿੱਤਾ। ਮਨੀਸ਼ ਪਾਂਡੇ 22 ਦੌੜਾਂ ਬਣਾ ਕੇ ਕੇਰੋਨ ਪੋਲਾਰਡ ਦੇ ਹੱਥੋਂ ਆਪਣਾ ਵਿਕਟ ਗੁਆ ਬੈਠੇ। ਰਾਹੁਲ ਦਾ ਇਸ ਸੀਜ਼ਨ ਵਿਚ ਮੁੰਬਈ ਦੇ ਵਿਰੁੱਧ ਇਹ ਦੂਜਾ ਸੈਂਕੜਾ ਹੈ। ਮੁੰਬਈ ਵਲੋਂ ਪੋਲਾਰਡ ਅਤੇ ਮੇਰੇਡਿਥ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦਕਿ ਬੁਮਰਾਹ ਤੇ ਸੈਮਸ ਨੇ 1-1 ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਦੇ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਸ਼ਾਕਿਬ ਦੀ ਵਾਪਸੀ
ਪਲੇਇੰਗ ਇਲੈਵਨ :-
ਲਖਨਊ ਸੁਪਰ ਜਾਇੰਟਸ :- ਕੇ. ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਆਯੁਸ਼ ਬਡੋਨੀ, ਦੀਪਕ ਹੁੱਡਾ, ਮਾਰਕਸ ਸਟੋਈਨਿਸ, ਜੇਸਨ ਹੋਲਡਰ, ਕਰੁਣਾਲ ਪੰਡਯਾ, ਕ੍ਰਿਸ਼ਣੱਪਾ ਗੌਤਮ, ਦੁਸ਼ਮੰਥ ਚਮੀਰਾ, ਆਵੇਸ਼ ਖ਼ਾਨ, ਰਵੀ ਬਿਸ਼ਨੋਈ।
ਮੁੰਬਈ ਇੰਡੀਅਨਜ਼ :- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਡੇਵਾਲਡ ਬ੍ਰੇਵਿਸ, ਤਿਲਕ ਵਰਮਾ, ਕੀਰੋਨ ਪੋਲਾਰਡ, ਫੈਬੀਅਨ ਐਲਨ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਜੈਦੇਵ ਉਨਾਦਕਟ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਮਹਿਲਾ ਹਾਕੀ : ਸੁਖਵੀਰ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀ
NEXT STORY