ਨਵੀਂ ਦਿੱਲੀ— ਮੌਜੂਦਾ ਦੌਰ 'ਚ ਰਿਸ਼ਭ ਪੰਤ ਨੂੰ ਐੱਮ.ਐੱਸ. ਧੋਨੀ ਦਾ ਉਤਰਾਧਿਕਾਰੀ ਚਾਹੇ ਹੀ ਮੰਨਿਆ ਜਾ ਰਿਹਾ ਹੋਵੇ, ਚਾਹੀ ਹੀ ਉਨ੍ਹਾਂ ਨੇ ਆਪਣੇ ਬੱਲੇ ਦੇ ਪ੍ਰਹਾਰ ਤੋਂ ਸਾਰਿਆ ਨੂੰ ਪ੍ਰਭਾਵਿਤ ਕੀਤਾ ਹੋਵੇ ਪਰ ਉਨ੍ਹਾਂ ਅੰਦਰ ਕਈ ਅਜਿਹੀਆਂ ਕਮੀਆਂ ਹਨ, ਜਿਸਦਾ ਵੱਡਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਨਾ ਪੈ ਸਕਦਾ ਹੈ, ਗੁਵਾਹਾਟੀ ਵਨ ਡੇ 'ਚ ਰਿਸ਼ਭ ਪੰਤ ਨੇ ਵਨ ਡੇ ਡੈਬਿਊ ਕੀਤਾ, ਖੁਦ ਐੱਮ.ਐੱਸ. ਧੋਨੀ ਨੇ ਉਨ੍ਹਾਂ ਨੂੰ ਡੈਬਿਊ ਕੈਪ ਸੌਂਪੀ ਪਰ ਮੈਦਾਨ ਅੰਦਰ ਘੁੰਮਦੇ ਹੀ ਪੰਤ ਨੇ ਕਈ ਗਲਤੀਆਂ ਕਰ ਦਿੱਤੀਆਂ।
ਰਿਸ਼ਭ ਪੰਤ ਨੇ ਵਿੰਡੀਜ਼ ਦੌਰਾਨ ਬਹੁਤ ਖਰਾਬ ਪ੍ਰਦਰਸ਼ਨ ਕੀਤਾ, ਉਨ੍ਹਾਂ ਨੂੰ ਮਿਸਫੀਲਡਿੰਗ ਦੇ ਨਾਲ-ਨਾਲ ਜੇਸਨ ਹੋਲਡਰ ਦਾ ਇਕ ਆਸਾਨ ਜਿਹਾ ਕੈਚ ਛੱਡਿਆ। ਰਿਸ਼ਭ ਪੰਤ ਨੇ ਜਦੋਂ ਤੋਂ ਟੈਸਟ 'ਚ ਡੈਬਿਊ ਕੀਤਾ ਹੈ ਉਹ ਖਰਾਬ ਵਿਕਟਕੀਪਿੰਗ ਲਈ ਬਦਨਾਮ ਹੋ ਰਹੇ ਹਨ, ਕਰੀਅਰ ਦੇ 5 ਟੈਸਟ ਮੈਚਾਂ 'ਚ ਉਹ 100 ਤੋਂ ਜ਼ਿਆਦਾ 22 ਦੌੜਾਂ ਬਣਾ ਚੁੱਕੇ ਹਨ। ਗੁਲਾਹਾਟੀ ਵਨ ਡੇ 'ਚ ਉਨ੍ਹਾਂ ਨੇ ਵਿਕਟਕੀਪਿੰਗ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਇਹ ਪੋਜੀਸ਼ਨ ਧੋਨੀ ਸੰਭਾਲ ਰਹੇ ਸਨ, ਪੰਤ ਬਤੌਰ ਫੀਲਡਰ ਮੈਦਾਨ 'ਤੇ ਉਤਰੇ ਅਤੇ ਉਨ੍ਹਾਂ ਤੋਂ ਕੋਈ ਗਲਤੀਆਂ ਹੋ ਗਈਆਂ, ਸੋਸ਼ਲ ਮੀਡੀਆ ਤੇ ਕਈ ਕ੍ਰਿਕਟ ਫੈਨਜ਼ ਨੇ ਰਿਸ਼ਭ ਪੰਤ ਨੂੰ ਉਨ੍ਹਾਂ ਦੀਆਂ ਗਲਤੀਆਂ ਲਈ ਕਾਫੀ ਗੁੱਸਾ ਕੀਤਾ।
ਵੈਸੇ ਕੁਝ ਫੈਨਜ਼ ਨੇ ਧੋਨੀ ਨੂੰ ਵੀ ਨਿਸ਼ਾਨੇ 'ਤੇ ਲਿਆ, ਉਨ੍ਹਾਂ ਮੁਤਾਬਿਕ ਧੋਨੀ ਨੂੰ ਰਿਸ਼ਭ ਪੰਤ ਨੂੰ ਵਿਕਟਕੀਪਿੰਗ ਕਰਨਾ ਦਾ ਮੌਕਾ ਦੇਣਾ ਚਾਹੀਦਾ ਸੀ, ਕਮੇਟਰੀ ਦੌਰਾਨ ਸੰਜੇ ਮਾਂਜਰੇਕਰ ਨੇ ਵੀ ਇਸ ਵੱਲ ਇਸ਼ਾਰਾ ਕੀਤਾ ਕਿ ਪੰਤ ਵਿਕਟਕੀਪਰ ਹੈ ਅਤੇ ਉਨ੍ਹਾਂ ਤੋਂ ਚੰਗੀ ਫੀਲਡਿੰਗ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਵੈਸੇ ਸਿਰਫ ਪੰਤ ਹੀ ਨਹੀਂ ਟੀਮ ਇੰਡੀਆ ਦੇ ਦੂਜੇ ਖਿਡਾਰੀਆਂ ਨੇ ਵੀ ਖਰਾਬ ਫੀਲਡਿੰਗ ਕੀਤੀ, ਜਿਸਦੀ ਵਜ੍ਹਾ ਨਾਲ ਵੈਸਟਇੰਡੀਜ਼ ਦੀ ਟੀਮ ਨੇ ਗੁਵਾਹਾਟੀ ਵਨ ਡੇ 'ਚ 50 ਓਵਰ 'ਚ 322 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਦਿੱਤਾ।
80 ਸਾਲ ਦੀ ਉਮਰ 'ਚ ਵੀ ਮਿਲੇਗੀ ਐੱਮ.ਐੱਸ. ਧੋਨੀ ਨੂੰ ਇਸ ਟੀਮ 'ਚ ਜਗ੍ਹਾ
NEXT STORY