ਸਪੋਰਟਸ ਡੈਸਕ— ਸਾਬਕਾ ਭਾਰਤੀ ਚੋਣਕਤਰਾ ਐੱਮ. ਐੱਸ. ਕੇ. ਪ੍ਰਸਾਦ ਆਪਣੇ ਕਾਰਜਕਾਲ ਦੇ ਦੌਰਾਨ ਕਾਫ਼ੀ ਚਰਚਾ ’ਚ ਰਹੇ। ਮੁੱਖ ਚੋਣਕਰਤਾ ਦੇ ਤੌਰ ’ਤੇ ਉਨ੍ਹਾਂ ਨੇ ਕਈ ਅਜਿਹੇ ਫ਼ੈਸਲੇ ਲਏ ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ’ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਪਰ ਅੰਬਾਤੀ ਰਾਇਡੂ ਤੇ ਵਿਜੇ ਸ਼ੰਕਰ ਦੀ ਚੋਣ ’ਤੇ ਉਹ ਮੀਡੀਆ ਦੀਆਂ ਸੁਰਖ਼ੀਆਂ ’ਚ ਆ ਗਏ ਸਨ। ਹੁਣ ਐੱਮ. ਐੱਸ. ਕੇ. ਪ੍ਰਸਾਦ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਕਈ ਧਾਕੜ ਕ੍ਰਿਕਟਰਾਂ ਖ਼ਿਲਾਫ਼ ਕਈ ਫ਼ੈਸਲੇ ਲਏ ਹਨ।
ਐੱਮ. ਐੱਸ. ਕੇ. ਪ੍ਰਸਾਦ ਨੇ ਕਿਹਾ ਕਿ ਤੁਹਾਨੂੰ ਇਕ ਚੋਣਕਰਤਾ ਦੇ ਤੌਰ ’ਤੇ ਕਈ ਵਾਰ ਸਖ਼ਤ ਫ਼ੈਸਲੇ ਲੈਣੇ ਹੁੰਦੇ ਹਨ ਉਹ ਵੀ ਇਸ ਖੇਡ ਦੇ ਧਾਕੜ ਖਿਡਾਰੀਆਂ ਖ਼ਿਲਾਫ਼ ਤਾਂ ਜੋ ਭਾਰਤੀ ਕ੍ਰਿਕਟ ਦਾ ਭਵਿੱਖ ਸਹੀ ਦਿਸ਼ਾ ’ਚ ਜਾਵੇ। ਇਕ ਚੋਣਕਰਤਾ ਦਾ ਸਭ ਤੋਂ ਮਹੱਤਵਪੂਰਨ ਕੰਮ ਹੁੰਦਾ ਹੈ ਕਿ ਸਹੀ ਪ੍ਰਤਿਭਾ ਦੀ ਚੋਣ ਕਰਨਾ। ਤੁਹਾਨੂੰ ਫ਼ੈਸਲੇ ਲੈਂਦੇ ਸਮੇਂ ਭਾਵੁਕ ਨਹੀਂ ਹੋਣਾ ਹੁੰਦਾ ਤੇ ਸਖ਼ਤ ਫ਼ੈਸਲਾ ਲੈਣਾ ਹੁੰਦਾ ਹੈ।
ਐੱਮ. ਐੱਸ. ਕੇ. ਪ੍ਰਸਾਦ ਨੇ ਅੱਗੇ ਕਿਹਾ ਕਿ ਚੋਣਕਰਤਾ ਹੋਣ ਕਾਰਨ ਮੇਰਾ ਕੰਮ ਹੈ ਕਿ ਭਾਰਤੀ ਟੀਮ ਦੇ ਭਵਿੱਖ ਦੇ ਸਟਾਰ ਖਿਡਾਰੀ ਦੇਣਾ। ਕੋਈ ਦੂਜਾ ਧੋਨੀ ਜਾਂ ਸਚਿਨ (ਤੇਂਦੁਲਕਰ) ਨਹੀਂ ਹੋ ਸਕਦਾ ਕਿਉਂਕਿ ਇਹ ਬਹੁਤ ਅਨੋਖੇ ਹਨ ਤੇ ਉਨ੍ਹਾਂ ਦਾ ਯੋਗਦਾਨ ਅਣਮੁੱਲਾ ਹੈ ਤੇ ਇਸ ’ਤੇ ਕੋਈ ਸਵਾਲ ਨਹੀਂ ਉਠਾ ਸਕਦਾ ਹੈ।
PSL ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ’ਤੇ ਵੱਡਾ ਹਾਦਸਾ, ਮੂੰਹ ’ਤੇ ਗੇਂਦ ਲੱਗਣ ਨਾਲ ਖਿਡਾਰੀ ਹੋਇਆ ਬੁਰੀ ਤਰ੍ਹਾਂ ਜ਼ਖ਼ਮੀ
NEXT STORY