ਸਪੋਰਟਸ ਡੈਸਕ- ਫੋਰਬਸ ਨੇ ਦੁਨੀਆ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਐਥਲੀਟਾਂ ਦੀ ਇਕ ਸੂਚੀ ਤਿਆਰ ਕੀਤੀ ਹੈ, ਜਿਸ 'ਚ ਲਿਓਨਿਲ ਮੇਸੀ ਪਹਿਲੇ ਸਥਾਨ 'ਤੇ ਹੈ। ਮੇਸੀ ਨੇ ਅਰਜਨਟੀਨਾ ਨੂੰ ਫੀਫਾ ਵਿਸ਼ਵ ਕੱਪ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਉਸ ਦੀ ਕਮਾਈ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅੰਦਾਜ਼ਨ ਹੁਣ ਮੇਸੀ ਰੋਜ਼ਾਨਾ 130 ਮਿਲੀਅਨ ਡਾਲਰ ਕਮਾ ਰਿਹਾ ਹੈ। ਉਹ 75 ਮਿਲੀਅਨ ਡਾਲਰ ਖੇਡ ਦੇ ਕਾਰਨ ਤੇ ਹੋਰ 55 ਮਿਲੀਅਨ ਡਾਲਰ ਪ੍ਰਮੋਸ਼ਨ ਤੋਂ ਕਮਾ ਰਿਹਾ ਹੈ। ਉਸ ਦੀ ਕੁਲ ਜਾਇਦਾਦ 620 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ।
ਇਸ ਤਰ੍ਹਾਂ ਵਧਿਆ ਮੇਸੀ ਦਾ ਕਰੀਅਰ
24 ਜੂਨ 1987 ਨੂੰ ਜਨਮੇ ਮੇਸੀ ਨੇ 6 ਸਾਲ ਦੀ ਉਮਰ 'ਚ ਇਕ ਫੁੱਟਬਾਲ ਕਲੱਬ ਵਲੋਂ ਖੇਡਣਾ ਸ਼ੁਰੂ ਕਰ ਦਿੱਤਾ ਸੀ। 13 ਸਾਲ ਦੀ ਉਮਰ 'ਚ ਉਹ ਐੱਫ. ਸੀ. ਬਾਰਸੀਲੋਨਾ ਦੀ ਯੂਥ ਅਕੈਡਮੀ 'ਚ ਟ੍ਰੇਨਿੰਗ ਲੈਣ ਲੱਗਾ। 16 ਸਾਲ ਦੀ ਉਮਰ 'ਚ ਉਸ ਨੇ ਕਲੱਬ ਵਲੋਂ ਡੈਬਿਊ ਕੀਤਾ। ਅਜਿਹਾ ਕਰਨ ਵਾਲਾ ਉਹ ਸਭ ਤੋਂ ਨੌਜਵਾਨ ਫੁੱਟਬਾਲਰ ਸੀ। 2009 ਤਕ ਮੇਸੀ ਦੀ ਅਗਵਾਈ 'ਚ ਬਾਰਸੀਲੋਨਾ ਨੇ ਚੈਂਪੀਅਨਸ ਲੀਗ, ਸਪੈਨਿਸ਼ ਸੁਪਰ ਕੱਪ ਤੇ ਲਾ ਲਿਗਾ ਜਿੱਤ ਲਏ ਸਨ। ਮੇਸੀ ਨੇ ਇਕ ਸਾਲ 'ਚ ਸਭ ਤੋਂ ਵੱਧ ਗੋਲ (51) ਕਰਨ ਦਾ ਰਿਕਾਰਡ ਬਣਾਇਆ ਸੀ।
ਪੈਸਾ ਇਕ ਪ੍ਰੇਰਣਾਦਾਇਕ ਕਾਰਕ ਨਹੀਂ ਹੈ। ਪੈਸਾ ਮੈਨੂੰ ਖੁਸ਼ ਨਹੀਂ ਕਰਦਾ ਹੈ। ਇਹ ਮੈਨੂੰ ਬਿਹਤਰ ਖੇਡਣ ਲਈ ਉਤਸ਼ਾਹਤ ਨਹੀਂ ਕਰਦਾ। ਜੇਕਰ ਮੈਨੂੰ ਇਕ ਪੇਸ਼ੇਵਰ ਫੁੱਟਬਾਲਰ ਬਣਨ ਲਈ ਭੁਗਤਾਨ ਨਹੀਂ ਵੀ ਕੀਤਾ ਜਾਂਦਾ ਤਾਂ ਮੈਂ ਖੁਦ ਵੀ ਕੁਝ ਨਹੀਂ ਲੈਂਦਾ।
-ਲਿਓਨਿਲ ਮੇਸੀ
ਇਹ ਵੀ ਪੜ੍ਹੋ : ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਪੰਡਯਾ ਦੀ ਬਜਾਏ ਇਸ ਖਿਡਾਰੀ ਨੂੰ ਮਿਲੀ ਵਨਡੇ ਦੀ ਕਪਤਾਨੀ
ਲਿਓਨਿਲ ਮੇਸੀ ਦੀਆਂ ਕਾਰਾਂ ਦਾ ਕਲੈਕਸ਼ਨ
ਫੇਰਾਰੀ 355 ਐੱਸ ਸਪਾਈਡਰ ਸਕੈਗਲਿਏਟੀ

