ਕੁਆਲਾਲੰਪੁਰ– ਕੋਰੋਨਾ ਮਹਾਮਾਰੀ ਦੇ ਕਾਰਨ ਕਈ ਵਾਰ ਟਲ ਚੁੱਕਾ ਪੁਰਸ਼ਾਂ ਦਾ ਏਸ਼ੀਆਈ ਚੈਂਪੀਅਨਸ ਟਰਾਫੀ ਹਾਕੀ ਟੂਰਨਾਮੈਂਟ ਹੁਣ 1 ਤੋਂ 9 ਅਕਤੂਬਰ ਤਕ ਢਾਕਾ ਵਿਚ ਖੇਡਿਆ ਜਾਵੇਗਾ। ਏਸ਼ੀਆਈ ਹਾਕੀ ਮਹਾਸੰਘ ਨੇ ਮਹਾਮਾਰੀ ਦੇ ਕਾਰਨ ਦੋ ਵਾਰ ਪੁਰਸ਼ਾਂ ਤੇ ਮਹਿਲਾਵਾਂ ਦਾ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਸੀ। ਏ. ਐੱਚ. ਐੱਫ. ਦੇ ਮੁੱਖ ਕਾਰਜਕਾਰੀ ਤੈਯਬ ਇਕਰਾਮ ਨੇ ਕਿਹਾ,‘‘ਮਹਾਮਾਰੀ ਦੇ ਕਾਰਨ ਦੁਨੀਆ ਭਰ ਵਿਚ ਉਥਲ ਪੁਥਲ ਵਿਚਾਲੇ ਹਾਕੀ ਦੀ ਬਹਾਲੀ ਦੇ ਸਾਡੇ ਮਿਸ਼ਨ ਦੇ ਤਹਿਤ ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੀਰੋ ਪੁਰਸ਼ ਏਸ਼ੀਆਈ ਚੈਂਪੀਅਨਸ ਟਰਾਫੀ 2021 ਇਸ ਸਾਲ ਅਕਤੂਬਰ ਵਿਚ ਖੇਡੀ ਜਾਵੇਗੀ।’’
ਇਹ ਖ਼ਬਰ ਪੜ੍ਹੋ- ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ
ਉਸਨੇ ਬਿਆਨ ਵਿਚ ਕਿਹਾ,‘‘ਇਹ ਵਾਇਰਸ ਵਿਰੁੱਧ ਸਾਡੀ ਜੰਗ ਵਿਚ ਇਕ ਹੋਰ ਜਿੱਤ ਹੈ। ਮੈਂ ਏਸ਼ੀਆਈ ਹਾਕੀ ਪਰਿਵਾਰ, ਬੰਗਲਾਦੇਸ਼ ਹਾਕੀ ਮਹਾਸੰਘ ਤੇ ਦੁਨੀਆ ਭਰ ਦੇ ਹਾਕੀ ਪ੍ਰੇਮੀਆਂ ਨੂੰ ਇਸ ਜਿੱਤ ਦੀ ਵਧਾਈ ਦਿੰਦਾ ਹਾਂ।’’ ਇਹ ਟੂਰਨਾਮੈਂਟ ਢਾਕਾ ਵਿਚ ਜਾਪਾਨ, ਭਾਰਤ, ਪਾਕਿਸਤਾਨ, ਕੋਰੀਆ, ਮਲੇਸ਼ੀਆ ਤੇ ਮੇਜ਼ਬਾਨ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਪੁਰਸ਼ ਟੂਰਨਾਮੈਂਟ ਪਹਿਲਾਂ 11 ਤੋਂ 19 ਮਾਰਚ ਵਿਚਾਲੇ ਹੋਣਾ ਸੀ ਜਦਕਿ ਮਹਿਲਾ ਟੂਰਨਾਮੈਂਟ ਦੱਖਣੀ ਕੋਰੀਆ ਵਿਚ 31 ਮਾਰਚ ਤੋਂ 6 ਅਪ੍ਰੈਲ ਵਿਚਾਲੇ ਹੋਣਾ ਸੀ। ਇਹ ਦੋਵੇਂ ਟੂਰਨਾਮੈਂਟ ਪਿਛਲੇ ਸਾਲ ਹੋਣੇ ਸਨ ਜਿਹੜੇ ਮੁਲਤਵੀ ਕੀਤੇ ਗਏ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ
NEXT STORY