ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ ਦੇ ਸੁਪਰ 8 ਦੇ ਮੈਚ 'ਚ ਅੱਜ ਇੰਗਲੈਂਡ ਦਾ ਸਾਹਮਣਾ ਸ਼੍ਰੀਲੰਕਾ ਨਾਲ ਨਾਲ ਹੋਇਆ। ਮੈਚ 'ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 51 ਦੌੜਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 146 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਸਾਹਮਣੇ ਜਿੱਤ ਲਈ 147 ਦੌੜਾਂ ਦਾ ਟੀਚਾ ਰੱਖਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ 16.4 ਓਵਰਾਂ 'ਚ ਆਲ ਆਊਟ ਹੋ ਕੇ 95 ਦੌੜਾਂ ਹੀ ਬਣਾ ਸਕੀ ਤੇ 51 ਦੌੜਾਂ ਨਾਲ ਮੈਚ ਹਾਰ ਗਈ। ਸ਼੍ਰੀਲੰਕਾ ਲਈ ਦਾਸੁਨ ਸ਼ਨਾਕਾ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿਕ ਨਹੀਂ ਖੇਡ ਸਕਿਆ। ਇੰਗਲੈਂਡ ਲਈ ਜੋਫਰਾ ਆਰਚਰ ਨੇ 2, ਵਿਲ ਜੈਕਸ ਨੇ 3, ਲਿਆਮ ਡਾਸਨ ਨੇ 2, ਆਦਿਲ ਰਾਸ਼ਿਦ ਨੇ 2 ਤੇ ਜੈਮ ਓਵਰਟਨ ਨੇ 1 ਵਿਕਟਾਂ ਝਟਕਾਈਆਂ।
T20 WC, IND vs SA: ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
NEXT STORY