ਧਰਮਸ਼ਾਲਾ– ਜ਼ਖ਼ਮੀ ਗਲੇਨ ਮੈਕਸਵੈੱਲ ਦੀ ਜਗ੍ਹਾ ਆਸਟ੍ਰੇਲੀਆ ਦੇ ਆਲਰਾਊਂਡਰ ਮਿਸ਼ੇਲ ਓਵੇਨ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2025 ਦੇ ਬਾਕੀ ਸੈਸ਼ਨ ਲਈ ਪੰਜਾਬ ਕਿੰਗਜ਼ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ 23 ਸਾਲਾ ਓਵੇਨ ਦਾ ਟੀਮ ਵਿਚ ਸਵਾਗਤ ਕਰਦੇ ਹੋਏ ਕਿਹਾ,‘‘ਮੈਨੂੰ ਲੱਗਦਾ ਹੈ ਕਿ ਅਸੀਂ ਇਸ ਸੈਸ਼ਨ ਦੇ ਆਖਰੀ ਪੜਾਅ ਲਈ ਮਿਸ਼ੇਲ ਓਵੇਨ ਨੂੰ ਆਪਣੀ ਟੀਮ ਵਿਚ ਸ਼ਾਮਲ ਕਰ ਕੇ ਬਹੁਤ ਖੁਸ਼ ਹਾਂ। ਉਹ ਇਕ ਅਜਿਹਾ ਖਿਡਾਰੀ ਹੈ, ਜਿਸ ਨੂੰ ਮੈਂ ਪਿਛਲੇ 12 ਮਹੀਨਿਆਂ ਵਿਚ ਬਹੁਤ ਨੇੜਿਓਂ ਦੇਖਿਆ ਹੈ। ਉਹ ਅਜਿਹਾ ਖਿਡਾਰੀ ਹੈ ਜਿਹੜਾ ਵੱਖ-ਵੱਖ ਕ੍ਰਮ ’ਤੇ ਬੱਲੇਬਾਜ਼ੀ ਕਰ ਸਕਦਾ ਹੈ ਤੇ ਨਾਲ ਹੀ ਕੁਝ ਬਹੁਤ ਹੀ ਉਪਯੋਗੀ ਮੱਧ ਗਤੀ ਦੀ ਗੇਂਦਬਾਜ਼ੀ ਵੀ ਕਰ ਸਕਦਾ ਹੈ। ਮੈਂ ਉਸ ਨੂੰ ਟੀਮ ਦਾ ਹਿੱਸਾ ਬਣਾ ਕੇ ਅਸਲ ਵਿਚ ਉਤਸ਼ਾਹਿਤ ਹਾਂ ਤੇ ਜਲਦ ਤੋਂ ਜਲਦ ਉਸਦੇ ਇੱਥੇ ਆਉਣ ਦਾ ਇੰਤਜ਼ਾਰ ਕਰ ਰਿਹਾ ਹਾਂ।’’
ਫਾਰਮ ’ਚ ਚੱਲ ਰਹੀ ਪੰਜਾਬ ਕਿੰਗਜ਼ ਵਿਰੁੱਧ ਦਿੱਲੀ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ
NEXT STORY