1957 ਦੀ ਫੇਰਾਰੀ 355 ਐੱਸ ਸਪਾਈਡਰ ਸਕੈਗਲਿਏਟੀ ਵੀ ਮੇਸੀ ਦੀ ਕਾਰ ਕਲੈਕਸ਼ਨ ਦਾ ਹਿੱਸਾ ਹੈ। ਅਜਿਹੀਆਂ ਸਿਰਫ 4 ਕਾਰਾਂ ਬਣਾਈਆਂ ਗਈਆਂ ਸਨ। ਮੇਸੀ ਨੇ ਇਸ ਨੂੰ ਜਨਤਕ ਨਿਲਾਮੀ 'ਤੇ0 25 ਮਿਲੀਅਨ ਪੌਂਡ 'ਚ ਖਰੀਦਿਆ ਸੀ।
ਔਡੀ ਕਿਊ-8

ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੇਸੀ ਨੂੰ ਸਿਲਵਰ ਕਲਰ ਦੀ ਔਡੀ ਕਿਊ-8 'ਚ ਘਰ ਜਾਂਦੇ ਦੇਖਿਆ ਗਿਆ ਸੀ, ਜਿਸ ਨੂੰ ਉਸ ਦੀ ਪਤਨੀ ਚਲਾ ਰਹੀ ਸੀ।
ਮਾਸੇਰਾਤੀ ਗ੍ਰੈਨਟੂਰਿਸਮੋ ਐੱਸ. ਸੀ. ਸਟ੍ਰੈਡੇਲ

ਮੇਸੀ ਨੂੰ ਉਸ ਦੀ ਸਫੈਦ ਗ੍ਰੈਨਟੂਰਿਸਮੋ ਐੱਸ. ਸੀ. ਸਟ੍ਰੈਡੇਲ ਦੇ ਨਾਲ ਕਈ ਵਾਰ ਦੇਖਿਆ ਗਿਆ। ਇਹ ਕਾਰ 4.7-ਲੀਟਰ 450 ਪੀ. ਐੱਸ. 8 ਇੰਜਣ ਵਲੋਂ ਸੰਚਾਲਿਤ ਹੈ, ਨਾਲ ਹੀ ਇਸ 'ਚ ਕੁਝ ਕਾਰਬਨ ਫਾਈਬਰ ਐੱਡ-ਆਨ ਵੀ ਹੈ।
ਔਡੀ

ਐੱਫ. ਸੀ. ਬਾਰਸੀਲੋਨਾ ਦੇ ਨਾਲ ਜੁੜਨ ਤੋਂ ਬਾਅਦ ਮੇਸੀ ਕੋਲ ਆਰ. ਐੱਸ. 6, ਆਰ 8, ਏ. 7 ਤੇ ਕਿਊ. 7 ਕਾਰਾਂ ਸਨ ਪਰ ਬਾਰਸੀਲੋਨਾ ਦਾ ਔਡੀ ਨਾਲ ਕਰਾਰ ਖਤਮ ਹੁੰਦੇ ਹੀ ਇਹ ਐੱਸ. ਯੂ. ਵੀ. ਵਾਪਸ ਹੋ ਗਈਆਂ ਸਨ।
ਪਗਾਨੀ ਜੌਂਡਾ

ਪਗਾਨੀ ਜੌਂਡਾ ਸਿਕ ਜਿਸ ਦੀਆਂ ਦੁਨੀਆ 'ਚ ਸਿਰਫ 5 ਕਾਰਾਂ ਬਣੀਆਂ ਸਨ, ਵੀ ਮੇਸੀ ਕੋਲ ਹੈ। ਜੌਂਡਾ 'ਚ 7.3 ਲੀਟਰ ਵੀ. 12 ਇੰਜਣ ਹੈ, ਜਿਹੜਾ ਕਿ 678 ਪੀ. ਐੱਸ. ਦੀ ਸਰਵਸ੍ਰੇਸ਼ਠ ਪਾਵਰ ਕੱਢਦਾ ਹੈ।
ਲੈਂਡ ਰੋਵਰ ਰੇਂਜ
ਰੋਵਰ ਵੋਗ

ਦੁਨੀਆ ਵਿਚ ਉਪਲੱਬਧ ਸਭ ਤੋਂ ਸ਼ਾਨਦਾਰ ਐੱਸ. ਯੂ. ਵੀ. ਵਿਚੋਂ ਇਕ ਰੇਂਜ ਰੋਵਰ ਵੋਗ ਵੀ ਮੇਸੀ ਕੋਲ ਹੈ। ਫੁੱਟਬਾਲਰ ਕੋਲ ਕਾਲੇ ਰੰਗ ਦੀ ਫੋਰਥ ਜੈਨਰੇਸ਼ਨ ਕਾਰ ਹੈ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਨੇ ਰਚਿਆ ਇਤਿਹਾਸ, 100ਵੇਂ ਟੈਸਟ 'ਚ ਦੋਹਰਾ ਸੈਂਕੜਾ ਲਾਉਣ ਵਾਲੇ ਦੂਜੇ ਬੱਲੇਬਾਜ਼ ਬਣੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ – ਸਵਿਤਾ ਸ਼੍ਰੀ ਦੀ ਸ਼ਾਨਦਾਰ ਸਾਂਝੀ ਬੜ੍ਹਤ
NEXT STORY