ਨਵੀਂ ਦਿੱਲੀ—ਯਾਨੀ 'ਮੈਂ ਵੀ' ਯੌਨ ਸ਼ੋਸ਼ਨ ਦਾ ਸ਼ਿਕਾਰ ਹੋਈ ਜਾਂ ਹੋਇਆ, ਮੈਂ ਵੀ ਬੋਲਾਂਗੀ ਜਾਂ ਬੋਲਾਂਗਾਂ। ਇਸ ਅਭਿਆਨ ਦੀ ਅੱਗ ਭਾਰਤ 'ਚ ਫੈਲ ਚੁੱਕੀ ਹੈ ਅਤੇ ਕਿੱਥੇ-ਕਿੱਥੇ ਪਹੁੰਚੇਗੀ, ਕੋਣ-ਕੋਣ ਚਪੇਟ 'ਚ ਆਵੇਗਾ, ਇਹ ਕਹਿਣਾ ਬਹੁਤ ਮੁਸ਼ਕਲ ਹੈ। ਹਰ ਦਿਨ ਨਵੇਂ-ਨਵੇਂ ਖੁਲਾਸਿਆਂ ਨਾਲ ਕੋਈ ਨਾ ਕੋਈ ਮਹਿਲਾ ਸਾਹਮਣੇ ਆ ਰਹੀ ਹੈ, ਸਿਨੇਮਾ ਜਗਤ ਤੋਂ ਬਾਅਦ ਹੁਣ ਰਾਜਨੀਤੀ ਵੀ ਇਸਦੀ ਲਪੇਟ 'ਚ ਆ ਗਈ ਹੈ। ਜਿਸ 'ਚ ਇਕ ਕੇਂਦਰੀ ਮੰਤਰੀ ਵੀ ਹਨ। ਬੀਤੇ 15 ਦਿਨਾਂ 'ਚ #Metoo ਦੀਆਂ ਖਬਰਾਂ ਵਿਚਕਾਰ ਰਾਜਨੇਤਾ, ਫਿਲਮ ਉਦਯੋਗ ਦੇ ਦਿੱਗਜ਼, ਸੰਗੀਤਕਾਰ, ਪੱਤਰਕਾਰ. ਲੇਖਕ, ਮੀਡੀਆ ਅਤੇ ਕਾਰਪੋਰੇਟ, ਖਿਡਾਰੀਆਂ ਦੇ ਨਾਂ ਸਾਹਮਣੇ ਆਏ ਹਨ।
ਟੈਨਿਸ ਸਟਾਰ ਮਹੇਸ਼ ਭੂਪਤੀ ਦੀ ਪਛਾਣ ਇਕ ਖਿਡਾਰੀ ਦੀ ਰਹੀ ਹੈ, ਬੀਤੇ ਕਈ ਸਾਲਾਂ ਤੋਂ ਇੰਡੀਆ ਲਈ ਖੇਡ ਰਿਹਾ ਹੈ ਪਰ ਇੰਟਰਟੇਨਮੈਂਟ ਦੀ ਦੁਨੀਆ ਨਾਲ ਵੀ ਉਨ੍ਹਾਂ ਦਾ ਕਾਫੀ ਲਗਾਅ ਹੈ, ਮਿਸ ਯੂਨੀਵਰਸ ਰਹਿ ਚੁੱਕੀ ਉਨ੍ਹਾਂ ਦੀ ਪਤਨੀ ਲਾਰਾ ਦੱਤਾ ਜੋ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਵੀ ਹੈ। ਬਾਲੀਵੁੱਡ 'ਚ ਇਨ੍ਹਾਂ ਦੋਵਾਂ ਦੇ ਯੌਨ ਸ਼ੋਸ਼ਨ ਖਿਲਾਫ #Metoo ਦਾ ਅਭਿਆਨ ਚੱਲ ਰਿਹਾ ਹੈ ਅਤੇ ਅਜਿਹੇ 'ਚ ਹੁਣ ਭੂਪਤੀ ਨੇ ਇਸ 'ਤੇ ਆਪਣੀ ਚੁੱਪੀ ਤੋੜੀ ਹੈ।
