ਈਸਟ ਰਦਰਫੋਰਡ (ਨਿਊ ਜਰਸੀ) : ਲਿਓਨਲ ਮੈਸੀ ਨੇ ਆਪਣੇ ਕਰੀਅਰ ਦਾ 109ਵਾਂ ਅੰਤਰਰਾਸ਼ਟਰੀ ਗੋਲ ਅਤੇ ਮੌਜੂਦਾ ਟੂਰਨਾਮੈਂਟ ਦੇ ਪਹਿਲੇ ਗੋਲ ਦੇ ਦਮ 'ਤੇ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਕੈਨੇਡਾ ਨੂੰ 2-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਅਰਜਨਟੀਨਾ ਦੇ ਵਲੋਂ ਜੂਲੀਅਨ ਅਲਵਾਰੇਜ਼ ਨੇ 22ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ ਜਦਕਿ ਮੈਸੀ ਨੇ 51ਵੇਂ ਮਿੰਟ ਵਿੱਚ ਐਂਜੋ ਫਰਨਾਂਡੇਜ਼ ਦੇ ਸ਼ਾਟ ਨੂੰ ਗੋਲ ਵਿੱਚ ਭੇਜ ਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਉਸ ਸਮੇਂ ਮੈਸੀ ਦੇ ਸਾਹਮਣੇ ਗੋਲਕੀਪਰ ਮੈਕਸਿਮ ਕ੍ਰੇਪਿਊ ਸੀ ਪਰ ਇਸ ਸਟਾਰ ਫੁੱਟਬਾਲਰ ਦੇ ਸਾਹਮਣੇ ਉਨ੍ਹਾਂ ਨੂੰ ਇਕ ਨਹੀਂ ਚੱਲੀ। ਮੈਸੀ ਨੇ ਅਰਜਨਟੀਨਾ ਲਈ ਆਪਣੇ ਪਿਛਲੇ 25 ਮੈਚਾਂ ਵਿੱਚ 28 ਗੋਲ ਕੀਤੇ ਹਨ। ਉਨ੍ਹਾਂ ਨੇ ਕੋਪਾ ਅਮਰੀਕਾ 'ਚ ਹੁਣ ਤੱਕ 14 ਗੋਲ ਕੀਤੇ ਹਨ, ਜੋ ਰਿਕਾਰਡ ਤੋਂ ਤਿੰਨ ਗੋਲ ਘੱਟ ਹਨ।
ਅੰਤਰਰਾਸ਼ਟਰੀ ਫੁੱਟਬਾਲ ਵਿੱਚ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਹੁਣ ਤੱਕ 130 ਗੋਲ ਕਰਨ ਵਾਲੇ ਮੈਸੀ ਤੋਂ ਵੱਧ ਗੋਲ ਕੀਤੇ ਹਨ। ਈਰਾਨ ਦੇ ਅਲ ਦਾਈ ਦੇ ਨਾਂ 1993 ਤੋਂ 2006 ਤੱਕ 108 ਜਾਂ 109 ਗੋਲ ਕੀਤੇ ਹਨ। ਇਸ ਮੈਚ ਦੀ ਅੰਤਰਰਾਸ਼ਟਰੀ ਸਥਿਤੀ ਨੂੰ ਲੈ ਕੇ ਮਤਭੇਦ ਹੋਣ ਕਾਰਨ 2000 ਵਿਚ ਇਕਵਾਡੋਰ ਵਿਰੁੱਧ ਉਨ੍ਹਾਂ ਦੇ ਗੋਲ ਨੂੰ ਲੈ ਕੇ ਵਿਵਾਦ ਹੈ। ਅਰਜਨਟੀਨਾ ਨੇ ਇਹ ਜਿੱਤ ਆਪਣੇ ਸੁਤੰਤਰਤਾ ਦਿਵਸ 'ਤੇ ਹਾਸਲ ਕੀਤੀ, ਜਿਸ ਨਾਲ ਉਨ੍ਹਾਂ ਦੀ ਅਜੇਤੂ ਮੁਹਿੰਮ 10 ਮੈਚਾਂ ਤੱਕ ਪਹੁੰਚ ਗਈ। ਅਰਜਨਟੀਨਾ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਉਰੂਗਵੇ ਜਾਂ ਕੋਲੰਬੀਆ ਵਿੱਚੋਂ ਕਿਸੇ ਇੱਕ ਨਾਲ ਭਿੜੇਗਾ ਤਾਂ ਉਹ ਰਿਕਾਰਡ 16ਵਾਂ ਕੋਪਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ।
ਮੈਸੀ ਨੇ ਕਿਹਾ, ਕੋਪਾ ਅਮਰੀਕਾ ਤੋ ਬਾਅਦ ਵੀ ਅਰਜਨਟੀਨਾ ਵਲੋਂ ਖੇਡਦਾ ਰਹਾਂਗਾ
NEXT STORY