ਭੂਪਤੀ ਨੇ ਕਿਹਾ ਸਵਾਲ ਇਹ ਹੈ ਕਿ ਅਸੀਂ ਆਪਣੇ ਆਪ ਤੋਂ ਪੁੱਛਣ ਦੀ ਜ਼ਰੂਰਤ ਹੈ ਕਿ ਇਹ ਉਚਿਤ ਹੈ, ਕ੍ਰਿਪਾ ਟਵਿਟਰ 'ਤੇ ਮਾਫੀ ਮੰਗ ਲੈਣ ਨਾਲ ਗੱਲ ਖਤਮ ਹੋ ਜਾਂਦੀ ਹੈ। #Metoo ਮੂਵਮੈਂਟ 'ਚ ਜਿੰਨੀਆਂ ਵੀ ਮਹਿਲਾਵਾਂ ਨੇ ਆਪਣੀਆਂ ਕਹਾਣੀਆਂ ਸ਼ੇਅਰ ਕੀਤੀਆਂ ਹਨ, ਉਨ੍ਹਾਂ ਨੂੰ ਜਾਣ ਕੇ ਮੈਂ ਅਤੇ ਮੇਰੀ ਪਤਨੀ ਬਹੁਤ ਪਰੇਸ਼ਾਨ ਹੋਏ, ਸ਼ਾਇਦ ਇਸਦਾ ਕਾਰਨ ਇਹ ਵੀ ਹੈ ਕਿ ਮੇਰੀ ਪਤਨੀ ਨੇ ਇਹ ਦੁਨੀਆ ਬਹੁਤ ਨਜ਼ਦੀਕ ਤੋਂ ਦੇਖੀ ਹੈ ਅਤੇ ਉਸਦੇ ਕਈ ਦੋਸਤ ਵੀ ਹਨ,ਜੋ ਇਸ 'ਚ ਸ਼ਾਮਲ ਵੀ ਰਹੇ ਹਨ, ਪਰ ਸਚਾਈ ਇਹ ਹੈ ਕਿ ਇਸ ਇੰਡਸਟਰੀ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਇਸ ਮੂਵਮੈਂਟ ਨੂੰ ਸਪੋਰਟ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸਾਜ਼ਿਦ ਖਾਨ ਹੁਣ ਹਾਊਸਫੁਲ-4 ਦੇ ਨਿਰਦੇਸ਼ਕ ਨਹੀਂ ਹੈ, ਪਰ ਕਿ ਇਹ ਕਾਫੀ ਹੈ।
ਦੋ ਦਿਨ ਪਹਿਲਾਂ ਮੇਰੀ ਪਤਨੀ ਨੂੰ ਮੁਕੇਸ਼ ਛਾਬੜਾ ਦੀ ਕੰਪਨੀ ਦੇ ਜਰੀਏ ਇਕ ਇੰਟਰਨੈਸ਼ਨਲ ਡਿਜੀਟਲ ਕੰਪਨੀ ਦੇ ਪ੍ਰਚਾਰ ਦਾ ਆਫਰ ਆਇਆ, ਉਹ ਸ਼ਹਿਰ ਤੋਂ ਬਾਹਰ ਸੀ ਤਾਂ ਉਨ੍ਹਾਂ ਨੇ ਮੈਨੂੰ ਉਹ ਆਫਰ ਭੇਜਿਆ ਅਤੇ ਮੇਰਾ ਸਲਾਹ ਮੰਗੀ, ਮੈਂ ਲਾਰਾ ਤੋਂ ਪੁੱਛਿਆ ਕਿ ਉਹ ਮੁਕੇਸ਼ ਛਾਬੜਾ ਦੀ ਕੰਪਨੀ ਨਾਲ ਕੰਮ ਕਰਨਾ ਚਾਹੁੰਦੀ ਹੈ, ਖਾਸ ਕਰਕੇ ਉਦੋਂ ਜਦੋਂ ਉਨ੍ਹਾਂ ਦਾ ਨਾਂ ਮੀਟੂ 'ਚ ਸਾਹਮਣੇ ਆਇਆ ਹੈ। ਇਸ 'ਤੇ ਲਾਰਾ ਨੇ ਕਿਹਾ ਕਿ ਉਸ ਡਿਜ਼ੀਟਲ ਕੰਪਨੀ ਨੇ ਵੀ ਤਾਂ ਮੁਕੇਸ਼ ਛਾਬੜਾ ਨਾਲ ਆਪਣੀ ਬਿਜ਼ਨੈੱਸ ਡੀਲ ਨਹੀਂ ਤੋੜੀ ਹੈ। ਇਸ ਤੋਂ ਬਾਅਦ ਲਾਰਾ ਨੇ ਉਸ ਡਿਜ਼ੀਟਲ ਕੰਪਨੀ ਨੂੰ ਕਿਹਾ ਕਿ ਉਹ ਮੁਕੇਸ਼ ਛਾਬੜਾ ਦੀ ਕੰਪਨੀ ਦੇ ਜਰੀਏ ਕੋਈ ਵੀ ਕੰਮ ਨਹੀਂ ਲਵੇਗੀ।
ਕੱਲ ਰਾਤ ਇੰਡਸਟਰੀ 'ਚ ਮੇਰੇ ਇਕ ਦੋਸਤ ਨੇ ਮੈਨੂੰ ਦੱਸਿਆ ਕਿ ਹਰ ਕੋਈ ਇਕ ਮਹੀਨਾ ਲੰਘਣ ਤੋਂ ਬਾਅਦ ਗੱਲ ਕਰ ਰਿਹਾ ਹੈ ਤਾਂਕਿ ਮਾਮਲਾ ਠੰਡਾ ਪੈ ਜਾਵੇ ਅਤੇ ਫਿਰ ਤੋਂ ਸਭ ਨਾਰਮਲ ਹੋ ਜਾਵੇ, ਉਦੋਂ ਮੈਨੂੰ ਲੱਗਾ ਕਿ ਚਾਹੇ ਮੇਰੇ 'ਤੇ ਇਸਦਾ ਕੋਈ ਅਸਰ ਨਾ ਹੋਇਆ ਹੋਵੇ, ਪਰ ਮੈਂ ਆਪਣੀ ਗੱਲ ਕਹਾਂਗਾ। ਮੈਂ ਵੀ ਚੁੱਪ ਰਹਿਣ ਲਈ ਉਨ੍ਹਾਂ ਹੀ ਦੋਸ਼ੀ ਹਾਂ ਜਿੰਨੇ ਉਹ ਸਾਰੇ ਹਨ ਜੋ ਹੁਣ ਤੱਕ ਨਹੀਂ ਬੋਲੇ, ਆਪਣੇ ਬਿਆਨ ਦੇ ਆਖੀਰ ਨੇ ਭੂਪਤੀ ਨੇ ਲਿਖਿਆ ਹੈ ਕਿ ਨਿਜੀ ਅਤੇ ਪੇਸ਼ੇਵਰ ਤੌਰ 'ਤੇ, ਮੈਂ ਸੁਹੇਲ ਸੇਠ, ਵਿਕਾਸ ਬਹਿਲ, ਅਨੀਬਰਨ, ਚੇਤਨ ਭਗਤ, ਸਾਜ਼ਿਦ ਖਾਨ ਅਕੇ ਅਨੁ ਮਲਿਕ ਨੂੰ ਜਾਣਦਾ ਹਾਂ ਅਤੇ ਉਨ੍ਹਾਂ ਨਾ ਜੁੜਿਆ ਰਿਹਾ ਹਾਂ, ਮੈਂ ਅੱਜ ਉਨ੍ਹਾਂ ਨਾਲ ਸਾਰੇ ਸਬੰਧ ਖਤਮ ਕਰਦਾ ਹਾਂ।
ਪਹਿਲੇ ਹੀ ਵਨ ਡੇ 'ਚ ਰਿਸ਼ਭ ਪੰਤ ਨੇ ਕੀਤੀਆਂ ਇਹ ਗਲਤੀਆਂ, ਫੈਨਜ਼ ਨੇ ਧੋਨੀ 'ਤੇ ਚੁੱਕੇ ਸਵਾਲ
NEXT STORY